New Coordinator Shutrana: ਗੁਰਪ੍ਰੀਤ ਸਿੰਘ ਨੂੰ ਹਲਕਾ ਸ਼ੁਤਰਾਣਾ ਦੇ ਕੋਆਰਡੀਨੇਟਰ ਤੇ ਕੁਲਦੀਪ ਸਿੰਘ ਠਾਕੁਰ ਨੂੰ ਵਾਇਸ ਕੋਆਰਡੀਨੇਟਰ ਕੀਤਾ ਨਿਯੁਕਤ 

New Coordinator Shutrana
New Coordinator Shutrana: ਗੁਰਪ੍ਰੀਤ ਸਿੰਘ ਨੂੰ ਹਲਕਾ ਸ਼ੁਤਰਾਣਾ ਦੇ ਕੋਆਰਡੀਨੇਟਰ ਤੇ ਕੁਲਦੀਪ ਸਿੰਘ ਠਾਕੁਰ ਨੂੰ ਵਾਇਸ ਕੋਆਰਡੀਨੇਟਰ ਕੀਤਾ ਨਿਯੁਕਤ 

New Coordinator Shutrana: (ਮਨੋਜ ਗੋਇਲ) ਬਾਦਸ਼ਾਹਪੁਰ। ਆਮ ਆਦਮੀ ਪਾਰਟੀ ਨੇ ਹਲਕਾ ਸ਼ੁਤਰਾਣਾ ਵਿੱਚ ਸੰਗਠਨਿਕ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਂਦਿਆਂ  ਗੁਰਪ੍ਰੀਤ ਸਿੰਘ ਨੂੰ ਕੋਆਰਡੀਨੇਟਰ ਅਤੇ ਕੁਲਦੀਪ ਸਿੰਘ ਠਾਕੁਰ ਨੂੰ ਵਾਇਸ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਦੋਵਾਂ ਨੇ ਪਾਰਟੀ ਦੀ ਨੀਤੀ ਅਤੇ ਰਾਹ ਨੂੰ ਜਨਤਾ ਤੱਕ ਪਹੁੰਚਾਉਣ ਦੀ ਪੂਰੀ ਲਗਨ ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ: Punjab Polio Campaign: ਡਾ. ਬਲਬੀਰ ਸਿੰਘ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਪਲਸ ਪੋਲੀਓ ਰਾਊਂਡ ਦਾ ਆਗਾਜ਼

ਕੋਆਰਡੀਨੇਟਰ ਗੁਰਪ੍ਰੀਤ ਸਿੰਘ ਅਤੇ ਵਾਈਸ ਕੁਆਰਡੀਨੇਟਰ ਕੁਲਦੀਪ ਸਿੰਘ ਠਾਕੁਰ ਨੂੰ ਲਗਾਏ ਜਾਣ ’ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਇਹਨਾਂ ਦੇ ਸਿਰੋਪਾਓ ਪਾ ਕੇ ਇਹਨਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਅਤੇ ਇਨ੍ਹਾਂ ਵੱਲੋਂ ਵੀ ਹਲਕਾ ਵਿਧਾਇਕ ਨੂੰ ਬੁੱਕੇ ਭੇਂਟ ਕਰਕੇ ਧੰਨਵਾਦ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਕਿ ਉਨਾਂ ਨੂੰ ਲੀਡਰਸ਼ਿਪ ਵੱਲੋਂ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਇਸ ਨੂੰ ਨਿਭਾਉਣਗੇ। New Coordinator Shutrana