Accident News: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ

Accident News
ਲੁਧਿਆਣਾ: ਹਲਵਾਰਾ ਨਜ਼ਦੀਕ ਮੋਟਰਸਾਇਕਲ ਸਵਾਰਾਂ ਨੂੰ ਫੇਟ ਮਾਰ ਕੇ ਲੰਘਦੀ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦੀ ਹੋਈ ਤੇਜ਼ ਰਫ਼ਤਾਰ ਕਾਰ ਦੀ ਤਸਵੀਰ।

ਇੱਕ ਦੀ ਹਾਲਤ ਗੰਭੀਰ | Accident News

Accident News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਲਵਾਰਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਕਲ ਸਵਾਰ ਇੱਕ ਵਿਅਕਤੀ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਿਸ ਨੂੰ ਪੁਲਿਸ ਨੇ ਆਪਣੀ ਗੱਡੀ ’ਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਜਦੋਂ ਇੱਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਨੇ ਰੋਡ ’ਤੇ ਆਪਣੇ ਅੱਗੇ ਜਾ ਰਹੇ ਇੱਕ ਮੋਟਰਸਾਇਕਲ ਨੂੰ ਸਾਇਡ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਲ ਬੇਕਾਬੂ ਹੋ ਗਿਆ ਅਤੇ ਉਸ ਉੱਪਰ ਸਵਾਰ ਦੋਵੇਂ ਵਿਅਕਤੀ ਤਕਰੀਬਨ 10 ਫੁੱਟ ਦੂਰ ਜਾ ਡਿੱਗੇ। ਜਿਸ ਕਾਰਨ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਿਸ ਦੀ ਪਹਿਚਾਣ ਜਸਵੀਰ ਸਿੰਘ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ ਜੋ ਆਪਣੀ ਸਾਥੀ ਨਾਲ ਮੁੱਲਾਂਪੁਰ ਤੋਂ ਹਲਵਾਰਾ ਵੱਲ ਨੂੰ ਜਾ ਰਹੇ ਸਨ।

ਇਹ ਵੀ ਪੜ੍ਹੋ: CPDL Electricity Bill: ਬਿਜ਼ਲੀ ਬਿੱਲਾਂ ਸਬੰਧੀ ਆਈ ਜ਼ਰੂਰੀ ਖਬਰ, ਹੁਣ ਵਿਭਾਗ ਨੇ ਦਿੱਤੀ ਵੱਡੀ ਰਾਹਤ

ਜਿਸ ਜਗਾ ’ਤੇ ਮੋਟਰਸਾਇਕਲ ਸਵਾਰ ਵਿਅਕਤੀ ਹਾਦਸਾਗ੍ਰਸਤ ਹੋ ਕੇ ਡਿੱਗੇ ਉਥੇ ਪਹਿਲਾਂ ਹੀ ਪੁਲਿਸ ਦੀ ਗੱਡੀ ਖੜੀ ਸੀ, ਜਿਸ ਵਿੱਚ ਮੁਲਾਜ਼ਮਾਂ ਨੇ ਜਖ਼ਮੀਆਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਜਿੱਥੇ ਜਖ਼ਮੀ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਦੇ ਅਧਾਰ ’ਤੇ ਪੁਲਿਸ ਮਾਮਲੇ ਵਿੱਚ ਕਾਰ ਅਤੇ ਉਸਦੇ ਚਾਲਕ ਦੀ ਭਾਲ ਕਰ ਰਹੀ ਹੈ।