Trains Cancelled: (ਜਗਦੀਪ ਸਿੰਘ) ਫਿਰੋਜ਼ਪੁਰ। ਭਾਰੀ ਬਰਸਾਤਾਂ ਦੇ ਚੱਲਦਿਆ ਨਦੀਆਂ-ਨਾਲੇ ਨੱਕੋ-ਨੱਕ ਵਹਿ ਰਹੇ ਹਨ, ਜੋ ਲਗਾਤਾਰ ਆਮ ਜਨਜੀਵਨ ਨੂੰ ਜਿੱਥੇ ਪ੍ਰਭਾਵਿਤ ਕਰ ਰਹੇ ਹਨ ਉੱਥੇ ਆਵਾਜਾਈ ਰੁਕਾਵਟਾਂ ਵੀ ਵਧਾ ਰਹੇ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਚੱਕੀ ਨਦੀ ਦੇ ਕਿਨਾਰਿਆਂ ਨੂੰ ਲੱਗ ਰਹੇ ਕਟਾਅ ਨੂੰ ਦੇਖਦਿਆ ਰੇਲਵੇ ਵੱਲੋਂ ਜੰਮੂ ਡਵੀਜ਼ਨ ਨਾਲ ਸਬੰਧਤ 65 ਰੇਲਾਂ ਨੂੰ ਰੱਦ ਕੀਤਾ ਗਿਆ ਹੈ, ਜਦੋਂਕਿ 80 ਤੋਂ ਵੱਧ ਹੋਰ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਕਈ ਰੇਲਾਂ ਨੂੰ ਡਿਵਰਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Sirhind Feeder Canal: ਸਰਹੰਦ ਫੀਡਰ ਨਹਿਰ ’ਤੇ ਬਣਿਆ ਪੁੱਲ ਟੁੱਟਿਆ, ਆਵਾਜਾਈ ਠੱਪ
ਕਾਫੀ ਰੇਲਾਂ ਨੂੰ ਸ਼ਾਰਟ ਟਰਮੀਨੇਸ਼ਨ ਕੀਤਾ ਜਾ ਰਿਹਾ ਹੈ। ਰੱਦ ਅਤੇ ਪ੍ਰਭਾਵਿਤ ਰੇਲਾਂ ਵਿੱਚ ਉਹ ਰੇਲਾਂ ਸ਼ਾਮਲ ਹਨ ਜੋ ਪਠਾਨਕੋਟ ਅਤੇ ਜੰਮੂ ਦੇ ਕਈ ਜ਼ਿਲ੍ਹਿਆਂ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਨਾਲ ਜੋੜਦੀਆਂ ਹਨ । ਰੇਲਾਂ ਦੇ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਿਲਾਂ ਵੀ ਜ਼ਰੂਰ ਵੱਧ ਗਈਆਂ ਹਨ, ਜਿਸ ਕਾਰਨ ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਹੈਲਪ ਡੈਸਕ ਸਥਾਪਿਤ ਕਰਨ ਦੇ ਨਾਲ-ਨਾਲ ਹੈਲਪਲਾਈਨ ਨੰ. 139 ਵੀ ਜਾਰੀ ਕੀਤਾ ਗਿਆ ਹੈ।