MSG Maha Paropkar Diwas: ਆਏ ਐੱਮਐੱਸਜੀ ਪਿਆਰੇ ਪਿਆਰੇ…

MSG Maha Paropkar Diwas
MSG Maha Paropkar Diwas: ਆਏ ਐੱਮਐੱਸਜੀ ਪਿਆਰੇ ਪਿਆਰੇ...

35ਵਾਂ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ’ਤੇ ਵਿਸ਼ੇਸ਼

MSG Maha Paropkar Diwas: ਰੂਹਾਨੀਅਤ ’ਚ ਗੁਰਗੱਦੀ ਬਖਸ਼ਿਸ਼ ਪਰਮਾਤਮਾ ਦੇ ਹੁਕਮ ਅਨੁਸਾਰ ਤੇ ਸ੍ਰਿਸ਼ਟੀ ਦੇ ਭਲੇ ਲਈ ਹੁੰਦੀ ਹੈ ਗੁਰਗੱਦੀ ਬਖਸ਼ਿਸ਼ ਪਰਮਾਤਮਾ ਦੇ ਸਦੀਵੀ ਸੱਚ, ਅਟੱਲਤਾ, ਦਿਆਲਤਾ ਤੇ ਨਿਰੰਤਰਤਾ ਦਾ ਪ੍ਰਤੀਕ ਹੈ ਪਰਮਾਤਮਾ ਆਪਣੇ ਬਣਾਏ ਹੋਏ ਅਟੱਲ ਵਿਧਾਨ ਅਨੁਸਾਰ ਆਪਣੀਆਂ ਰਹਿਮਤਾਂ, ਬਰਕਤਾਂ, ਨੇਕੀਆਂ, ਸਦਗੁਣਾਂ ਅਤੇ ਪਰਮਾਨੰਦ ਦੀ ਵਰਖਾ ਕਰਨ ਲਈ ਸੰਤਾਂ ਦੇ ਰੂਪ ’ਚ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈ ਭਾਰਤੀ ਧਰਮ-ਦਰਸ਼ਨ ’ਚ ਪਰਮਾਤਮਾ ਦਿਆਲਤਾ ਦਾ ਸਮੁੰਦਰ ਹੈ ਉਹ ਆਪਣੀ ਅੰਸ਼ (ਰੂਹਾਂ) ਨੂੰ ਆਪਣੇ ਨਾਲ ਜੋੜਨ, ਉਨ੍ਹਾਂ ਦੇ ਦੁੱਖ-ਨਿਵਾਰਨ ਅਤੇ ਖੁਸ਼ੀਆਂ ਦੇਣ ਲਈ ਮਨੁੱਖੀ ਚੋਲਾ ਧਾਰਦਾ ਹੈ।

Read This : ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ, ਕਈ ਵਾਰ ਆਵਾਂਗੇ

23 ਸਤੰਬਰ 1990 ਦਾ ਪਵਿੱਤਰ ਦਿਹਾੜਾ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਸੁਨਹਿਰੇ ਅੱਖਰਾਂ ’ਚ ਲਿਖਿਆ ਗਿਆ ਇਸ ਪਵਿੱਤਰ ਦਿਹਾੜੇ ਸੱਚੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ, ਦਾਤਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ੍ਰਿਸ਼ਟੀ ’ਤੇ ਮਹਾਂ ਪਰਉਪਕਾਰ ਕਰਦਿਆਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਖਸ਼ਿਸ਼ ਕਰ ਦਿੱਤੀ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫ਼ਰਮਾਏ ਕਿ ਦੋਵਾਂ ਜਹਾਨਾਂ ਦੀ ਦੌਲਤ ਇਨ੍ਹਾਂ (ਪੂਜਨੀਕ ਹਜ਼ੂਰ ਪਿਤਾ ਜੀ) ਦੀ ਝੋਲੀ ਪਾ ਦਿੱਤੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਦੁਨੀਆ ’ਚ ਓਮ, ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਦੀ ਭਗਤੀ, ਸਮਾਜ ਸੇਵਾ ਤੇ ਭਾਈਚਾਰੇ ਦਾ ਡੰਕਾ ਵਜਾਇਆ।

ਚਾਰੇ ਪਾਸੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਚਰਚਾ ਹੋਣ ਲੱਗੀ ਕਿਧਰੇ ਖੂਨਦਾਨ ਦੀ ਲੋੜ ਪਈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਫਰਿਸ਼ਤੇ ਬਣ ਪਹੁੰਚੇ ਸਮਾਜ ਦੀ ਸੋਚ ਬਦਲਣਾ ਵੱਡੀ ਚੁਣੌਤੀ ਹੁੰਦਾ ਹੈ ਰਿਵਾਜ਼ ਤੇ ਲੋਕ-ਲਾਜ ਦੇ ਰੂਪ ਪ੍ਰਤੀਗਾਮੀ ਧਾਰਨਾਵਾਂ ਸਦੀਆਂ ਤੱਕ ਚੱਲਦੀਆਂ ਰਹਿੰਦੀਆਂ ਹਨ ਇਹ ਸੱਚੇ ਸੰਤ ਹੀ ਹੁੰਦੇ ਹਨ ਜੋ ਸਮਾਜ ਨੂੰ ਨਵੀਂ ਸੇਧ ਦੇ ਕੇ ਰੂੜ੍ਹੀਆਂ ਤੋਂ ਮੁਕਤ ਕਰਦੇ ਹਨ ਪੂਜਨੀਕ ਗੁਰੂ ਜੀ ਨੇ ਲੜਕੀ-ਲੜਕਾ ਇੱਕ ਸਮਾਨ ਦਰਜਾ ਦਿੱਤਾ।

ਆਪ ਜੀ ਨੇ ਇਨਕਲਾਬੀ ਕਦਮ ਚੁੱਕਦਿਆਂ ਵੇਸਵਾਵਾਂ ਨੂੰ ਧੀਆਂ ਬਣਾ ਕੇ ਉਨ੍ਹਾਂ ਦੇ ਵਿਆਹ ਕਰਵਾਏ ਆਪ ਜੀ ਨੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੁੜਨ, ਮਾਂ-ਬਾਪ ਤੇ ਹੋਰ ਰਿਸ਼ਤਿਆਂ ਦਾ ਸਤਿਕਾਰ ਕਰਨ ਤੇ ਭਾਰਤੀ ਸੱਭਿਆਚਾਰ ਅਨੁਸਾਰ ਉੱਚੀ-ਸੁੱਚੀ ਇਨਸਾਨੀਅਤ ਦੀ ਭਾਵਨਾ ਨਾਲ ਭਰੀ ਜ਼ਿੰਦਗੀ ਜਿਉਣ ਦੇ ਰਾਹ ਪਾਇਆ ਹੈ ਪੂਜਨੀਕ ਗੁਰੂ ਜੀ ਨੇ ਭਾਰਤੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਦਿਆਂ ਇਸ ਦਾ ਸੰਦੇਸ਼ ਪੂਰੀ ਦੁਨੀਆ ’ਚ ਪਹੁੰਚਾਇਆ। MSG Maha Paropkar Diwas

ਦੁਨੀਆਂ ਭਰ ’ਚ ਡੇਰਾ ਸੱਚਾ ਸੌਦਾ ਦੇ ਨਿਸਵਾਰਥ ਭਾਵਨਾ ਨਾਲ ਖੂਨਦਾਨ ਕਰਦੇ, ਬੂਟੇ ਲਾਉਂਦੇ, ਸਫਾਈ ਅਭਿਆਨ ਚਲਾਉਂਦੇ ਸੇਵਾਦਾਰਾਂ ਨੂੰ ਜਦੋਂ ਯੂਰਪ, ਅਫਰੀਕਾ, ਅਮਰੀਕਾ, ਅਸਟਰੇਲੀਆ ਤੇ ਹੋਰ ਮਹਾਂਦੀਪਾਂ ਦੇ ਲੋਕ ਵੇਖਦੇ ਨੇ ਤਾਂ ਉਹ ਅਸ਼-ਅਸ਼ ਕਰ ਉੱਠਦੇ ਹਨ ਵਿਦੇਸ਼ੀਆਂ ਵੱਲੋਂ ਭਾਰਤੀ ਸੱਭਿਆਚਾਰ ਨੂੰ ਸਲਾਮ ਪੂਜਨੀਕ ਗੁਰੂ ਜੀ ਦੀ ਹੀ ਦੇਣ ਹੈ ਸੱਚੇ ਸਤਿਗੁਰੂ ਜੀ ਦੀ ਦਿਆਲਤਾ, ਸਮੁੱਚੀ ਮਾਨਵਤਾ ਪ੍ਰਤੀ ਸਮੱਰਪਣ, ਸੇਵਾ, ਭਾਰਤੀ ਸੱਭਿਆਚਾਰ ਦੀ ਮੁੜ ਸੁਰਜੀਤੀ ਲਈ ਕੀਤੇ ਜਾ ਰਹੇ ਕਾਰਜ ਮਿਸਾਲ ਬਣ ਰਹੇ ਹਨ ਦੁਨੀਆਂ ਨੂੰ ਸੱਚਾਈ ਅਤੇ ਨੇਕੀ ਨਾਲ ਜੋੜਨ ਵਾਲੇ ਇਸ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ 23 ਸਤੰਬਰ ਦਾ ਲੱਖਾਂ ਵਾਰ ਸਵਾਗਤ ਹੈ।

ਸਭ ਨੂੰ ਲੱਖ-ਲੱਖ ਵਧਾਈ
ਸੰਪਾਦਕ

ਸ੍ਰੀ ਗੁਰੂਸਰ ਮੋਡੀਆ ’ਚ ਧਾਰਿਆ ਅਵਤਾਰ | MSG Maha Paropkar Diwas

ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਇੱਕ ਛੋਟੇ ਜਿਹੇ ਪਿੰਡ ਦੀ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਪਰਮ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ 15 ਅਗਸਤ 1967 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਦੇ ਘਰ 18 ਸਾਲਾਂ ਬਾਅਦ ਔਲਾਦ ਦੇ ਜਨਮ ਲੈਣ ’ਤੇ ਖੁਸ਼ੀਆਂ ਦਾ ਅਲੌਕਿਕ ਨਜ਼ਾਰਾ ਪੂਰੀ ਕਾਇਨਾਤ ’ਚ ਛਾ ਗਿਆ ਅਸਲ ਵਿਚ ਪਿੰਡ ਦੇ ਹੀ ਆਦਰਯੋਗ ਸੰਤ ਤ੍ਰਿਵੇਣੀ ਦਾਸ ਜੀ ਨੇ ਆਪ ਜੀ ਦੇ ਜਨਮ ਤੋਂ ਪਹਿਲਾਂ ਹੀ ਪੂਜਨੀਕ ਬਾਪੂ ਜੀ ਨੂੰ ਦੱਸ ਦਿੱਤਾ ਸੀ।

ਕਿ ਉਨ੍ਹਾਂ ਦੇ ਘਰ ਕੋਈ ਸਧਾਰਨ ਬੱਚਾ ਜਨਮ ਨਹੀਂ ਲਵੇਗਾ, ਸਗੋਂ ਉਹ ਤਾਂ ਮਾਲਿਕ ਦਾ ਆਪਣਾ ਹੀ ਰੂਪ ਹੋਵੇਗਾ, ਪਰੰਤੂ ਉਹ ਆਵੇਗਾ ਉਦੋਂ ਜਦੋਂ ਪਰਮਾਤਮਾ ਖੁਦ ਉਨ੍ਹਾਂ ਨੂੰ ਭੇਜੇਗਾ ਅਤੇ ਆਖਰ ਉਹ ਸ਼ੁੱਭ ਘੜੀ ਆ ਗਈ ਜਿਸ ਲਈ ਦੁਨੀਆ ਵੀ ਪਲਕਾਂ ਵਿਛਾਈ ਬੈਠੀ ਸੀ ਪੂਰਨ ਮੁਰਸ਼ਿਦ ਦੇ ਪਵਿੱਤਰ ਅਵਤਾਰ ਧਾਰਨ ਨਾਲ ਚਾਰੇ ਦਿਸ਼ਾਵਾਂ ਵੀ ਸ਼ੰਖਨਾਦ ਕਰ ਉੱਠੀਆਂ ਸੰਤ ਤ੍ਰਿਵੇਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਇਹ ਵੀ ਦੱਸਿਆ ਕਿ ਇਹ ਆਪ ਜੀ ਦੇ ਕੋਲ 23 ਸਾਲ ਦੀ ਉਮਰ ਤੱਕ ਹੀ ਰਹਿਣਗੇ, ਫਿਰ ਉਸ ਮਾਲਿਕ ਕੋਲ ਚਲੇ ਜਾਣਗੇ, ਜਿਸ ਉਦੇਸ਼ ਲਈ ਪਰਮਾਤਮਾ ਨੇ ਇਨ੍ਹਾਂ ਨੂੰ ਧਰਤੀ ’ਤੇ ਭੇਜਿਆ ਹੈ ਇਹ ਖੁਦ ਹੀ ਪਰਮਾਤਮਾ ਦਾ ਰੂਪ ਹਨ।

ਬਚਪਨ ਤੋਂ ਹੀ ਨਵੇਂ ਲੋਕਾਂ ਨੂੰ ਟਰੈਕਟਰ-ਟਰਾਲੀਆਂ ’ਚ ਲੈ ਕੇ ਆਉਂਦੇ ਤੇ ਰਾਮ-ਨਾਮ ਨਾਲ ਜੋੜਦੇ | MSG Maha Paropkar Diwas

ਆਪ ਜੀ ਨੇ ਬਚਪਨ ’ਚ ਹੀ 4-5 ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ’ਤੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਦਾ ਪਿਆਰ ਪ੍ਰਾਪਤ ਕਰਦੇ ਆਪ ਜੀ ਹਰ ਵਾਰ ਸਤਿਸੰਗ ’ਚ ਨਵੇਂ ਲੋਕਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ’ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਦੀ ਅਨਮੋਲ ਦਾਤ ਦਿਵਾਉਂਦੇ ਸਤਿਸੰਗ ਅਤੇ ਸੇਵਾ ਕਾਰਜ ਦੇ ਸਮੇਂ ਪੂਜਨੀਕ ਪਰਮ ਪਿਤਾ ਜੀ ਨੇ ਅਨੇਕਾਂ ਵਾਰ ਅਜਿਹੇ ਬਚਨ ਫ਼ਰਮਾਏ ਜੋ ਆਪ ਜੀ ਦੇ ਅਗਲੇ ਰੂਹਾਨੀ ਵਾਰਿਸ ਹੋਣ ਦਾ ਸਾਫ ਇਸ਼ਾਰਾ ਕਰ ਰਹੇ ਸਨ।

ਇੱਕ ਵਾਰ ਜਦ ਜ਼ਿੰਮੇਵਾਰ ਸੇਵਾਦਾਰਾਂ ਨੇ ਆਪ ਜੀ (ਪੂਜਨੀਕ ਹਜ਼ੂਰ ਪਿਤਾ ਜੀ) ਬਾਰੇ ਪੂਜਨੀਕ ਪਰਮ ਪਿਤਾ ਜੀ ਨੂੰ ਦੱਸਿਆ ਕਿ ਇਹ ਨਾਮ ਸ਼ਬਦ ਵਾਲੇ ਜੀਵਾਂ ਨੂੰ ਟਰੈਕਟਰ ਟਰਾਲੀ ’ਤੇ ਲਿਆ ਕੇ ਨਾਮ ਸ਼ਬਦ ਦਿਵਾ ਰਹੇ ਹਨ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ (ਪੂਜਨੀਕ ਹਜ਼ੂਰ ਪਿਤਾ ਜੀ) ਵੱਲ ਇਸ਼ਾਰਾ ਕਰਦਿਆਂ ਬਚਨ ਫ਼ਰਮਾਏ ‘‘ਭਾਈ ਆਪਣਾ ਤਾਂ ਕੰਮ ਹੀ ਨਾਮ ਸ਼ਬਦ ਦੇ ਕੇ ਜੀਵਾਂ ਨੂੰ ਭਵਸਾਗਰ ਤੋਂ ਪਾਰ ਕਰਨਾ ਹੈ’’ ਉਸ ਸਮੇਂ ਇਹ ‘ਆਪਣਾ’ ਸ਼ਬਦ ਦੇ ਅਰਥ ਕਿਸੇ ਨੂੰ ਸਮਝ ਨਹੀਂ ਆਏ ਹੋਣਗੇ।

ਪਰ ਗੁਰਗੱਦੀ ਦੀ ਬਖਸ਼ਿਸ਼ ਤੋਂ ਬਾਅਦ ਇਹ ਸਭ ਸਪੱਸ਼ਟ ਹੋ ਗਿਆ ਕਿ ਪੂਜਨੀਕ ਪਰਮ ਪਿਤਾ ਜੀ ਇਸ ਸਬੰਧੀ ਇਸ਼ਾਰਾ ਕਰਦੇ ਰਹਿੰਦੇ ਸਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ’ਤੇ ਆਪ ਜੀ ਨੇ ਘਰ-ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ ਨੂੰ ਆਪਣਾ ਸਭ ਕੁਝ ਆਪਣੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਅਰਪਿਤ ਕਰ ਦਿੱਤਾ। MSG Maha Paropkar Diwas