Punjab Government News: ਪੰਜਾਬ ਸਰਕਾਰ 13 ਅਕਤੂਬਰ ਨੂੰ ਲਵੇਗੀ ਅਹਿਮ ਫ਼ੈਸਲੇ, ਪੱਤਰ ਜਾਰੀ ਕਰਕੇ ਦਿੱਤੀ ਜਾਣਕਾਰੀ

Punjab Government News
Punjab Government News: ਪੰਜਾਬ ਸਰਕਾਰ 13 ਅਕਤੂਬਰ ਨੂੰ ਲਵੇਗੀ ਅਹਿਮ ਫ਼ੈਸਲੇ, ਪੱਤਰ ਜਾਰੀ ਕਰਕੇ ਦਿੱਤੀ ਜਾਣਕਾਰੀ

Punjab Government News: ਚੰਡੀਗੜ੍ਹ। ਪੰਜਾਬ ਦੇ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਸਰਕਾਰ ਨੇ ਰੱਖ ਦਿੱਤੀ ਹੈ। ਇਸ ਸਬੰੰਧੀ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਮਿਤੀ 13 ਅਕਤੂਬਰ 2025 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 3:00 ਵਜੇ ਕਮੇਟੀ ਕਮਰਾ, ਦੂਜੀ ਮੰਜਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

ਇਹ ਪੱਤਰ ਕੇਏਪੀ ਸਿਨਹਾ ਮੁੱਖ ਸਕੱਤਰ ਪੰਜਾਬ ਦੇ ਹਸਤਾਖਰ ਹੇਠ ਜਾਰੀ ਕੀਤਾ ਗਿਆ ਹੈ। ਮੀਟਿੰਗ ਨੂੰ ਦੇਖਦਿਆਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ। Punjab Government News

Read Also : Electricity Revolution in Punjab: ਪੰਜਾਬ ’ਚ ਸਿਹਤ ਤੇ ਸਿੱਖਿਆ ਕ੍ਰਾਂਤੀ ਤੋਂ ਬਾਅਦ ਹੁਣ ਆਵੇਗੀ ਬਿਜਲੀ ਕ੍ਰਾਂਤੀ