ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਕੇਂਦਰ ਸਰਕਾਰ ਨੇ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਵਿਕਾਸ ਨੂੰ ਤੇਜ਼ ਕਰਨ ਲਈ 6 ਜ਼ਿਲ੍ਹਿਆਂ ਦੇ 107 ਪਿੰਡਾਂ ਨੂੰ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦਾ ਹਿੱਸਾ ਬਣਾਇਆ ਹੈ। ਇਹ ਯੋਜਨਾ ਅਪਰੈਲ 2025 ਤੋਂ ਸ਼ੁਰੂ ਹੋਵੇਗੀ ਤੇ ਵਿੱਤੀ ਸਾਲ 2028-29 ਤੱਕ ਜਾਰੀ ਰਹੇਗੀ। ਇਸ ਪ੍ਰੋਗਰਾਮ ਤਹਿਤ ਪੇਂਡੂ ਖੇਤਰਾਂ ’ਚ ਰੁਜ਼ਗਾਰ ਦੇ ਮੌਕੇ, ਬਿਹਤਰ ਸੜਕਾਂ, ਸਿਹਤ ਸੇਵਾਵਾਂ, ਵਿੱਤੀ ਸੁਧਾਰ, ਨੌਜਵਾਨਾਂ ਲਈ ਹੁਨਰ ਵਿਕਾਸ ਤੇ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਰਗੇ ਕੰਮ ਕੀਤੇ ਜਾਣਗੇ।
ਇਹ ਖਬਰ ਵੀ ਪੜ੍ਹੋ : Highway News Punjab: ਪੰਜਾਬ ਤੋਂ ਬਾਹਰ ਹਾਈਵੇਅ ’ਤੇ ਸਫਰ ਕਰਨ ਹੋਵੇਗਾ ਆਸਾਨ, ਡਰਾਈਵਰਾਂ ਨੂੰ ਮਿਲੇਗੀ ਇਹ ਸਹੂਲਤ
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ 25 ਪਿੰਡ, ਤਰਨਤਾਰਨ ਦੇ 24 ਪਿੰਡ, ਫਾਜ਼ਿਲਕਾ ਦੇ 15 ਪਿੰਡ, ਫਿਰੋਜ਼ਪੁਰ ਦੇ 17 ਪਿੰਡ, ਗੁਰਦਾਸਪੁਰ ਦੇ 19 ਪਿੰਡ, ਪਠਾਨਕੋਟ ਦੇ 7 ਪਿੰਡ ਇਸ ਯੋਜਨਾ ’ਚ ਸ਼ਾਮਲ ਕੀਤੇ ਗਏ ਹਨ। ਕੇਂਦਰ ਨੇ ਇਸ ਪ੍ਰੋਗਰਾਮ ਲਈ ਲਗਭਗ 6,839 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਹ ਰਕਮ 2028-29 ਤੱਕ ਪੜਾਅਵਾਰ ਖਰਚ ਕੀਤੀ ਜਾਵੇਗੀ। ਯੋਜਨਾ ਦਾ ਉਦੇਸ਼ ਅੰਤਰਰਾਸ਼ਟਰੀ ਸਰਹੱਦਾਂ ਨਾਲ ਜੁੜੇ ਪਿੰਡਾਂ ਨੂੰ ਸੰਪੂਰਨ ਰੂਪ ਵਿੱਚ ਵਿਕਸਤ ਕਰਨਾ ਹੈ। Punjab News