
ਬਰਾਬਰ ਐਜੂਕੇਸ਼ਨ ਕੁਆਲੀਫਿਕੇਸ਼ਨ ਅਤੇ ਇੱਕੋ ਗਰੁੱਪ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਤਨਖ਼ਾਹ ’ਚ ਵਾਧਾ ਨਹੀਂ ਹੋਇਆ
Healthcare Workers News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਆਪ੍ਰੇਸ਼ਨ ਥੀਏਟਰ ਅਸਿਸਟੈਂਟ ਸੁਪਰਵਾਈਜ਼ਰ ਯੂਨੀਅਨ ਵੱਲੋਂ ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਰਾਹੀਂ ਬੀਰਇੰਦਰ ਸਿੰਘ ਸੰਧਵਾਂ ਨੂੰ ਆਪਣੀਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਮੰਗ ਕੀਤੀ ਗਈ। ਡਾਇਰੈਕਟੋਰੇਟ ਆਫ਼ ਰਿਸਰਚ ਐਂਡ ਮੈਡੀਕਲ ਐਜ਼ੂਕੇਸ਼ਨ ਸੈਕਟਰ 69 ਪੰਜਾਬ ਅਧੀਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਤੇਨਾਤ ਆਪ੍ਰੇਸ਼ਨ ਥੀਏਟਰ ਅਸਿਸਟੈਂਟਾਂ ਵੱਲੋਂ ਮੰਗ ਪੱਤਰ ਦਿੱਤਾ।
ਇਸ ਉਪਰੰਤ ਗੱਲਬਾਤ ਕਰਦੇ ਯੂਨੀਅਨ ਦੇ ਪ੍ਰਧਾਨ ਜ਼ਸਪਾਲ ਸਿੰਘ, ਕੇਸ਼ਵ ਵਰਮਾ ਵਾਇਸ ਪ੍ਰਧਾਨ, ਬਲਜਿੰਦਰ ਸਿੰਘ ਸੈਕਟਰੀ, ਜਨਰਲ ਸੈਕਟਰੀ ਅੰਮ੍ਰਿਤਾ ਸ਼ਰਮਾ, ਦੀਪਕ ਸ਼ਰਮਾ, ਮਨਦੀਪ ਕੌਰ ਅਤੇ ਕੈਸ਼ੀਅਰ ਅਮਿਤ ਪ੍ਰੇਮ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਬਾਕੀ ਕਾਡਰਾਂ ਦੀਆਂ ਤਨਖ਼ਾਹਾਂ ਵਿੱਚ ਸੋਧ ਅਤੇ ਵਾਧਾ ਹੁੰਦਾ ਆ ਰਿਹਾ ਹੈ, ਪਰੰਤੂ ਓਟੀਏ ਅਧਿਕਾਰੀ ਦੀਆਂ ਤਨਖ਼ਾਹਾਂ ਵੱਧਣ ਦੀ ਬਜਾਏ ਉੱਥੇ ਹੀ ਸਥਿਰ ਹਨ। ਉਹਨਾਂ ਵੱਲੋਂ ਦੱਸਿਆ ਗਿਆ ਕਿ ਰੇਡਿਓਗ੍ਰਾਫਰ ਅਤੇ ਸਟਾਫ਼ ਨਰਸ ਦਾ ਗ੍ਰੇਡ ਪੇਅ 3600 ਅਤੇ 4600 ਹੈ ਜੋ ਕਿ 7ਵੇਂ ਪੇਅ ਕਮਿਸ਼ਨ ਅਧੀਨ ਲੇਵਲ 5 ਤਨਖਾਹ ਵਜੋਂ 29,200 ਪ੍ਰਾਪਤ ਕਰ ਰਹੇ ਹਨ ਜਦਕਿ ਓਟੀਏ ਦਾ ਗ੍ਰੇਡ ਪੇਅ ਕੇਵਲ 2400 ਰੁਪਏ ਹੈ ਅਤੇ ਉਹਨਾਂ ਨੂੰ ਮੌਜੂਦਾ ਪੇਅ ਕਮਿਸ਼ਨ ਵਿੱਚ ਤਨਖ਼ਾਹ ਦਾ ਕੇਵਲ ਲੇਵਲ 3 ਤਨਖਾਹ ਵਜੋਂ 21,700 ਦਿੱਤਾ ਜਾ ਰਿਹਾ ਹੈ ਜੋ ਕਿ ਇੱਕ 12ਵੀਂ ਸਾਇੰਸ ਸਟਰੀਮ ਨਾਲ ਪੈਰਾਮੈਡੀਕਲ ਗਰੈਜੂਏਟ ਪਾਸ ਅਧਿਕਾਰੀ ਲਈ ਸ਼ਰਮਸਾਰ ਕਰਨ ਵਾਲੀ ਗੱਲ ਹੈ।
ਇਹ ਵੀ ਪੜ੍ਹੋ: Jaitu Police: ਜੈਤੋ ਪੁਲਿਸ ਦੀ ਵੱਡੀ ਕਾਰਵਾਈ ਲੜਾਈ ਦੀ ਵਾਰਦਾਤ ’ਚ ਸ਼ਾਮਲ ਗਿਰੋਹ ਦੇ 8 ਵਿਅਕਤੀ ਕਾਬੂ

ਇੱਕ ਬਰਾਬਰ ਐਜੂਕੇਸ਼ਨ ਕੁਆਲੀਫਿਕੇਸ਼ਨ ਅਤੇ ਇੱਕੋ ਗਰੁੱਪ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਤਨਖ਼ਾਹ ਵਿੱਚ ਵਾਧਾ ਨਹੀਂ ਹੋਇਆ। ਸਾਲ 2017 ਵਿੱਚ ਓਟੀਏ ਕਾਡਰ ਵਿੱਚੋਂ ਨਿੱਕਲੇ ਸੀ। ਐੱਸਐੱਸਡੀ ਅਸਿਸਟੈਂਟ ਅਤੇ ਟੈਕਨੀਸ਼ੀਅਨਾਂ ਦੀਆਂ ਤਨਖਾਹਾਂ ਵੀ ਇਹਨਾਂ ਨਾਲੋਂ ਜ਼ਿਆਦਾ ਹਨ। ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਸੈਂਟਰ ਦਾ ਪੇਅ ਸਕੇਲ ਤਾਂ ਅਪਣਾਇਆ ਹੈ, ਪਰੰਤੂ ਕੇਂਦਰੀ ਸੰਸਥਾਵਾਂ ਵਾਂਗ ਇੱਕੋ ਗਰੁੱਪ ਦੇ ਵੱਖ-ਵੱਖ ਕਾਡਰਾਂ ਪ੍ਰਤੀ ਤਨਖਾਹ ਸੰਬੰਧੀ ਸਮਾਨਤਾ ਨਹੀਂ ਅਪਣਾਈ। ਅੰਤ ’ਚ ਯੂਨਿਅਨ ਮੈਂਬਰਾਂ ਵੱਲੋਂ ਉਹਨਾਂ ਦੇ ਪੇਅ ਸਕੇਲ ਨੂੰ ਰਿਵਿਊ ਕਰਕੇ ਵਧਾਉਣ ਦੀ ਮੰਗ ਸਰਕਾਰ ਤੱਕ ਪਹੁੰਚਾਉਣ ਦੀ ਮੰਗ ਕੀਤੀ ਗਈ। Healthcare Workers News