Dharampura: ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
- ਬਲਾਕ ਬਰੇਟਾ ਦੇ 26ਵੇਂ ਸਰੀਰਦਾਨੀ ਬਣ
Bareta News: ਬਰੇਟਾ (ਕ੍ਰਿਸ਼ਨ ਭੋਲਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਰੇਟਾ ਦੇ ਪਿੰਡ ਧਰਮਪੁਰਾ (Dharampura) ਵਾਸੀ ਸੁਰਜਣ ਸਿੰਘ ਇੰਸਾਂ (70) ਪੁੱਤਰ ਹਾਕਮ ਸਿੰਘ ਚਾਹਰ ਨੇ ਬਲਾਕ ਬਰੇਟਾ ਦੇ 26ਵੇਂ ਅਤੇ ਪਿੰਡ ਧਰਮਪੁਰਾ ਦੇ ਤੀਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਵੇਰਵਿਆਂ ਅਨੁਸਾਰ ਸੁਰਜਣ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਦਿਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। Dharampura

ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਧੂਲਕੋਟ ਚਤਕਾਰਾ ਰੋਡ ਦੇਹਰਾਦੂਨ (ਉਤਰਾਖੰਡ) ਨੂੰ ਦਾਨ ਕੀਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਉਨ੍ਹਾਂਦੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਸੁਰਜਣ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
Dharampura
ਇਸ ਤੋਂ ਪਹਿਲਾਂ ਉਨ੍ਹਾਂਦੀਆਂ ਨੂੰਹਾਂ ਅਤੇ ਧੀਆਂ ਵੱਲੋਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਸੁਰਜਣ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਲਿਜਾਇਆ ਗਿਆ, ਜਿਸ ਨੂੰ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਕਾਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Read Also : ਪਿੰਡ ਮਲੋਟ ਦੀ ਮਾਤਾ ਬਲਵੀਰ ਕੌਰ ਇੰਸਾਂ ਦਾ ਨਾਂਅ ਵੀ ਮਹਾਨ ਸਰੀਰਦਾਨੀਆਂ ’ਚ ਹੋਇਆ ਸ਼ਾਮਲ
ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਕ੍ਰਿਸ਼ਨ ਸਿੰਘ ਭੋਲਾ ਇੰਸਾਂ ਅਤੇ ਸੱਚੇ ਨਿਮਰ ਸੇਵਾਦਾਰ ਅਮਰੀਕ ਸਿੰਘ ਇੰਸਾਂ, ਪ੍ਰਸ਼ੋਤਮ ਕੁਮਾਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਰੇਟਾ ’ਚੋਂ ਇਹ 26ਵਾਂ ਅਤੇ ਪਿੰਡ ਧਰਮਪੁਰਾ ਦਾ ਤੀਸਰਾ ਸਰੀਰ ਦਾਨ ਕੀਤਾ ਗਿਆ ਹੈ। ਇਸ ਮੌਕੇ ਸਰੀਰਦਾਨੀ ਦੇ ਪੋਤਰੇ ਸੰਦੀਪ ਸਿੰਘ ਇੰਸਾਂ, ਭਤੀਜਾ ਗੁਰਦਾਸ ਸਿੰਘ ਇੰਸਾਂ, ਪਿੰਡਾਂ ਅਤੇ ਸ਼ਹਿਰ ਦੇ ਸੱਚੀ ਪ੍ਰੇਮੀ ਸੰਮਤੀ ਮੈਂਬਰ, ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਸੇਵਾਦਾਰ ਅਤੇ ਪਿੰਡ ਵਾਸੀਆਂ ਸਮੇਤ ਰਿਸ਼ਤੇਦਾਰ ਮਜ਼ੂਦ ਸਨ।
ਇਸ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ: ਸਰਪੰਚ
ਇਸ ਮੌਕੇ ਜਿੱਥੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਉਕਤ ਸਮਾਜ ਭਲਾਈ ਕਾਰਜ ਦੀ ਰੱਜ ਕੇ ਸ਼ਲਾਘਾ ਕੀਤੀ, ਉਥੇ ਹੀ ਸਰਪੰਚ ਸੁਖਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਸਰੀਰਦਾਨੀ ਸੁਰਜਣ ਸਿੰਘ ਇੰਸਾਂ ਨੇ ਜਿੱਥੇ ਜਿਉਂਦੇ ਜੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ-ਜਾਂਦੇ ਵੀ ਉਹਨਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ।