ਧਰਮਕੋਟ ਨੇੜੇ ਸਤਲੁਜ ਦੇ ਬੰਨ੍ਹ ’ਚ ਪਿਆ ਪਾੜ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੰਨ੍ਹਣ ’ਚ ਜੁਟੇ

Dharamkot Satluj
Dharamkot Satluj: ਧਰਮਕੋਟ ਨੇੜੇ ਸਤਲੁਜ ਦੇ ਬੰਨ੍ਹ ’ਚ ਪਿਆ ਪਾੜ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੰਨ੍ਹਣ ’ਚ ਜੁਟੇ

Dharamkot Satluj: ਮੋਗਾ (ਵਿੱਕੀ ਕੁਮਾਰ)। ਪਹਾੜਾਂ ਤੇ ਪਏ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਸਾਰੇ ਦਰਿਆ ਤੇ ਨਦੀਆਂ ਉਫ਼ਾਨ ’ਤੇ ਆ ਗਈਆਂ। ਦਰਿਆਵਾਂ ’ਚ ਹੁਣ ਪਾਣੀ ਘਟ ਤਾਂ ਭਾਵੇਂ ਗਿਆ ਹੈ ਫਿਰ ਵੀ ਸਤਲੁਜ ਤੇ ਬਿਆਸ ਨੀਵੇਂ ਇਲਾਕਿਆਂ ’ਚ ਬੰਨ੍ਹਾਂ ਨੂੰ ਢਾਹ ਲਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਮੋਗਾ ’ਚ ਬੰਨ੍ਹ ਨੂੰ ਢਾਹ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਧਰਮਕੋਟ ਨੇੜੇ ਸਤਲੁਜ ਦੇ ਬੰਨ੍ਹ ਨੂੰ ਢਾਹ ਲੱਗੀ ਹੈ।

Dharamkot Satluj

ਬੰਨ੍ਹ ਨੂੰ ਢਾਹ ਲੱਗਣ ਤੋਂ ਬਾਅਦ ਇਸ ਦੀ ਮਾਰ ਹੇਠ ਆਉਣ ਦੀ ਖਦਸ਼ਾ ਦੇਖਦਿਆਂ ਪਿੰਡਾਂ ਬਚਾਉਣ ਲਈ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਮੱਦਦ ਦੀ ਅਪੀਲ ਕੀਤੀ ਗਈ। ਇਸ ਮੰਗ ’ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੁਰੰਤ ਐਕਸ਼ਨ ਵਿੱਚ ਆਈ ਤੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਨੂੰ ਬਚਾਉਣ ਲਈ ਬੰਨ੍ਹ ’ਤੇ ਜਾ ਕੇ ਜੁਟ ਗਈ। Dharamkot Satluj

Dharamkot Satluj

Read Also : ਸਾਵਧਾਨ, ਪੰਜਾਬ ਦੇ ਇਸ ਇਲਾਕੇ ’ਚ ਫੈਲ ਰਹੀ ਇਹ ਬਿਮਾਰੀ, ਲਗਾਤਾਰ ਵੱਧ ਰਹੇ ਮਾਮਲੇ

ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਦੇ ਨੇੜੇ ਪਿੰਡ ਕਮਾਲਕੇ ਦੇ ਨਾਲੋਂ ਲੰਘਦੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਢਾਹ ਲੱਗੀ ਤੇ ਵੱਡਾ ਪਾੜ ਪੈ ਗਿਆ। ਜਿਸ ਕਾਰਨ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੱਥਾਂ-ਪੈਰਾਂ ਪੈ ਗਈ। ਇਸ ਮੌਕੇ ਨਾਲ ਲਗਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਡੇਰਾ ਸੱਚਾ ਸੌਦਾ ਨੂੰ ਬਨ੍ਹ ਪੂਰਨ ਲਈ ਅਪੀਲ ਕੀਤੀ ਗਈ। ਜਿਸ ਉਪਰੰਤ ਜ਼ਿਲ੍ਹਾ ਮੋਗਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਜਾ ਕੇ ਮਿੱਟੀ ਦੇ ਗੱਟਿਆਂ ਨੂੰ ਭਰ ਕੇ ਦਰਿਆ ਦੇ ਬੰਨ੍ਹ ’ਤੇ ਲਾਉਣਾ ਸ਼ੁਰੂ ਕਰ ਦਿੱਤਾ ਹੈ।

Dharamkot Satluj