ਭਗਤ ਸਿੰਘ ਯੂਥ ਵੈਲਫੇਅਰ ਕਲੱਬ ਨੇ ਮਲੋਟ ’ਚ ਧੂਮ-ਧਾਮ ਨਾਲ ਮਨਾਇਆ ‘ਦੁਸਹਿਰਾ’
Ravan Dahan: (ਮਨੋਜ) ਮਲੋਟ । ਦੇਸ਼ ਭਰ ਵਿੱਚ ਅੱਜ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਹਰ ਛੋਟੇ-ਵੱਡੇ ਸ਼ਹਿਰ ਅਤੇ ਕਸਬੇ ਦੇ ਮੈਦਾਨਾਂ ਵਿੱਚ ਬਦੀ ਦੇ ਪ੍ਰਤੀਕ ਰਾਵਣ ਦੇ ਵਿਸ਼ਾਲ ਪੁਤਲਿਆਂ ਨੂੰ ਸਾੜ ਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ।
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਕਰਕੇ ਪੁਤਲਿਆਂ ਨੂੰ ਕੀਤੀ ਅਗਨੀ ਭੇਂਟ
ਭਗਤ ਸਿੰਘ ਯੂਥ ਵੈਲਫੇਅਰ ਕਲੱਬ (ਰਜਿ.) ਵੱਲੋਂ ‘ਬਦੀ ਤੇ ਨੇਕੀ ਦੀ ਜਿੱਤ’ ਦਾ ਪਵਿੱਤਰ ਤਿਓਹਾਰ ‘ਦੁਸਹਿਰਾ’ ਮਲੋਟ ਦੀ ਪੁੱਡਾ ਕਲੋਨੀ ’ਚ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਦਲਜੀਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਪੀਐਸਪੀਸੀਐਲ ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਕੀਤੇ ਇਸ ਉਦਮ ਦੀ ਪ੍ਰਸੰਸਾ ਕੀਤੀ ਅਤੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਕਲਾਕਾਰ ਹਰਮਨ ਅਤੇ ਜਰਮਨ ਨੇ ਧਾਰਮਿਕ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਸਮਾਂ ਬੰਨ੍ਹਿਆ।


ਅੰਤ ਵਿਚ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਦਲਜੀਤ ਸਿੰਘ ਨੇ ਪੁਤਲਿਆਂ ਨੂੰ ਅਗਨੀ ਭੇਂਟ ਕੀਤੀ। ਇਸ ਮੌਕੇ ਆਤਿਸ਼ਬਾਜ਼ੀਆਂ ਨਾਲ ਅਸਮਾਨ ਵਿੱਚ ਨਜ਼ਾਰਾ ਦੇਖਣ ਯੋਗ ਸੀ। ਜਾਣਕਾਰੀ ਦਿੰਦਿਆਂ ਕਲੱਬ ਦੇ ਜੋਨੀ ਗਰਗ, ਜਸਮੀਤ ਬਰਾੜ, ਗੁਰਪ੍ਰੀਤ ਵਿਰਦੀ, ਸੁਨੀਸ਼ ਗੋਇਲ, ਵਿਕਰਾਂਤ ਖੁਰਾਣਾ, ਸੱਤਪਾਲ ਗਿਰਧਰ, ਰਾਜੂ ਸ਼ਰਮਾ ਨੇ ਦੱਸਿਆ ਕਿ ਦੁਸ਼ਹਿਰੇ ਮੌਕੇ ਲੋਕਾਂ ਦਾ ਭਾਰੀ ਇਕੱਠ ਸੀ। ਉਨ੍ਹਾਂ ਕਿਹਾ ਕਿ ਸਭ ਨੇ ਆਪਣੀ-ਆਪਣੀ ਡਿਊਟੀ ਬਾਖ਼ੂਬੀ ਨਿਭਾਈ।
ਇਸ ਮੌਕੇ ਐੱਸਡੀਐੱਮ ਜੁਗਰਾਜ ਸਿੰਘ ਕਾਹਲੋਂ, ਮਾਰਕਿਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਗਿੁਰਦੇਵ ਰਾਜ ਗਰਗ (ਪੱਪੀ), ਐਡਵਰਡਗੰਜ ਸੰਸਥਾ ਦੇ ਚੇਅਰਪਰਸਨ ਸਾਰਿਕਾ ਗਰਗ, ਸੀਨੀਅਰ ਵਾਈਸ ਚੇਅਰਮੈਨ ਗੁਰਚਰਨ ਗਰੋਵਰ, ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਬਲਦੇਵ ਗਗਨੇਜਾ ਲਾਲੀ ਜੈਨ, ਸਮਾਜਸੇਵੀ ਅਮਰਜੀਤ ਸਿੰਘ ਬਿੱਟਾ, ਕਰਮਜੀਤ ਸ਼ਰਮਾ, ਅਨਿਲ ਗੋਦਾਰਾ, ਵਰਿੰਦਰ ਬਜਾਜ, ਕ੍ਰਿਸ਼ਨ ਮਿੱਡਾ, ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੇ ਪੀ.ਏ. ਅਰਸ਼ ਸਿੱਧੂ ਅਤੇ ਛਿੰਦਰ ਪਾਲ ਸਿੰਘ ਵੀ ਮੌਜੂਦ ਸਨ।
