ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸ਼ਹਿਰ ਅੰਦਰ ਵਧਿਆ ਚੋਰੀਆ ਦਾ ਸਿਲਸਿਲਾ ਪਰ ਪੁਲਿਸ ਦੇ ਹੱਥ ਖਾਲੀ
- ਘਟਨਾ ਸੀਸੀਟੀਵੀ ਕੈਮਰਿਆਂ ’ਚ ਕ਼ੈਦ
Robbery News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਦਾ ਸਿਲਸਿਲਾ ਵਧਿਆ ਹੋਇਆ ਹੈ ਜਿਸ ਨੂੰ ਲੈ ਕੇ ਹਾਲੇ ਪੁਲਿਸ ਪਿਛਲੀਆਂ ਚੋਰੀਆਂ ਦੇ ਮਾਮਲੇ ਨੂੰ ਹਲ ਤਾਂ ਨਹੀਂ ਕਰ ਸਕੀ ਪਰ ਚੋਰਾਂ ਵੱਲੋਂ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜਿਨ੍ਹਾਂ ਵੱਲੋਂ ਮੁੜ ਕੱਲ੍ਹ ਰਾਤ ਭੀੜ ਭਰੇ ਬਾਜ਼ਾਰ ਵਿੱਚ ਇੱਕ ਵਾਰ ਫਿਰ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਉੱਥੇ ਰੱਖੇ ਕੀਮਤੀ ਸਮਾਨ ਅਤੇ ਨਗਦੀ ’ਤੇ ਹੱਥ ਸਾਫ ਕਰ ਦਿੱਤਾ। ਚੋਰਾਂ ਵੱਲੋਂ ਇੱਕੋ ਮਾਰਕੀਟ ਅੰਦਰ ਬਣੀਆਂ ਤਿੰਨ ਦੁਕਾਨਾਂ ਜਿਸ ’ਚ ਇੱਕ ਮੈਡੀਕਲ ਸਟੋਰ,ਇੱਕ ਹਲਵਾਈ ਦੀ ਦੁਕਾਨ ਅਤੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਸ਼ਾਮਲ ਹੈ ਦੇ ਸ਼ਟਰ ਤੋੜ ਕੇ ਉੱਥੋਂ ਕੀਮਤੀ ਸਮਾਨ ਦੇ ਨਾਲ-ਨਾਲ ਨਗਦੀ ਅਤੇ ਐਲ ਸੀ ਡੀ , ਡੀ ਵੀ ਆਰ ਤੇ ਇੱਥੋਂ ਤੱਕ ਕੇ ਕੈਸ਼ ਵਾਲੇ ਦਰਾਜ ਵੀ ਕੱਢ ਨਾਲ ਲੈ ਗਏ।
ਇਹ ਵੀ ਪੜ੍ਹੋ: Central Modern Jail: 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਵੱਲੋਂ ਕੇਂਦਰੀ ਮਾਡਰਨ ਜੇਲ੍ਹ ਦੀ ਕੀਤੀ ਅਚਨਚੇਤ ਚੈਂਕਿੰਗ
ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਜਿੰਮੀ ਭੱਲਾ ਨੇ ਦੱਸਿਆ ਕਿ ਰਾਤ ਕਰੀਬ ਚਾਰ ਵਜੇ ਚਾਰ ਤੋਂ ਪੰਜ ਚੋਰ ਇੱਕ ਗੱਡੀ ’ਚ ਸਵਾਰ ਹੋ ਕੇ ਆਏ ਜਿਨ੍ਹਾਂ ਵੱਲੋਂ ਤਿੰਨ ਦੁਕਾਨਾਂ ਜੋ ਨਾਲ-ਨਾਲ ਹਨ ਦੇ ਸ਼ਟਰ ਭੰਨੇ ਅਤੇ ਉਨ੍ਹਾਂ ਦੀ ਦੁਕਾਨ ਅੰਦਰੋਂ ਇਨਵਰਟਰ ਬੈਟਰਾ, ਕੈਸ਼ ਵਾਲਾ ਦਰਾਜ ਜਿਸ ’ਚ ਕਰੀਬ 30 ਤੋਂ 35 ਹਜ਼ਾਰ ਰੁਪਏ ਸਨ ਦੇ ਨਾਲ-ਨਾਲ ਕੋਸਮੇਟਿਕਸ ਦਾ ਕੀਮਤੀ ਸਮਾਨ ਲੈ ਗਏ ਅਤੇ ਜਾਣ ਲੱਗੇ ਉਨ੍ਹਾਂ ਦੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਜਿਸ ਦੇ ਚਲੱਦੇ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਕਰ ਗਏ।
ਉਧਰ ਪ੍ਰਾਪਰਟੀ ਡੀਲਰ ਦੀ ਦੁਕਾਨ ’ਚੋਂ ਵੱਡੀ ਐਲਸੀਡੀ ਕੈਸ਼ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਦੋਂਕਿ ਹਲਵਾਈ ਦੀ ਦੁਕਾਨ ’ਤੇ ਬਚਾਅ ਰਹਿ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦੂਰੀ ’ਤੇ ਇੱਕ ਹੋਏ ਦੁਕਾਨ ਦਾ ਸ਼ਟਰ ਵੀ ਤੋੜਿਆ ਗਿਆ ਪਰ ਸ਼ਾਇਦ ਕਿਸੇ ਦੇ ਆਉਣ ਕਾਰਨ ਉੱਥੇ ਕੋਈ ਨੁਕਸਾਨ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਲਗਾਤਰ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਪਰ ਹਾਲੇ ਤੱਕ ਪੁਲਿਸ ਕਿਸੇ ਵੀ ਚੋਰੀ ਦੀ ਘਟਨਾ ਨੂੰ ਟਰੇਸ ਨਹੀਂ ਕਰ ਸਕੀ।