ਚੇਨਈ/ਚੰਡੀਗੜ੍ਹ (ਸੱਚ ਕਹੂੰ ਨਿਊਜ਼)। Bhagwant Mann News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੇਨਈ ਪਹੁੰਚੇ। ਇੱਥੇ ਉਨ੍ਹਾਂ ਨੇ ਚੇਨਈ ਦੇ ਸਰਕਾਰੀ ਸਕੂਲਾਂ ’ਚ ਸ਼ੁਰੂ ਕੀਤੀ ਗਈ ਸੀਐਮ ਬ੍ਰੇਕਫਾਸਟ ਸਕੀਮ ਦੇ ਉਦਘਾਟਨ ਮੌਕੇ ਆਯੋਜਿਤ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਤੇ ਬੱਚਿਆਂ ਨਾਲ ਨਾਸ਼ਤਾ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਕੀਮ ਨੂੰ ਪੰਜਾਬ ’ਚ ਵੀ ਲਾਗੂ ਕਰਨ ਬਾਰੇ ਆਪਣੀ ਕੈਬਨਿਟ ਨਾਲ ਚਰਚਾ ਕਰਨਗੇ।
ਇਹ ਖਬਰ ਵੀ ਪੜ੍ਹੋ : New Pension Rules India: ਪੈਨਸ਼ਨ ਸਿਸਟਮ ’ਚ ਵੱਡਾ ਬਦਲਾਅ, ਸਰਕਾਰ ਨੇ ਦਿੱਤੀ OPS ਤੇ NPS ’ਚ ਬਦਲਣ ਦੀ ਛੋਟ, ਜਾਣੋ ਨ…
ਉਨ੍ਹਾਂ ਕਿਹਾ ਕਿ ਪੰਜਾਬੀ ਪੂਰੇ ਦੇਸ਼ ਨੂੰ ਖਾਣਾ ਖੁਆਉਂਦੇ ਹਨ ਤੇ ਦੱਖਣੀ ਭਾਰਤੀ ਭੋਜਨ ਵੀ ਪੰਜਾਬ ’ਚ ਪਸੰਦ ਕੀਤਾ ਜਾਂਦਾ ਹੈ। ਸਾਡਾ ਪੰਜਾਬੀ ਭੋਜਨ ਥੋੜ੍ਹਾ ਭਾਰੀ ਹੈ, ਜਿਵੇਂ ਕਿ ਪਰਾਂਠਾ, ਮੱਖਣ, ਲੱਸੀ, ਪਰ ਦੱਖਣੀ ਭਾਰਤੀ ਭੋਜਨ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਗਰੀਬ ਮਾਵਾਂ, ਜਿਨ੍ਹਾਂ ਨੂੰ ਕੰਮ ’ਤੇ ਜਾਣਾ ਪੈਂਦਾ ਹੈ, ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੀਆਂ ਕਿਉਂਕਿ ਭੋਜਨ ਦਾ ਪ੍ਰਬੰਧ ਕਿਵੇਂ ਕਰਨਾ ਹੈ। ਪਰ ਇਸ ਯੋਜਨਾ ਨਾਲ ਹੁਣ ਉਨ੍ਹਾਂ ਨੂੰ ਬੱਚਿਆਂ ਦੇ ਭੋਜਨ ਦੀ ਚਿੰਤਾ ਨਹੀਂ ਕਰਨੀ ਪਵੇਗੀ। Bhagwant Mann News