Punjab Railway News: ਰੇਲਵੇ ਦਾ ਪੰਜਾਬ ਵਾਸੀਆਂ ਨੂੰ ਝਟਕਾ, ਰੱਦ ਹੋਈਆਂ 2 ਮਹੀਨਿਆਂ ਲਈ ਰੇਲਾਂ

Punjab Railway News
Punjab Railway News: ਰੇਲਵੇ ਦਾ ਪੰਜਾਬ ਵਾਸੀਆਂ ਨੂੰ ਝਟਕਾ, ਰੱਦ ਹੋਈਆਂ 2 ਮਹੀਨਿਆਂ ਲਈ ਰੇਲਾਂ

Punjab Railway News: ਚੰਡੀਗੜ੍ਹ। ਪੰਜਾਬ ਵਾਸੀਆਂ ਲਈ ਰੇਲਵੇ ਵਿਭਾਗ ਵੱਲੋਂ ਅਹਿਮ ਖਬਰ ਜਾਰੀ ਕੀਤੀ ਗਈ ਹੈ। ਮੌਸਮ ਦੇ ਬਦਲਾਅ ਦੇ ਨਾਲ ਹੀ ਇਹ ਫੈਸਲਾ ਲਿਆ ਗਿਆ ਹੈ। ਰੇਲਵੇ ਨੇ ਧੁੰਦ ਅਤੇ ਕੋਹਰੇ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਸਣੇ 8 ਰੇਲਾਂ ਨੂੰ 2 ਮਹੀਨੇ ਲਈ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅੰਬਾਲਾ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਨਵੀਨ ਕੁਮਾਰ ਨੇ ਦੱਸਿਆ ਕਿ ਗੱਡੀ ਨੰਬਰ 15903 ਡਿਬਰੂਗੜ੍ਹ-ਚੰਡੀਗੜ੍ਹ ਜੋ ਸੋਮਵਾਰ ਤੇ ਸ਼ੁੱਕਰਵਾਰ ਨੂੰ ਚੱਲਦੀ ਹੈ, ਇਹ 1 ਦਸੰਬਰ ਤੋਂ 27 ਫਰਵਰੀ 2026 ਤੱਕ ਰੱਦ ਰਹੇਗੀ।

Read Also : ਰੋਹਤਕ ਦੇ ਐੱਸਪੀ ਨੂੰ ਹਟਾਇਆ, ਕੈਬਨਿਟ ਮੀਟਿੰਗ ਮੁਲਤਵੀ

ਇਸ ਦੇ ਨਾਲ ਹੀ ਗੱਡੀ ਨੰਬਰ 15904 ਬੁੱਧਵਾਰ ਤੇ ਐਤਵਾਰ ਨੂੰ ਚੱਲਦੀ ਹੈ, ਉਹ 3 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ। ਸਾਰੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕਾਊਂਟਰਾਂ ’ਤੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਰੇਲ ’ਚ ਬੁਕਿੰਗ ਨਾ ਕਰਨ। Punjab Railway News

ਦਸੰਬਰ ਤੇ ਜਨਵਰੀ ’ਚ ਜ਼ਿਆਦਾ ਸੰਘਣੀ ਧੁੰਦ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਨੇ 8 ਰੇਲਾਂ ਨੂੰ 2 ਮਹੀਨੇ ਲਈ ਰੱਦ ਕਰਨ ਦਾ ਐਲਾਨ ਕੀਤਾ ਹੈ। 14541-42 ਚੰਡੀਗੜ੍ਹ-ਅੰਮ੍ਰਿਤਸਰ 1 ਦਸੰਬਰ ਤੋਂ 1 ਮਾਰਚ, 14503-04 ਕਾਲਕਾ-ਸ੍ਰੀ ਮਾਤਾ ਵੈਸ਼ਨੋ ਦੇਵੀ 2 ਦਸੰਬਰ ਤੋਂ 28 ਫਰਵਰੀ ਤੇ 14629-30 ਚੰਡੀਗੜ੍ਹ-ਫਿਰੋਜ਼ਪੁਰ 1 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ।