
Fatehgarh Sahib News: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਮਰੀਜ਼ਾਂ ਦੇ ਮੁਤਾਬਕ ਹਸਪਤਾਲ ਦੀਆਂ ਸੁਵਿਧਾਵਾਂ ਦੇ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਹੈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਦੀ ਨੁਹਾਰ ਬਦਲਣ ਦੇ ਲਈ 2 ਕਰੋੜ ਰੁਪਿਆ ਖਰਚ ਕੀਤਾ ਜਾ ਰਿਹਾ ਹੈ, ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਉੱਤੇ ਕਲੰਕ ਸੀ ਕਿ ਇਸ ਨੂੰ ਰੈਫਰ ਹਸਪਤਾਲ ਵਜੋਂ ਜਾਣਿਆ ਜਾਂਦਾ ਸੀ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਵੱਲ ਖਾਸ ਧਿਆਨ ਦਿੱਤਾ ਗਿਆ। ਜਿਸ ਦੀ ਬਦੌਲਤ ਸਿਵਲ ਹਸਪਤਾਲ ਪਹਿਲਾਂ ਨਾਲੋਂ ਬਿਹਤਰ ਹੋਏ ਹਨ, ਇਹ ਕਾਫੀ ਨਹੀਂ, ਪ੍ਰੰਤੂ ਹਾਲੇ ਹੋਰ ਸੁਧਾਰ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ: India tour of Australia: ਰੋਹਿਤ ਸ਼ਰਮਾ ਤੋਂ ਵਨਡੇ ਦੀ ਕਪਤਾਨੀ ਖੋਹੀ, ਇਹ ਬਣਿਆ ਨਵਾਂ ਕਪਤਾਨ
ਉਹਨਾਂ ਕਿਹਾ ਕਿ ਉਕਤ ਰਾਸੀ ਦੇ ਨਾਲ ਜਿੱਥੇ ਸੜਕਾਂ ਦੇ ਉੱਤੇ ਇੰਟਰਲੋਕ ਟਾਈਲਾਂ ਲਾਈਆਂ ਜਾਣਗੀਆਂ, ਉੱਥੇ ਹੀ ਹੋਰ ਸੁਵਿਧਾਵਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ, ਐਸਐਮਓ ਡਾ. ਕੇਡੀ ਸਿੰਘ, ਐਸਐਮਓ ਸਚਿਨ ਨਰੂਲਾ, ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ, ਮਾਲਵਾ ਸੈਂਟਰਲ ਜੋਨ ਦੇ ਸੋਸ਼ਲ ਮੀਡੀਆ ਇੰਚਾਰਜ ਦੀਪਕ ਬਾਤਿਸ, ਬਲਾਕ ਪ੍ਰਧਾਨ ਰਮੇਸ ਕੁਮਾਰ ਸੋਨੂੰ, ਰਜੇਸ ਕੁਮਾਰ, ਹਰਵਿੰਦਰ ਸੂਦ ਆਦਿ ਵੀ ਹਾਜ਼ਰ ਸਨ। Fatehgarh Sahib News