Welfare Work: ਡੇਰਾ ਸ਼ਰਧਾਲੂਆਂ ਨੇ ਰਿਫਾਇੰਡ ਨਾਲ ਭਰੇ ਕੰਟੇਨਰ ਨੂੰ ਲੱਗੀ ਅੱਗ ਬੁਝਾਈ

Welfare Work
Welfare Work: ਡੇਰਾ ਸ਼ਰਧਾਲੂਆਂ ਨੇ ਰਿਫਾਇੰਡ ਨਾਲ ਭਰੇ ਕੰਟੇਨਰ ਨੂੰ ਲੱਗੀ ਅੱਗ ਬੁਝਾਈ

Welfare Work: ਗੁਰੂਗ੍ਰਾਮ ਸਫ਼ਾਈ ਅਭਿਆਨ ਤੋਂ ਵਾਪਸ ਆ ਰਹੇ ਸਨ ਬਲਾਕ ਰਾਮਪੁਰਾ ਫੂਲ ਤੇ ਬਾਲਿਆਂਵਾਲੀ ਦੇ ਸੇਵਾਦਾਰ

Welfare Work: ਬਠਿੰਡਾ (ਸੁਖਜੀਤ ਮਾਨ)। ਲੰਘੇ ਦਿਨੀਂ ਹਰਿਆਣਾ ਦੇ ਉਦਯੋਗਿਕ ਸ਼ਹਿਰ ਗੁਰੂਗ੍ਰਾਮ ’ਚ ਹੋਏ ਸਫ਼ਾਈ ਅਭਿਆਨ ਤੋਂ ਵਾਪਸ ਪਰਤ ਰਹੇ ਜ਼ਿਲ੍ਹਾ ਬਠਿੰਡਾ ਦੇ ਡੇਰਾ ਸੱਚਾ ਸੌਦਾ ਦੇ ਬਲਾਕ ਰਾਮਪੁਰਾ ਫੂਲ ਅਤੇ ਬਾਲਿਆਂਵਾਲੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਰਸਤੇ ’ਚ ਇੱਕ ਕੰਟੇਨਰ ਨੂੰ ਲੱਗੀ ਅੱਗ ਬੁਝਾਉਣ ’ਚ ਮੱਦਦ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇੇਵਾਦਾਰ ਰੋਹਿਤ ਗਰੋਵਰ ਇੰਸਾਂ ਅਤੇ ਅਮਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਗੁਰੂਗ੍ਰਾਮ ’ਚ ਹੋਏ ਸਫ਼ਾਈ ਅਭਿਆਨ ’ਚੋਂ ਵਾਪਸ ਪਰਤ ਰਹੇ ਸਨ ਤਾਂ ਦਿੱਲੀ-ਜੈਪੁਰ ਹਾਈਵੇ ’ਤੇ ਰਿਫਾਇੰਡ ਨਾਲ ਭਰੇ ਹੋਏ ਕੰਟੇਨਰ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 4 ਗੱਡੀਆਂ ਫਾਇਰ ਅਫ਼ਸਰ ਸੁਨੀਲ ਅਤੇ ਅਨੂਪਮ ਸਿੰਘ ਦੀ ਅਗਵਾਈ ’ਚ ਟੀਮਾਂ ਲੱਗੀਆਂ ਹੋਈਆਂ ਸਨ। Welfare Work

Read Also : ਪੰਜਾਬ ਦੌਰੇ ’ਤੇ ਰਾਹੁਲ ਗਾਂਧੀ, ਹਵਾਈ ਅੱਡੇ ਤੋਂ ਸਿੱਧੇ ਅਜਨਾਲਾ ਲਈ ਰਵਾਨਾ

ਉਕਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਵੀ ਅੱਗ ਬੁਝਾਉਣ ’ਚ ਜੁਟ ਗਏ। ਅੱਗ ਐਨੀਂ ਜ਼ਿਆਦਾ ਭਿਆਨਕ ਸੀ ਕਿ ਸੜਕ ਦੇ ਦੋਵੇਂ ਪਾਸੇ ਇੱਕ-ਇੱਕ ਕਿਲੋਮੀਟਰ ਤੱਕ ਲੋਕਾਂ ਨੂੰ ਦੂਰ ਕਰ ਦਿੱਤਾ ਗਿਆ। ਸੇਵਾਦਾਰਾਂ ਵੱਲੋਂ ਟ੍ਰੈਫਿਕ ਕੰਟਰੋਲ ’ਚ ਵੀ ਮੱਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਗ ਲਗਾਤਾਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਸੀ ਤੇ ਧਮਾਕਾ ਹੋਣ ਦਾ ਖਤਰਾ ਮੰਡਰਾ ਰਿਹਾ ਸੀ।

ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਤੇ ਸੇਵਾਦਾਰਾਂ ਨੇ ਰਲ ਕੇ ਚਲਦੀ ਅੱਗ ਦੌਰਾਨ ਕੰਟੇਨਰ ਦਾ ਪਿਛਲਾ ਡਾਲਾ ਖੋਲ੍ਹਿਆ ਤਾਂ ਪਾਣੀ ਦੀਆਂ ਬੁਛਾੜਾਂ ਸਿੱਧੀਆਂ ਕੰਟੇਨਰ ’ਚ ਜਾਣ ਲੱਗੀਆਂ। ਅੱਗ ਬੁਝਾਊ ਦਸਤੇ ਦੀਆਂ ਟੀਮਾਂ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇੇਵਾਦਾਰ ਲਗਾਤਾਰ ਡਟੇ ਰਹੇ ਤੇ ਕਰੀਬ 4 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਅਧਿਕਾਰੀਆਂ ਨੇ ਕੀਤੀ ਸੇਵਾਦਾਰਾਂ ਦੀ ਪ੍ਰਸੰਸਾ

ਅੱਗ ਬੁਝਾਉਣ ਵੇਲੇ ਮੌਕੇ ’ਤੇ ਮੌਜ਼ੂਦ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਸੁਨੀਲ ਕੁਮਾਰ ਅਤੇ ਅਨੂਪਮ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਤਾਂ ਆਪਣੀ ਡਿਊਟੀ ਦੇ ਚਲਦਿਆਂ ਡਿਊਟੀ ਨਿਭਾਉਣੀ ਹੀ ਸੀ ਪਰ ਰਸਤੇ ’ਚ ਜਾਂਦੇ ਸੇਵਾਦਾਰਾਂ ਵੱਲੋਂ ਰੁਕ ਕੇ ਅੱਗ ਬੁਝਾਉਣ ’ਚ ਜੋ ਮੱਦਦ ਕੀਤੀ ਗਈ ਹੈ ਉਹ ਸ਼ਲਾਘਾਯੋਗ ਹੈ ਤੇ ਇਸ ਮੱਦਦ ਲਈ ਅਸੀਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਾਂ।