
ਜੈਸਮੀਨ ਕੌਰ, ਸਿਮਰਤ ਕੌਰ ਅਤੇ ਬਬਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ
- ਕੁਆਂਟਮ ਯੁੱਗ ਨਾਲ ਸਾਡਾ ਜੀਵਨ ਹੋਰ ਸੁਖਾਲਾ ਹੋ ਜਾਵੇਗਾ: ਨੀਲਮ ਰਾਣੀ
Education Department Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੀ.ਐਮ.ਸ਼੍ਰੀ.ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਰੀਦਕੋਟ ਵਿਖੇ ਸਿੱਖਿਆ ਵਿਭਾਗ ਸੈਕੰਡਰੀ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਕਰਵਾਇਆ ਗਿਆ। ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਏ ਇਸ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਮਚਾਕੀ ਮੱਲ ਸਿੰਘ, ਪ੍ਰਿੰਸੀਪਲ ਦੀਪਕ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ, ਪ੍ਰਿੰਸੀਪਲ ਰਾਜੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਬਲਾਕ ਰਿਸੋਰਸ ਕੋਆਰਡੀਨੇਟਰ ਅਮਨਦੀਪ ਦਿਓੜਾ, ਵਿਜੈ ਦੇਵਗਣ ਅਤੇ ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ ਸੋਨੀ ਸਰਕਾਰੀ ਮਿਡਲ ਸਕੂਲ ਚਹਿਲ ਵੀ ਹਾਜ਼ਰ ਸਨ।
ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਲੈਕਚਰਾਰ ਕਰਮਜੀਤ ਸਿੰਘ ਸਰਾਂ ਦੀ ਯੋਗ ਦੇਖ-ਰੇਖ ਹੇਠ ਕਰਵਾਏ ਇਸ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ’ਚ ਫ਼ਰੀਦਕੋਟ ਦੇ 15 ਸਕੂਲਾਂ ਦੇ ਬਲਾਕ ਪੱਧਰ ’ਤੇ ਜੇਤੂ ਰਹੇ ਵਿਦਿਆਰਥੀਆਂ ਨੇ ਬੜੀ ਤਿਆਰੀ ਅਤੇ ਜੋਸ਼ ਨਾਲ ਕੁਆਂਟਮ ਯੁੱਗ ਸਬੰਧੀ ਆਪੋ-ਆਪਣੀ ਪੀ.ਪੀ.ਟੀ. ਰਾਹੀਂ ਆਪਣੇ ਗਿਆਨ ਦਾ ਪ੍ਰਗਟਾਵਾ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਪੰਜ ਬਲਾਕਾਂ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ, ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਭਾਗ ਲੈ ਰਹੇ ਹਨ। ਇਸ ਮੌਕੇ ਬਹੁਤ ਹੀ ਸਖ਼ਤ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੀ ਸਿਮਰਤ ਕੌਰ ਨੇ ਦੂਜਾ ਅਤੇ ਪੀ.ਐਮ.ਸ਼੍ਰੀ.ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਰੀਦਕੋਟ ਦੀ ਬਬਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: Gold in India: ਭਾਰਤੀ ਪਰਿਵਾਰਾਂ ਕੋਲ 3.8 ਟ੍ਰਿਲੀਅਨ ਡਾਲਰ ਦਾ ਸੋਨਾ
ਇਨ੍ਹਾਂ ਜੇਤੂਆਂ ਨੂੰ ਕ੍ਰਮਵਾਰ1500, 1000 ਅਤੇ 500 ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਇਸ ਸੈਮੀਨਾਰ/ਮੁਕਾਬਲੇ ਦੀ ਜੱਜਮੈਂਟ ਸਹਾਇਕ ਪ੍ਰੋਫ਼ੈਸਰ ਹਰਜੀਤ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਸਹਾਇਕ ਪ੍ਰੋਫ਼ੈਸਰ ਯੂਨੀਵਰਸਿਟੀ ਕਾਲਜ ਜੈਤੋ ਡਾ. ਭਵਨਦੀਪ, ਲੈਕਚਰਾਰ ਅੰਗਰੇਜ਼ੀ ਮਨਦੀਪ ਸਿੰਘ ਚਹਿਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਨੇ ਕੀਤੀ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਗਾਈਡ ਅਧਿਆਪਕ ਸ਼੍ਰੀ ਗੌਰਵ ਧਵਨ, ਪਰਮਿੰਦਰ ਕੌਰ ਅਤੇ ਨਵਜੋਤ ਕੌਰ ਕਲਸੀ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। Education Department Punjab
ਇਸ ਮੌਕੇ ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਵਰਨ ਕਾਂਤਾ ਅਤੇ ਉਨ੍ਹਾਂ ਦੀ ਟੀਮ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ ਵੱਲੋਂ ਨਿਊਟਨ ਦੀ ਫ਼ਿਜ਼ੀਕਸ, ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਯੂਨੀਵਰਸਿਟੀ ਦੇ ਤਜ਼ਰਬੇ, ਲੈਕਚਰਾਰ ਮਨਦੀਪ ਸਿੰਘ ਚਹਿਲ ਵੱਲੋਂ ਕੁਆਂਟਮ ਦੀ ਸ਼ੁਰੂਆਤ ਬਾਰੇ ਆਪਣੀਆਂ ਪੁਸਤਕਾਂ ਦੇ ਹਵਾਲੇ ਨਾਲ ਵਿਚਾਰ ਸਾਂਝੇ ਕੀਤੇ ਗਏ। ਸਹਾਇਕ ਪ੍ਰੋਫ਼ੈਸਰ ਹਰਜੀਤ ਸਿੰਘ ਨੇ ਸਿਲਬੇਸ ਦੇ ਨਾਲ-ਨਾਲ ਵਾਧੂ ਕਿਤਾਬਾਂ ਪੜ੍ਹਨ ਅਤੇ ਡਾ.ਭਵਨਦੀਪ ਕੌਰ ਆਪਣੀ ਰਿਸਰਸ ਦੇ ਅਹਿਮ ਨੁਕਤਿਆਂ ਰਾਹੀਂ ਹਾਜ਼ਰੀਨ ਦੇ ਗਿਆਨ ’ਚ ਅਹਿਮ ਵਾਧਾ ਕੀਤਾ।