ਪਵਿੱਤਰ ਯਾਦ ’ਤੇ ਵਿਸ਼ੇਸ਼ | Parmarthi Diwas
Parmarthi Diwas: ਸਤਿਗੁਰੂ ਦੇ ਹੁਕਮ ’ਚ ਜ਼ਿੰਦਗੀ ਜਿਉਣਾ ਅਤੇ ਹੁਕਮ ਦੀ ਪਾਲਣਾ ਕਰਦੇ ਹੋਏ ਸਭ ਕੁਝ ਨਿਸ਼ਾਵਰ ਕਰ ਦੇਣਾ ਹੀ ਕਿਸੇ ਉੱਚ ਕੋਟੀ ਦੇ ਗੁਰਮੁੱਖ ਦੀ ਨਿਸ਼ਾਨੀ ਹੁੰਦੀ ਹੈ ਉਨ੍ਹਾਂ ਦੀ ਜ਼ਿੰਦਗੀ ਸਮਾਜ ਲਈ ਪ੍ਰੇਰਨਾ ਸਰੋਤ ਬਣਦੀ ਹੈ ਪਰਉਪਕਾਰੀ ਅਤੇ ਪਰਮਾਤਮਾ ਦੇ ਸੱਚੇ ਭਗਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ’ਤੇ ਸੱਚੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਬੇਅੰਤ ਦਇਆ-ਮਿਹਰ ਸੀ ਅਤੇ ਉਨ੍ਹਾਂ ਸਾਰੀ ਜ਼ਿੰਦਗੀ ਆਪਣੇ ਸਤਿਗੁਰੂ ਦੇ ਹੁਕਮ ’ਚ ਗੁਜ਼ਾਰੀ ਪੂਜਨੀਕ ਬਾਪੂ ਜੀ ਨੇ ਗੁਰਮੁੱਖਤਾ ਦੀ ਮਹਾਨ ਮਿਸਾਲ ਪੇਸ਼ ਕੀਤੀ ਇੱਕ ਸ਼ਿਸ਼ ਸਤਿਗੁਰੂ ਦੀ ਦਇਆ-ਮਿਹਰ ਦੇ ਸਮੁੰਦਰ ਨੂੰ ਕਿਸ ਤਰ੍ਹਾਂ ਸੰਭਾਲਦਾ ਹੈ।
ਇਹ ਖਬਰ ਵੀ ਪੜ੍ਹੋ : Tarn Taran By Election: ਤਰਨਤਾਰਨ ਜਿਮਨੀ ਚੋਣ : ਕਾਂਗਰਸ ਨੇ ਕਰਣਬੀਰ ਸਿੰਘ ਬੁਰਜ ਨੂੰ ਉਮੀਦਵਾਰ ਐਲਾਨਿਆ
ਕਿਸ ਤਰ੍ਹਾਂ ਆਪਣੇ ਜਜ਼ਬਾਤਾਂ ਨੂੰ ਸੰਭਾਲ ਦਾ ਹੈ, ਇਸ ਦੀ ਜਿਉਂਦੀ-ਜਾਗਦੀ ਮਿਸਾਲ ਸਨ ਪੂਜਨੀਕ ਬਾਪੂ ਜੀ ਸ੍ਰੀ ਗੁਰੂਸਰ ਮੋਡੀਆ ਦੇ ਸਤਿਕਾਰਯੋਗ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਬਹੁਤ ਸਮਾਂ ਪਹਿਲਾਂ ਦੱਸ ਦਿੱਤਾ ਸੀ ਕਿ ਉਨ੍ਹਾਂ ਦੇ ਘਰ ਪਰਮਾਤਮਾ ਦਾ ਭੇਜਿਆ ਕੋਈ ਅਵਤਾਰ ਜਨਮ ਲਵੇਗਾ ਸੰਤ ਤ੍ਰਿਵੈਣੀ ਦਾਸ ਜੀ ਨੇ ਇਹ ਵੀ ਦੱਸਿਆ ਕਿ ਉਹ ਹਸਤੀ ਥੋੜ੍ਹਾ ਸਮਾਂ ਹੀ ਉਨ੍ਹਾਂ ਕੋਲ ਰਹੇਗੀ ਅਤੇ ਪਰਮਾਤਮਾ ਦੇ ਹੁਕਮ ਅਨੁਸਾਰ ਉਸ ਕੰਮ ’ਚ ਜੁਟ ਜਾਵੇਗੀ, ਜਿਸ ਕੰਮ ਵਾਸਤੇ ਪਰਮਾਤਮਾ ਨੇ ਉਨ੍ਹਾਂ ਨੂੰ ਭੇਜਿਆ ਹੈ ਪੂਜਨੀਕ ਬਾਪੂ ਜੀ ਨੇ ਪਰਮ ਪਿਤਾ ਪਰਮਾਤਮਾ ਦੇ ਇਸ ਭੇਤ ਨੂੰ ਜਿੱਥੇ ਸਾਲਾਂ ਬੱਧੀ ਆਪਣੇ ਦਿਲ ’ਚ ਲੁਕਾਈ ਰੱਖਿਆ ਉੱਥੇ ਆਪਣੀ ਇਕਲੌਤੀ ਔਲਾਦ ਪ੍ਰਤੀ ਵੈਰਾਗ ਦੇ ਸਮੁੰਦਰ ਦੀਆਂ ਛੱਲਾਂ ਨੂੰ ਵੀ ਸੰਭਾਲੀ ਰੱਖਿਆ। Parmarthi Diwas
ਪੂਜਨੀਕ ਬਾਪੂ ਜੀ ਦਾ ਜਨਮ ਸੰਨ 1929 ’ਚ ਪਿੰਡ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀ ਗੰਗਾਨਗਰ ’ਚ ਪੂਜਨੀਕ ਪਿਤਾ ਸ. ਚਿੱਤਾ ਸਿੰਘ ਜੀ ਤੇ ਮਾਤਾ ਸੰਤ ਕੌਰ ਜੀ ਦੇ ਘਰ ਹੋਇਆ ਆਪ ਜੀ ਦੇ ਤਾਇਆ ਜੀ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਆਪ ਜੀ ਨੂੰ ਉਨ੍ਹਾਂ ਨੇ ਗੋਦ ਲਿਆ ਹੋਇਆ ਸੀ, ਇਸ ਲਈ ਆਪ ਜੀ ਪੂਜਨੀਕ ਤਾਇਆ ਸੰਤਾ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਨੂੰ ਹੀ ਆਪਣੇ ਮਾਤਾ-ਪਿਤਾ ਮੰਨਦੇ ਸਨ ਬਚਪਨ ਤੋਂ ਹੀ ਆਪ ਜੀ ਅਨੇਕ ਗੁਣਾਂ ਨਾਲ ਭਰਪੂਰ ਸਨ ਅਤੇ ਪਰਮਾਤਮਾ ਦੀ ਭਗਤੀ ਕਰਦੇ ਸਨ ਧਾਰਮਿਕ ਬਿਰਤੀ ਹੋਣ ਕਾਰਨ ਆਪ ਜੀ ਘਰ ’ਚ ਪਵਿੱਤਰ ਧਾਰਮਿਕ ਗ੍ਰੰਥ, ਭਗਵਤ ਗੀਤਾ ਤੇ ਜਨਮ ਸਾਖ਼ੀ ਰੱਖਦੇ ਤੇ ਸਮੇਂ-’ਚੋਂ ਸਮਾਂ ਕੱਢ ਕੇ ਉਨ੍ਹਾਂ ਨੂੰ ਪੜ੍ਹਦੇ ਰਹਿੰਦੇ ਸਨ ਆਪ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਪੂਜਨੀਕ ਬਾਪੂ ਜੀ ਮਿਹਨਤੀ ਕਿਸਾਨ ਸਨ ਤੇ ਬਹੁਤ ਵੱਡੇ ਜ਼ਿਮੀਂਦਾਰ ਹੋਣ ਕਾਰਨ ਆਪ ਜੀ ਦੇ ਘਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਆਪ ਜੀ ਦਾ ਸ਼ੁੱਭ ਵਿਆਹ ਪਿੰਡ ਕਿੱਕਰ ਖੇੜਾ, ਤਹਿ. ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਪੂਜਨੀਕ ਸ. ਗੁਰਦਿੱਤ ਸਿੰਘ ਜੀ ਤੇ ਪੂਜਨੀਕ ਮਾਤਾ ਜਸਮੇਲ ਕੌਰ ਜੀ ਦੀ ਸਪੁੱਤਰੀ ਨਸੀਬ ਕੌਰ ਜੀ ਇੰਸਾਂ ਨਾਲ ਹੋਇਆ ਆਪ ਜੀ ਦਾ ਪਿੰਡ ਦੇ ਮਹਾਤਮਾ ਤ੍ਰਿਵੈਣੀ ਦਾਸ ਜੀ ਨਾਲ ਵੀ ਬੜਾ ਪਿਆਰ ਸੀ ਪਰਮਾਤਮਾ ਪ੍ਰਤੀ ਵਿਸ਼ਵਾਸ ਹੀ ਸੀ ਕਿ ਘਰ ’ਚ 18 ਸਾਲਾਂ ਤੱਕ ਔਲਾਦ ਨਾ ਹੋਣ ਦੇ ਬਾਵਜ਼ੂਦ ਆਪ ਜੀ ਨੂੰ ਪੂਰਾ ਭਰੋਸਾ ਸੀ ਕਿ ਉਹ ਪਰਮਾਤਮਾ ਜ਼ਰੂਰ ਰਹਿਮਤ ਕਰੇਗਾ ਅਸਲ ’ਚ ਬਾਪੂ ਜੀ ਤਾਂ ਇੱਕ ਮਹਾਨ ਰੂਹ ਸਨ। Parmarthi Diwas
ਜਿਨ੍ਹਾਂ ਨੂੰ ਪਰਮਾਤਮਾ ਨੇ ਸੱਚੇ ਸਤਿਗੁਰੂ ਦੇ ਅਵਤਾਰ ਧਾਰਨ ਲਈ ਚੁਣਿਆ ਸੀ ਸੰਤ ਜੀ ਕਹਿੰਦੇ ਸਨ, ‘‘ਤੁਹਾਡੇ ਘਰ ਕੋਈ ਆਮ ਬੱਚਾ ਜਨਮ ਨਹੀਂ ਲਵੇਗਾ ਸਗੋਂ ਉਹ ਪਰਮਾਤਮਾ ਦੀ ਭੇਜੀ ਹੋਈ ਕੋਈ ਮਹਾਨ ਹਸਤੀ ਹੋਵੇਗੀ, ਜੋ ਤੁਹਾਡੇ ਕੋਲ 23 ਸਾਲਾਂ ਤੱਕ ਰਹਿਣਗੇ ਤੇ ਉਸ ਤੋਂ ਬਾਅਦ ਪਰਮਾਤਮਾ ਦੇ ਹੁਕਮ ਅਨੁਸਾਰ ਆਪਣੇ ਕੰਮ ਲਈ ਚਲੇ ਜਾਣਗੇ’’ ਪੂਜਨੀਕ ਬਾਪੂ ਜੀ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਪਰ ਉਨ੍ਹਾਂ ਨੇ ਇਸ ਦੀ ਭਿਣਕ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਨੂੰ ਵੀ ਨਹੀਂ ਪੈਣ ਦਿੱਤੀ ਤੇ ਪਰਮਾਤਮਾ ਦਾ ਭੇਤ ਗੁਪਤ ਰੱਖਿਆ ਪੂਜਨੀਕ ਬਾਪੂ ਜੀ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਬਾਲ ਰੂਪ ਤੋਂ ਹੀ ਬੇਅੰਤ ਲਾਡ-ਪਿਆਰ ਤੇ ਸਨੇਹ ਦਿੱਤਾ। Parmarthi Diwas
ਜਦੋਂ ਪੂਜਨੀਕ ਗੁਰੂ ਜੀ 12-13 ਸਾਲਾਂ ਦੇ ਹੋ ਗਏ ਉਦੋਂ ਵੀ ਬਾਪੂ ਜੀ ਆਪਣੇ ਲਾਡਲੇ ਨੂੰ ਮੋਢਿਆਂ ’ਤੇ ਬਿਠਾ ਕੇ ਚੱਲਦੇ ਅੱਜ ਦੇ ਇਸ ਘੋਰ ਕਲਿਯੁਗ ’ਚ ਕੋਈ ਜਿਗਰ ਦਾ ਟੁਕੜਾ ਮੰਗ ਲਵੇ ਤਾਂ ਵੱਡੇ-ਵੱਡਿਆਂ ਦੇ ਇਰਾਦੇ ਡੋਲ ਜਾਂਦੇ ਹਨ, ਪਰ ਪੂਜਨੀਕ ਬਾਪੂ ਜੀ ਅਤੇ ਪੂਜਨੀਕ ਮਾਤਾ ਜੀ ਦੇ ਇਸ ਤਿਆਗ ਦੀ ਉਦਾਹਰਨ ਇਤਿਹਾਸ ਦੇ ਪੰਨਿਆਂ ’ਤੇ ਨਵੀਂ ਇਬਾਰਤ ਨਾਲ ਦਰਜ ਹੋ ਗਿਆ ਵਿਆਹ ਦੇ 18 ਸਾਲਾਂ ਬਾਅਦ ਪ੍ਰਾਪਤ ਹੋਈ ਇਕਲੌਤੀ ਸੰਤਾਨ, ਜਿਨ੍ਹਾਂ ਨੂੰ ਬਾਪੂ ਜੀ ਇੱਕ ਪਲ ਲਈ ਵੀ ਆਪਣੀਆਂ ਅੱਖਾਂ ਤੋਂ ਉਹਲੇ ਨਹੀਂ ਸਨ।
ਅਜਿਹੇ ਲਾਡਲੇ ਨੂੰ ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇੱਕ ਇਸ਼ਾਰੇ ’ਤੇ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਲਈ ਚੁਣਿਆ ਤਾਂ ਬਾਪੂ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਇਹੀ ਅਰਜ਼ ਕੀਤੀ, ‘‘ਸਾਡੀ ਜ਼ਮੀਨ-ਜਾਇਦਾਦ ਵੀ ਲੈ ਲਵੋ, ਸਾਨੂੰ ਤਾਂ ਡੇਰੇ ’ਚ ਇੱਕ ਕਮਰਾ ਦੇ ਦਿਓ ਤਾਂ ਕਿ ਅਸੀਂ ਇਨ੍ਹਾਂ ਦੇ (ਪੂਜਨੀਕ ਹਜ਼ੂਰ ਪਿਤਾ ਜੀ) ਅਤੇ ਆਪ ਜੀ ਦੇ ਦਰਸ਼ਨ ਕਰਦੇ ਰਹੀਏ ਪੂਜਨੀਕ ਬਾਪੂ ਜੀ ਨੇ ਸਾਰੀ ਉਮਰ ਬੜੀ ਸਾਦਗੀ ’ਚ ਗੁਜ਼ਾਰੀ ਪੂਜਨੀਕ ਗੁਰੂ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਤੋਂ ਬਾਅਦ ਬੜੇ ਮੰਨੇ-ਪ੍ਰਮੰਨੇ ਲੋਕ ਪੂਜਨੀਕ ਬਾਪੂ ਜੀ ਨੂੰ ਮਿਲਣ ਲਈ ਆਉਂਦੇ। Parmarthi Diwas
ਤਾਂ ਉਹ ਆਪ ਜੀ ਦੀ ਸਾਦਗੀ ਤੇ ਮਿਲਣਸਾਰ ਸੁਭਾਅ ਨੂੰ ਵੇਖ ਕੇ ਬੜੇ ਪ੍ਰਭਾਵਿਤ ਹੁੰਦੇ ਪੂਜਨੀਕ ਬਾਪੂ ਜੀ ਦੁਨੀਆ ’ਚ ਆਪਣੇ ਗੁਣਾਂ ਤੇ ਨੇਕ ਕਰਮਾਂ ਦੀਆਂ ਪਿਰਤਾਂ ਪਾ ਕੇ 5 ਅਕਤੂਬਰ 2004 ਨੂੰ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਦੀ ਪਵਿੱਤਰ ਯਾਦ ’ਚ ਇਸ ਦਿਨ ਨੂੰ ਪਰਮਾਰਥੀ ਦਿਵਸ ਵਜੋਂ ਮਨਾਉਂਦੀ ਹੈ ਅਤੇ ਖੂਨਦਾਨ ਸਮੇਤ ਭਲਾਈ ਦੇ ਵੱਖ-ਵੱਖ ਕਾਰਜ ਕਰਦੀ ਹੈ ਪੂਜਨੀਕ ਬਾਪੂ ਜੀ ਦੀ ਯਾਦ ’ਚ 10 ਅਕਤੂਬਰ 2004 ’ਚ ਲਾਇਆ ਗਿਆ ਖੂਨਦਾਨ ਕੈਂਪ ਗਿੰਨੀਜ਼ ਬੁੱਕ ’ਚ ਦਰਜ ਹੋ ਚੁੱਕਿਆ ਹੈ ਜਦੋਂ 17921 ਯੂਨਿਟ ਖੂਨਦਾਨ ਹੋਇਆ ਹੁਣ ਵੀ ਹਰ ਸਾਲ 5 ਅਕਤੂਬਰ ਨੂੰ ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਲਾਇਆ ਜਾਂਦਾ ਹੈ।। Parmarthi Diwas