School News: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਸਰਕਾਰੀ ਹਾਈ ਸਕੂਲ ਸਾਨੀਪੁਰ ਦੀ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਖੇਡਾਂ ਦੇ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਇਸ ਸਮਾਰੋਹ ਦੇ ਵਿੱਚ ਮੁੱਖ ਅਧਿਆਪਕਾ ਕਮਲਵੀਰ ਕੌਰ, ਸਿੱਖਿਆ ਮਾਹਰ ਬਲਵੀਰ ਸਿੰਘ ਸੋਢੀ, ਸਰਪੰਚ ਇੰਦਰਦੀਪ ਸਿੰਘ ਅਤੇ ਚੇਅਰਮੈਨ ਸੁਨੀਤਾ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਪੀਟੀਆਈ ਪਰਮਜੀਤ ਕੌਰ ਨੂੰ ਪ੍ਰਸੰਸਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: Aam Aadmi Party: ਈਡੀ ਦੀ ਰੇਡ ’ਤੇ ਆਪ ਦਾ ਹਮਲਾ, ਕਿਹਾ-ਸਰਕਾਰ ਧਿਆਨ ਭਟਾਕਉਣ ਲਈ ਕਰ ਰਹੀ ਹੈ ਫਰਜ਼ੀ ਕਾਰਵਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਟੀਆਈ ਪਰਮਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਸਾਲ 2025-26 ਦੀਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਖੇਡਾਂ ਦੌਰਾਨ ਸਰਕਾਰੀ ਹਾਈ ਸਕੂਲ ਸਾਨੀਪੁਰ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਲਈ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਬੱਡੀ ਦੇ ਵਿੱਚ 17 ਸਾਲਾ ਵਰਗ ‘ਚ ਲੜਕੀਆਂ ਨੇ ਜਿਲ੍ਹੇ ‘ਚ ਦੂਜੀ ਪੁਜੀਸਨ, 14 ਸਾਲਾਂ ਵਰਗ ਦੇ ਲੜਕਿਆਂ ਨੇ ਕਬੱਡੀ ਦੇ ਵਿੱਚ ਦੂਜੀ ਪੁਜੀਸਨ, ਚੈਸ ਦੇ ਲੜਕਿਆਂ ਨੇ 14 ਸਾਲਾਂ ਵਰਗ ‘ਚ ਦੂਜੀ ਪੁਜੀਸਨ ਅਤੇ ਚੈਸ ਦੀਆਂ ਲੜਕੀਆਂ ਨੇ ਤੀਜੀ ਪੁਜੀਸਨ ਹਾਸਲ ਕੀਤੀ ਹੈ। School News