Bhadson News: ਸਭ ਨੂੰ ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ : ਮੈਬਰ
Bhadson News: ਭਾਦਸੋਂ (ਸੁਸ਼ੀਲ ਕੁਮਾਰ)। ਸ੍ਰੀ ਅਗਰਵਾਲ ਸਭਾ (ਰਜਿ: 3233) ਭਾਦਸੋਂ ਵੱਲੋਂ ਸਥਾਨਕ ਸ੍ਰੀ ਹਰੀਹਰ ਮੰਦਰ ਵਿਖੇ ਸ੍ਰੀ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਗਰਵਾਲ ਸਭਾ ਦੇ ਭਾਰਤ ਭੂਸ਼ਨ ਬੱਲੀ ਸਰਪ੍ਰਸਤੀ ਹੇਠ ਮਹਾਰਾਜਾ ਸ੍ਰੀ ਅਗਰਸੈਨ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਸਮਾਗਮ ਦੌਰਾਨ ਰਾਜੀਵ ਗੁਪਤਾ ਪ੍ਰਧਾਨ, ਸੁਦੇਸ਼ ਗਰਗ ਸੀਨੀਅਰ ਮੀਤ ਪ੍ਰਧਾਨ, ਨਿਤਿਨ ਗੁਪਤਾ ਮੀਤ ਪ੍ਰਧਾਨ, ਡਿੰਪਲ ਅਗਰਵਾਲ ਜਰਨਲ ਸਕੱਤਰ, ਮਨੀਸ਼ ਗੁਪਤਾ ਜੁਆਇੰਟ ਜਰਨਲ ਸਕੱਤਰ, ਸਕਸ਼ਮ ਬਾਂਸਲ ਪ੍ਰੈਸ ਸਕੱਤਰ,ਅਮਿਤ ਅਗਰਵਾਲ ਨੇ ਸ਼ਿਰਕਤ ਕੀਤੀ।
Read Also : ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਕੀਤੀ ਜਾਰੀ!
ਇਸ ਮੌਕੇ ਸ੍ਰੀ ਹਰਿਮੰਦਰ ਮੰਦਿਰ ਦੇ ਪੰਡਿਤ ਬੁੱਧ ਪ੍ਰਕਾਸ਼ ਨੇ ਸ੍ਰੀ ਹੰਨੂਮਾਨ ਚਾਲੀਸਾ ਜੀ ਦਾ ਪਾਠ ਕਰਨ ਉਪਰੰਤ ਆਰਤੀ ਕੀਤੀ ਗਈ। ਇਸ ਪਵਿੱਤਰ ਜਨਮ ਦਿਹਾੜੇ ਦੌਰਾਨ ਅਗਰਵਾਲ ਪਰਿਵਾਰਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਸਰਪ੍ਰਸਤ ਭਾਰਤ ਭੂਸ਼ਨ ਬੱਲੀ, ਡਿੰਪਲ ਅਗਰਵਾਲ, ਅਮਿਤ ਜਿੰਦਲ ਨਾਭਾ ਨੇ ਭਗਵਾਨ ਸ੍ਰੀ ਮਹਾਰਾਜਾ ਅਗਰਸੇਨ ਜੀ ਦੀ ਜੀਵਨ ਤੇ ਚਾਨਣਾ ਪਾਇਆ ਅਤੇ ਉਨ੍ਹਾਂ ਕਿਹਾ ਕੇ ਸਾਨੂੰ ਮਹਾਰਾਜਾ ਸ੍ਰੀ ਅਗਰਸੈਨ ਜੀ ਦੇ ਦਰਸਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ। Bhadson News
ਇਸ ਸਮਾਗਮ ਦੌਰਾਨ ਮਦਨ ਲਾਲ ਮਟੋਰਡਾ, ਪ੍ਰਵੀਨ ਗੁਪਤਾ ਟੋਨੀ, ਸ਼ਿਵ ਗੋਇਲ, ਸ਼ੰਕਰ ਗਰਗ, ਰਕੇਸ਼ ਬਾਂਸਲ, ਯੋਗਿਤ ਬਾਂਸਲ, ਵਿਸ਼ਾਲ ਗੁਪਤ, ਹੈਪੀ ਸਿੰਗਲਾ,ਵਿੱਕੀ ਗਰਗ ਅਤੇ ਅਗਰਵਾਲ ਪਰਿਵਾਰ ਹਾਜ਼ਰ ਸਨ।