World Punjabi Day: ਗੋਲਡਨ ਇਰਾ ਸਕੂਲ ’ਚ ਮਨਾਇਆ ਗਿਆ “ਵਿਸ਼ਵ ਪੰਜਾਬੀ ਦਿਵਸ”

World Punjabi Day
ਭਾਦਸੋਂ : ਵੱਖ-ਵੱਖ ਗਤੀਵਿਧੀਆਂ ਦੇ ਪੋਸਟਰ ਬਣਾ ਕੇ ਦਖਾਉਦੇ ਹੋਏ ਸਕੂਲ ਦੇ ਬੱਚੇ। ਤਸਵੀਰ : ਸੁਸ਼ੀਲ ਕੁਮਾਰ

World Punjabi Day: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬੀ ਮਾਤ-ਭਾਸ਼ਾ ਨੂੰ ਵਧੀਆ ਤਰੀਕੇ ਨਾਲ ਪ੍ਰਫੁੱਲਿਤ ਕਰਨ ਲਈ ਅਤੇ ਪੰਜਾਬ ਵਿੱਚ ਪੰਜਾਬੀ ਨੂੰ ਵਧੇਰੇ ਮਾਣ ਦਿਵਾਉਣ ਲਈ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ, ਪੰਜਾਬੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਸੰਬੰਧੀ ਵਿਸ਼ੇਸ਼ ਜਾਣਕਾਰੀ ਦੇ ਕੇ ਉਨ੍ਹਾਂ ਦਾ ਗਿਆਨ ਵਧਾਇਆ ਗਿਆ।

ਇਹ ਵੀ ਪੜ੍ਹੋ: Punjab School Timing: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ! ਜਾਣੋ ਪੂਰੀ ਅਪਡੇਟ

World Punjabi Day
World Punjabi Day

ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ:- ਵਰਨਮਾਲਾ, ਸ਼ਬਦ-ਜੋੜ , ਸੁਲੇਖ, ਪੰਜਾਬੀ ਭਾਸ਼ਾ ਸੰਬੰਧੀ ਨਾਅਰੇ, ਪੋਸਟਰ ਬਣਾਉਣ ਤੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਆਦਿ ਵਿੱਚ ਹਿੱਸਾ ਲੈ ਕੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਸਤਿਕਾਰ ਤੇ ਪਿਆਰ ਪ੍ਰਗਟ ਕੀਤਾ ਗਿਆ। ਸਕੂਲ ਪ੍ਰੈਜ਼ੀਡੈਂਟ ਸ੍ਰੀ ਚਮਕੌਰ ਵਰਮਾ, ਵਿਕਾਸ ਸੇਠ ,ਅਦਿੱਤਿਆ ਕਜਲਾ ਅਤੇ ਪ੍ਰਿੰਸੀਪਲ ਸ੍ਰੀਮਤੀ ਸੁਮੀਰਾ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬਾਰੇ ਦੱਸਿਆ ਅਤੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਵਾਉਂਦੇ ਹੋਏ, ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਲਈ ਉਨ੍ਹਾਂ ਨੂੰ ਹੱਲਾ- ਸ਼ੇਰੀ ਦਿੰਦੇ ਹੋਏ ਪੰਜਾਬੀ ਭਾਸ਼ਾ ਨੂੰ ਨਿਖਾਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਸਟਾਫ਼ ਦੇ ਮੈਂਬਰਾਂ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ ਵੀ ਸਲਾਹਿਆ। World Punjabi Day