Punjab Police Action: ਪਿਛਲੇ ਦਿਨੀਂ ਕੁੱਟ ਮਾਰ ਦੇ ਮਾਮਲੇ ਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਪੁੱਜੀ ਪੁਲਿਸ
- ਸ਼ਾਮਲਾਟ ਜਮੀਨ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਸੀ ਲੜਾਈ | Punjab Police Action
Punjab Police Action: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਿੰਡ ਬਠੋਈ ਕਲਾਂ ਦੇ ਸ਼ਾਮਲਾਟ ਜਮੀਨ ਦੇ ਮਾਮਲੇ ਨੂੰ ਲੈ ਕੇ ਅੱਜ ਤੜਕਸਾਰ ਪੁਲਿਸ ਵੱਲੋਂ ਪਿਛਲੇ ਸਮੇਂ ’ਚ ਸ਼ਾਮਲਾਟ ਜਮੀਨ ਦੀ ਬੋਲੀ ਨੂੰ ਲੈ ਕੇ ਦੋ ਧੀਰਾਂ ’ਚ ਆਪਸ ’ਚ ਹੋਈ ਕੁੱਟਮਾਰ ਮਾਮਲੇ ’ਚ ਇੱਕ ਦਰਜ਼ਨ ਦੇ ਕਰੀਬ ਵਿਅਕਤੀਆਂ ਦੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਅੱਜ ਇਹਨਾਂ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰਾਂ ’ਤੇ ਰੇਡ ਮਾਰੀ ਗਈ।
Read Also : ਵਿਧਾਇਕ ਪਠਾਣਮਾਜਰਾ ਪੁਲਿਸ ਵੱਲੋਂ ਹਿਰਾਸਤ ‘ਚ, ਜਾਣੋ ਕੀ ਹੈ ਮਾਮਲਾ
ਇਸ ਸਬੰਧੀ ਜਦੋਂ ਪਿੰਡ ਬਠੋਈ ਕਲਾਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਪਤਾ ਲੱਗਿਆ ਤਾਂ ਉਹ ਹੌਲੀ-ਹੌਲੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸ ਤੋਂ ਬਾਅਦ ਇਹਨਾਂ ਵੱਲੋਂ ਪਿੰਡ ਵਿੱਚ ਮਾਰਚ ਕਰਦਿਆਂ ਪਿੰਡ ਦੇ ਵੱਖ-ਵੱਖ ਚੌਕਾਂ ਨੂੰ ਰੇਹੜਿਆਂ ਦੇ ਨਾਲ ਰੋਕ ਦਿੱਤਾ ਜਿਸ ਕਾਰਨ ਰੋਜ਼ਾਨਾ ਦੇ ਕੰਮਾਂ-ਕਾਰਾਂ ’ਚ ਨੂੰ ਜਾਣ ਵਾਲੇ ਵਿਅਕਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪਿਆ।
Punjab Police Action
ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜੋ ਸਾਡੇ ਤੇ ਪਰਚੇ ਕੀਤੇ ਗਏ ਹਨ, ਇਹ ਸਭ ਝੂਠੇ ਹਨ ਅਸੀਂ ਕਿਸੇ ਦੀ ਕੋਈ ਵੀ ਕੁੱਟ ਮਾਰ ਨਹੀਂ ਕੀਤੀ ਸਾਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਅਤੇ ਪਿੰਡ ਵਿੱਚ ਆਪਸੀ ਭਾਈਚਾਰਾ ਖਤਮ ਕਰਨ ਲਈ ਪੰਜਾਬ ਸਰਕਾਰ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਜਿਸ ਵਿੱਚ ਹਲਕਾ ਵਿਧਾਇਕ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਉੱਤੇ ਦਰਜ ਕੀਤੇ ਗਏ ਇਹ ਪਰਚੇ ਕੈਂਸਲ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਖਤ ਐਕਸ਼ਨ ਉਲੀਕੇ ਜਾਣਗੇ।