
Flood Relief: (ਅਨਿਲ ਲੁਟਾਵਾ) ਅਮਲੋਹ। ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਤੇ ਉਨ੍ਹਾਂ ਦੀ ਧਰਮਪਤਨੀ ਬੀਬਾ ਬਹਿਸ਼ਤਾ ਸਿੰਘ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਦੇ ਲਈ ਹਲਕਾ ਅਮਲੋਹ ਤੋਂ ਪੰਜ ਟਰੱਕ ਤੂੜੀ ਅਤੇ ਹਰੇ ਚਾਰੇ ਦੇ ਡੇਰਾ ਬਾਬਾ ਨਾਨਕ ਲਈ ਰਵਾਨਾ ਕੀਤੇ ਗਏ। ਇਸ ਮੌਕੇ ਰਣਦੀਪ ਸਿੰਘ ਨੇ ਕਿਹਾ ਕਿ ਗੁਰਦਾਸਪੁਰ, ਫ਼ਿਰੋਜ਼ਪੁਰ, ਡੇਰਾ ਬਾਬਾ ਨਾਨਕ ਦੇ ਖੇਤਰ ਵਿਚ ਹੜ੍ਹਾਂ ਕਾਰਨ ਸਥਿਤੀ ਬਹੁਤ ਦੁਖਦਾਇਕ ਬਣੀ ਹੋਈ ਹੈ। ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿੱਥੇ ਲੋਕ ਪਰੇਸ਼ਾਨੀ ਵਿਚ ਹਨ ਉੱਥੇ ਹੀ ਪਸ਼ੂ ਵੀ ਭੁੱਖ ਦੇ ਨਾਲ ਮਰ ਰਹੇ ਹਨ।
ਜਿੰਨ੍ਹਾਂ ਦੀ ਮੱਦਦ ਲਈ ਹਲਕਾ ਅਮਲੋਹ ਤੋਂ ਕਾਂਗਰਸੀ ਵਰਕਰਾਂ ਦੇ ਸਹਿਯੋਗ ਦੇ ਨਾਲ ਪੰਜ ਟਰੱਕ ਤੂੜੀ ਅਤੇ ਹਰੇ ਚਾਰੇ ਦੇ ਡੇਰਾ ਬਾਬਾ ਨਾਨਕ ਨੂੰ ਭੇਜੇ ਗਏ ਹਨ । ਸ. ਨਾਭਾ ਨੇ ਕਿਹਾ ਕਿ ਪੰਜਾਬ ਵਿਚ ਹੜ੍ਹ ਆਉਣਾ ਸਰਕਾਰ ਦੀ ਨਾਲਾਇਕੀ ਹੈ ਕਿਉਂਕਿ ਸਰਕਾਰ ਵੱਲੋਂ ਸਫਾਈ ਅਤੇ ਹੋਰ ਪ੍ਰਬੰਧ ਪਹਿਲਾਂ ਮੁਕੰਮਲ ਨਹੀਂ ਕੀਤੇ ਗਏ। ਜਿਸ ਕਾਰਨ ਅੱਜ ਪੰਜਾਬ ਇਸ ਹੜ੍ਹ ਦੀ ਮਾਰ ਚੱਲ ਰਿਹਾ ਹੈ ਅਤੇ ਸਰਕਾਰ ਹਾਲੇ ਵੀ ਸੁੱਤੀ ਪਈ ਹੈ। Flood Relief
ਇਹ ਵੀ ਪੜ੍ਹੋ: Bhagwant Mann Health: CM ਭਗਵੰਤ ਮਾਨ ਦੀ ਸਿਹਤ ’ਤੇ ਆਇਆ ਨਵਾਂ ਅਪਡੇਟ, ਸਿਸੋਦੀਆ ਵੀ ਪਹੁੰਚੇ ਹਸਪਤਾਲ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨੀ ਚਾਹੀਦੀ ਹੈ ਨਾ ਕਿ ਪੰਜਾਬ ਵਿਚ ਦਿੱਲੀ ਵਾਲੇ ਬੁਲਾਏ ਜਾਣ ਅਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਬਣਦਾ ਰਾਹਤ ਫ਼ੰਡ ਜਲਦ ਦੇਵੇ। ਇਸ ਮੌਕੇ ਬੀਬਾ ਬਹਿਸ਼ਤਾ ਸਿੰਘ, ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ,ਕੌਂਸਲਰ ਕੁਲਵਿੰਦਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਟਿੱਕਾ, ਬਲਵੀਰ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਗਰੇਵਾਲ, ਬਿੱਕਰ ਸਿੰਘ ਦੀਵਾ, ਗੁਰਬਚਨ ਸਿੰਘ ਕਾਹਨਪੁਰਾ, ਰਾਜਿੰਦਰ ਸਿੰਘ ਬਿੱਟੂ, ਹੈਪੀ ਪਜਨੀ, ਹਰਪ੍ਰੀਤ ਸਿੰਘ ਗੁਰਧਨਪੁਰ, ਹਰਵਿੰਦਰ ਸਿੰਘ ਧੂਮੀ, ਰੂਪ ਸਿੰਘ, ਹੈਪੀ ਸੂਦ, ਲਵਪ੍ਰੀਤ ਸਿੰਘ ਕਾਹਨਪੁਰਾ, ਰਾਕੇਸ਼ ਕੁਮਾਰ ਗੋਗੀ, ਸ਼ਮਸ਼ੇਰ ਸਿੰਘ ਅੰਨੀਆ, ਰਾਜੇਸ਼ ਸ਼ਾਹੀ, ਹਰਨੈਲ ਸਿੰਘ ਸਿੰਘ ਰਾਮਗੜ੍ਹ, ਪੀ.ਏ ਮਨਪ੍ਰੀਤ ਸਿੰਘ ਮਿੰਟਾ ਅਤੇ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।