Amloh Paddy Procurement: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

Amloh Paddy Procurement
ਅਮਲੋਹ: ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋਹ 'ਚ ਸਰਕਾਰੀ ਖਰੀਦ ਕਰਵਾਉਣ ਮੌਕੇ। ਤਸਵੀਰ: ਅਨਿਲ ਲੁਟਾਵਾ

ਮਾਰਕੀਟ ਕਮੇਟੀ ਵਿੱਚ ਅਧਿਕਾਰੀਆਂ ਅਤੇ ਆੜਤੀਆਂ ਨਾਲ ਕੀਤੀ ਮੀਟਿੰਗ

Amloh Paddy Procurement: (ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਅਮਲੋਹ ਅਨਾਜ ਮੰਡੀ ਵਿੱਚ ਸਰਕਾਰੀ ਤੌਰ ‘ਤੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। ਖਰੀਦ ਪ੍ਰਕਿਰਿਆ ਦਾ ਰਸਮੀ ਆਗਾਜ਼ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਕੇ ਕੀਤਾ ਗਿਆ। ਇਸ ਦੌਰਾਨ ਗੈਰੀ ਬੜਿੰਗ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਵੋਤਮ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ: Sunam Development Projects: ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ, ਅਧਿਕਾਰੀਆਂ …

ਵਿਧਾਇਕ ਗੈਰੀ ਬੜਿੰਗ ਵੱਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਖਰੀਦ ਸਬੰਧੀ ਕੀਤੇ ਗਏ ਸਮੁੱਚੇ ਪ੍ਰਬੰਧਾਂ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਆਦਿ ਲਈ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਵੱਖ-ਵੱਖ ਏਜੰਸੀਆਂ ਦੇ ਪ੍ਰਤੀਨਿਧਾਂ ਨੂੰ ਵੀ ਜਿਣਸ ਦੀ ਨਾਲੋ-ਨਾਲ ਖਰੀਦ ਕਰਨ ਅਤੇ ਮੰਡੀਆਂ ‘ਚੋਂ ਲਿਫਟਿੰਗ ਕਰਵਾਉਣ ਸਬੰਧੀ ਹਦਾਇਤਾਂ ਦਿੱਤੀਆਂ। ਇਸ ਦੌਰਾਨ ਉਹਨਾਂ ਨੇ ਆੜਤੀਆਂ ਨਾਲ ਮੀਟਿੰਗ ਵੀ ਕੀਤੀ।
ਐਮਐਲਏ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸਿਰਫ ਸੁੱਕਾ ਝੋਨਾ ਹੀ ਲਿਆਉਣ ਅਤੇ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਬਿਲਕੁਲ ਵੀ ਕਟਾਈ ਨਾ ਕਰਨ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨਾ ਸਾੜਨ ਦੀ ਅਪੀਲ ਵੀ ਕੀਤੀ ਅਤੇ ਝੋਨੇ ਦੇ ਸਮੁੱਚੇ ਖਰੀਦ ਕਾਰਜਾਂ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਸਮੂਹ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਉਣ ਦੀਆਂ ਹਦਾਇਤਾਂ ਕੀਤੀਆਂ।

ਇਸ ਮੌਕੇ ਸ਼ਿੰਗਾਰਾ ਸਿੰਘ ਸਲਾਣਾ, ਰਣਜੀਤ ਸਿੰਘ ਪਨਾਗ, ਜਗਦੀਪ ਸਿੰਘ ਚੱਠਾ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਪਰਮਵੀਰ ਸਿੰਘ, ਰਾਜ ਸਿੰਘ ਵਿਰਕ, ਸਕੱਤਰ ਗੁਰਜੀਤ ਸਿੰਘ, ਏਐਫਐਸਓ ਜਸਪਾਲ ਕੌਰ, ਸਾਬਕਾ ਸਕੱਤਰ ਸੁਰਜੀਤ ਸਿੰਘ ਚੀਮਾ, ਸੁਖਬੀਰ ਸਿੰਘ ਗਰੇਵਾਲ, ਵਿਨੋਦ ਅਬਰੋਲ, ਇਕਬਾਲ ਸਿੰਘ ਰਾਏ, ਜਗਤਾਰ ਸਿੰਘ ਕੌਂਸਲਰ, ਲਵਪ੍ਰੀਤ ਸਿੰਘ ਕੌਂਸਲਰ, ਪਾਲੀ ਅਰੋੜਾ ਵੀ ਹਾਜ਼ਰ ਸਨ।