Punjab Cabinet: ਪੰਜਾਬ ਮੰਤਰੀ ਮੰਡਲ ’ਚ ਫੇਰਬਦਲ, ਸੰਜੀਵ ਅਰੋੜਾ ਨੂੰ ਇੱਕ ਹੋਰ ਵੱਡੀ ਜਿੰਮੇਵਾਰੀ

Punjab Cabinet
Punjab Cabinet: ਪੰਜਾਬ ਮੰਤਰੀ ਮੰਡਲ ’ਚ ਫੇਰਬਦਲ, ਸੰਜੀਵ ਅਰੋੜਾ ਨੂੰ ਇੱਕ ਹੋਰ ਵੱਡੀ ਜਿੰਮੇਵਾਰੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Cabinet: ਇਸ ਸਮੇਂ ਪੰਜਾਬ ’ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਕੈਬਨਿਟ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਕੀਤਾ ਹੈ। ਜਾਣਕਾਰੀ ਅਨੁਸਾਰ, ਹਾਲ ਹੀ ’ਚ ਲੁਧਿਆਣਾ ਉਪ ਚੋਣ ’ਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਸੰਜੀਵ ਅਰੋੜਾ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ। ਪਹਿਲਾਂ ਸੰਜੀਵ ਅਰੋੜਾ ਨੂੰ ਉਦਯੋਗ ਮੰਤਰੀ ਦਾ ਚਾਰਜ ਵੀ ਦਿੱਤਾ ਗਿਆ ਸੀ, ਜਿਸ ਦੇ ਨਾਲ ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। Punjab Cabinet

ਇਹ ਖਬਰ ਵੀ ਪੜ੍ਹੋ : Sunam News: ਸਫੈਦੇ ਦਾ ਡਾਣਾ ਟੁੱਟ ਸੜਕ ਤੇ ਡਿੱਗਿਆ, ਜਾਨੀ ਨੁਕਸਾਨ ਤੋਂ ਬਚਾ

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਵਿਭਾਗ ਹਰਭਜਨ ਸਿੰਘ ਈਟੀਓ ਕੋਲ ਸੀ, ਪਰ ਹੁਣ ਇਹ ਵਿਭਾਗ ਹਰਭਜਨ ਸਿੰਘ ਈਟੀਓ ਤੋਂ ਵਾਪਸ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਹੁਣ ਹਰਭਜਨ ਸਿੰਘ ਈਟੀਓ ਕੋਲ ਸਿਰਫ਼ ਪੀਡਬਲਯੂਡੀ ਵਿਭਾਗ ਹੋਵੇਗਾ। ਪਹਿਲਾਂ ਹਰਭਜਨ ਕੋਲ ਦੋ ਵਿਭਾਗ ਸਨ। ਜਿਸ ਵਿੱਚ ਬਿਜਲੀ ਵਿਭਾਗ ਅਤੇ ਪੀਡਬਲਯੂਡੀ ਵਿਭਾਗ ਸ਼ਾਮਲ ਸਨ। ਪਰ ਹੁਣ ਸੰਜੀਵ ਅਰੋੜਾ ਬਿਜਲੀ ਵਿਭਾਗ ਦਾ ਚਾਰਜ ਸੰਭਾਲਣਗੇ। Punjab Cabinet