Malout News: ਪਲਾਸਟਿਕ ਮੁਕਤ ਸਮਾਜ ਬਣਾਉਣ ਲਈ ਬਲਾਕ ਮਲੋਟ ਦੇ ਜੋਨ ਨੰਬਰ 1 ਨੇ ਪਾਇਆ ਸਹਿਯੋਗ

Malout News
Malout News: ਪਲਾਸਟਿਕ ਮੁਕਤ ਸਮਾਜ ਬਣਾਉਣ ਲਈ ਬਲਾਕ ਮਲੋਟ ਦੇ ਜੋਨ ਨੰਬਰ 1 ਨੇ ਪਾਇਆ ਸਹਿਯੋਗ

Malout News: ਰੇਲਵੇ ਪੁਲ ਹੇਠ ਸਬਜ਼ੀ ਮੰਡੀ ’ਚ ਗ੍ਰਾਹਕਾਂ ਨੂੰ ਵੰਡੇ ਕੱਪੜੇ ਵਾਲੇ ਥੈਲੇ, ਪਤਵੰਤਿਆਂ ਨੇ ਕੀਤੀ ਸ਼ਲਾਘਾ

Malout News: ਮਲੋਟ (ਮਨੋਜ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਮਲੋਟ ਦੇ ਜੋਨ ਨੰਬਰ 1 ਦੀ ਸਾਧ-ਸੰਗਤ ਨੇ ਕੱਪੜੇ ਦੇ ਥੈਲੇ ਵੰਡ ਕੇ ਪਲਾਸਟਿਕ ਮੁਕਤ ਸਮਾਜ ਬਣਾਉਣ ’ਚ ਆਪਣਾ ਵੱਡਮੁੱਲਾ ਸਹਿਯੋਗ ਦਿੱਤਾ।

Malout News

ਜੋਨ ਨੰਬਰ 1 ਦੇ ਪ੍ਰੇਮੀ ਸੇਵਕ ਮੱਖਣ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦੇ ਹੋਏ ਬਲਾਕ ਮਲੋਟ ਦੇ ਜੋਨ ਨੰਬਰ 1 ਦੇ ਸੇਵਾਦਾਰਾਂ ਵੱਲੋਂ ਸਮਾਜ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਭਾਰੀ ਗਿਣਤੀ ਵਿੱਚ ਭੈਣਾਂ ਦੀ ਟੀਮ ਨੇ ਰੇਲਵੇ ਪੁਲ ਹੇਠਾਂ ਸਬਜ਼ੀ ਮੰਡੀ ਵਿੱਚ ਸਮਾਨ ਖਰੀਦਣ ਆਏ ਗ੍ਰਾਹਕਾਂ ਨੂੰ 500 ਦੇ ਕਰੀਬ ਕੱਪੜੇ ਕੇ ਥੈਲੇ ਵੰਡ ਕੇ ਪਲਾਸਟਿਕ ਮੁਕਤ ਸਮਾਜ ਬਣਾਉਣ ਲਈ ਪ੍ਰੇਰਿਤ ਕੀਤਾ। ਕੱਪੜੇ ਦੇ ਥੈਲੇ ਵੰਡਣ ਦੀ ਸ਼ੁਰੂਆਤ 85 ਮੈਂਬਰ ਪੰਜਾਬ ਸਤੀਸ਼ ਹਾਂਡਾ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਕੀਤੀ। Malout News

ਇਸ ਮੌਕੇ ਜੋਨ 1 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੰਤੋਖਪਾਲ ਇੰਸਾਂ, ਅਸ਼ਵਨੀ ਗਰੋਵਰ ਇੰਸਾਂ ਤੋਂ ਇਲਾਵਾ ਸੇਵਾਦਾਰ ਗੌਰਵ ਜੱਗਾ ਇੰਸਾਂ, ਪਰਵਿੰਦਰ ਕੁਮਾਰ ਇੰਸਾਂ, ਭੈਣਾਂ ਵਿੱਚੋਂ ਸੀਮਾ ਇੰਸਾਂ, ਸੁਮਨ ਇੰਸਾਂ, ਨਿਰਮਲਾ ਇੰਸਾਂ, ਅਨੀਤਾ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਰੀਆ ਇੰਸਾਂ ਤੋਂ ਇਲਾਵਾ ਸੇਵਾਦਾਰ ਮੁਸਕਾਨ ਇੰਸਾਂ, ਪ੍ਰੀਤੀ ਇੰਸਾਂ, ਮਧੂ ਇੰਸਾਂ, ਕਰਮਜੀਤ ਇੰਸਾਂ, ਪੁਸ਼ਪਾ ਇੰਸਾਂ, ਸ਼ੁਸ਼ਮਾ ਇੰਸਾਂ, ਊਸ਼ਾ ਚਾਨਣਾ ਇੰਸਾਂ, ਹਰਜੀਤ ਇੰਸਾਂ, ਮਨਜੀਤ ਇੰਸਾਂ, ਆਸ਼ਾ ਇੰਸਾਂ, ਅੰਸ਼ੂ ਇੰਸਾਂ, ਸੁਨੀਤਾ ਇੰਸਾਂ, ਤਨੂੰ ਇੰਸਾਂ, ਨੈਨਸੀ ਇੰਸਾਂ, ਅੰਜੂ ਇੰਸਾਂ, ਮੀਨੂੰ ਇੰਸਾਂ, ਪ੍ਰੀਤ ਇੰਸਾਂ, ਅਨੀਤਾ ਇੰਸਾਂ, ਕੌਸ਼ਲਿਆ ਇੰਸਾਂ ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਭੈਣ ਮੌਜੂਦ ਸਨ।

ਪਤਵੰਤਿਆਂ ਨੇ ਕੀਤੀ ਸ਼ਲਾਘਾ | Malout News

ਇਸ ਮੌਕੇ ਸ਼ੂਜ ਮਰਚੈਂਟਸ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਸੁਨੀਲ ਚਲਾਣਾ, ਵਪਾਰ ਮੰਡਲ ਮਲੋਟ ਦੇ ਸਕੱਤਰ ਸ਼੍ਰੀ ਸ਼ੁਭਾਸ਼ ਕੱਕੜ, ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸੀਤਾ ਰਾਮ ਖਟਕ ਅਤੇ ਸਮਾਜ ਸੇਵੀ ਟਿੰਕਾ ਗਰਗ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਸੇਵਾਦਾਰ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਚੱਲਦੇ ਹੋਏ ਲਗਾਤਾਰ ਮਾਨਵਤਾ ਦੀ ਸੇਵਾ ਵਿੱਚ ਅੱਗੇ ਆ ਰਹੇ ਹਨ ਅਤੇ ਅੱਜ ਵੀ ਪਲਾਸਟਿਕ ਮੁਕਤ ਸਮਾਜ ਬਣਾਉਣ ’ਚ ਸਹਿਯੋਗ ਕਰਨ ਲਈ ਕੱਪੜੇ ਦੇ ਥੈਲੇ ਵੰਡੇ ਹਨ ਜੋਕਿ ਸ਼ਲਾਘਾਯੋਗ ਕੰਮ ਹੈ।

Read Also : ਮੋਟਰਸਾਈਕਲ ਵਰਕਸ਼ਾਪ ’ਚ ਲੱਗੀ ਭਿਆਨਕ ਅੱਗ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਨੇ ਪਾਇਆ ਕਾਬੂ

Malout News