India vs Australia: ਮੋਹਾਲੀ ’ਚ ਭਾਰਤ-ਅਸਟਰੇਲੀਆ ਮਹਿਲਾ ਵਨਡੇ ਸੀਰੀਜ਼ ਦੀ ਸ਼ੁਰੂਆਤ, ਦਰਸ਼ਕਾਂ ’ਚ ਭਾਰੀ ਉਤਸ਼ਾਹ

India vs Australia
India vs Australia: ਮੋਹਾਲੀ ’ਚ ਭਾਰਤ-ਅਸਟਰੇਲੀਆ ਮਹਿਲਾ ਵਨਡੇ ਸੀਰੀਜ਼ ਦੀ ਸ਼ੁਰੂਆਤ, ਦਰਸ਼ਕਾਂ ’ਚ ਭਾਰੀ ਉਤਸ਼ਾਹ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। India vs Australia: ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਭਾਰਤ ਤੇ ਆਸਟਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਪੰਜਾਬ ਦੇ ਯਾਦਵਿੰਦਰਾ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੈਚ ਦੀ ਸ਼ੁਰੂਆਤ ’ਚ ਟਾਸ ਜਿੱਤਣ ਤੋਂ ਬਾਅਦ, ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਸਮੇਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਹੈ ਤੇ ਦਰਸ਼ਕਾਂ ’ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Ludhiana News: ਗੰਦੇ ਨਾਲੇ ਦਾ ਭਿਆਨਕ ਰੂਪ, ਲੋਕਾਂ ’ਚ ਦਹਿਸ਼ਤ

ਜਾਣਕਾਰੀ ਅਨੁਸਾਰ, ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਡੀਅਮ ਪਹੁੰਚੇ। ਉਹ ਲਗਭਗ ਅੱਧੇ ਘੰਟੇ ਬਾਅਦ ਉੱਥੋਂ ਵਾਪਸ ਪਰਤ ਆਏ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਮਹਿਲਾ ਟੀਮ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ’ਚ ਦਰਸ਼ਕ ਮੋਹਾਲੀ ਪਹੁੰਚ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਆਉਣ ਵਾਲੇ ਮਹਿਲਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਸ ਲੜੀ ਨੂੰ ਬਹੁਤ ਮਹੱਤਵਪੂਰਨ ਮੰਨ ਰਹੀ ਹੈ। India vs Australia