Punjabi University: ਪੰਜਾਬੀ ਯੂਨੀਵਰਸਿਟੀ ਨੇ ਮਾਰਿਆ ਇੱਕ ਹੋਰ ਮਾਅਰਕਾ, ਦੇਸ਼ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ’ਚ ਹੋਈ ਸ਼ੁਮਾਰ

Punjabi University
Punjabi University: ਪੰਜਾਬੀ ਯੂਨੀਵਰਸਿਟੀ ਨੇ ਮਾਰਿਆ ਇੱਕ ਹੋਰ ਮਾਅਰਕਾ, ਦੇਸ਼ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ’ਚ ਹੋਈ ਸ਼ੁਮਾਰ

Punjabi University: ਵੱਖ-ਵੱਖ ਸ਼੍ਰੇਣੀਆਂ ’ਚ ਚੰਗੇ ਅੰਕ ਹਾਸਲ ਕਰਕੇ ਇਹ ਦਰਜਾਬੰਦੀ ਪ੍ਰਾਪਤ ਕੀਤੀ

Punjabi University: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਕਿ ‘ਆਊਟਲੁੱਕ-ਆਈਸੀਏਆਰਈ ਰੈਂਕਿੰਗ 2025’ ਵਿੱਚ ਯੂਨੀਵਰਸਿਟੀ ਦੇਸ ਦੀਆਂ 75 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਾਲੀ ਸੂਚੀ ’ਚ ਸੁਮਾਰ ਹੋ ਗਈ ਹੈ।

ਸੁਤੰਤਰਤਾ ਦਿਵਸ ਦੀ ਸਵੇਰ ਮੌਕੇ ਇਹ ਖੁਸ ਖਬਰ ਸਾਂਝੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਸੂਚੀ ਵਿੱਚ 47ਵੇਂ ਦਰਜੇ ਨਾਲ ਦੇਸ ਦੀਆਂ ਪਹਿਲੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ, ਗੈਰ-ਅਧਿਆਪਨ ਅਮਲੇ ਦੇ ਮੈਂਬਰਾਂ, ਸਮੂਹ ਵਿਦਿਆਰਥੀਆਂ ਤੇ ਯੂਨੀਵਰਸਿਟੀ ਨਾਲ ਜੁੜੇ ਸ਼ੁਭਚਿੰਤਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਯੂਨੀਵਰਸਿਟੀ ਦੀ ਅਗਵਾਈ ਕਰਨ ਵਾਲੇ ਸਾਬਕਾ ਉਪ-ਕੁਲਪਤੀਆਂ ਤੇ ਹੋਰ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਯਾਦ ਕੀਤਾ, ਜਿਨ੍ਹਾਂ ਦੀ ਅਗਵਾਈ ਸਦਕਾ ਯੂਨੀਵਰਸਿਟੀ ਨੇ ਇਹ ਮੁਕਾਮ ਹਾਸਲ ਕੀਤਾ ਹੈ। Punjabi University

Read Also : ਪੰਜਾਬ ਸਰਕਾਰ ਤੇ ਯੂਟੀ ਵੱਲੋਂ ਅੰਗਦਾਨੀ ਵੰਸ਼ ਇੰਸਾਂ ਨੂੰ ਸਲਾਮ

ਜਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਸ ਦਰਜਾਬੰਦੀ ਲਈ ਮਿੱਥੀਆਂ ਵੱਖ-ਵੱਖ ਸ਼੍ਰੇਣੀਆਂ ’ਚ ਚੰਗੇ ਅੰਕ ਹਾਸਲ ਕਰਕੇ ਇਹ ਦਰਜਾਬੰਦੀ ਪ੍ਰਾਪਤ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਸ਼੍ਰੇਣੀਆਂ ’ਚ ਸ਼ਾਮਲ ‘ਅਕਡੈਮਿਕ ਐਂਡ ਰਿਸਰਚ ਐਕਸੀਲੈਂਸ’ ਸ਼੍ਰੇਣੀ ’ਚ 400 ਵਿੱਚੋਂ 365.96 ਅੰਕ, ‘ਇੰਡਸਟਰੀ ਇੰਟਰਫੇਸ ਐਂਡ ਪਲੇਸਮੈਂਟ’ ਸ਼੍ਰੇਣੀ ’ਚ 200 ’ਚੋਂ 169.93 ਅੰਕ, ‘ਇਨਫਰਾਸਟੱਰਕਚਰ ਐਂਡ ਫੈਸਿਲਟੀਜ’ ਸ਼੍ਰੇਣੀ ’ਚ 150 ’ਚੋਂ 116.21 ਅੰਕ, ਗਵਰਨੈਂਸ ਐਂਡ ਐਕਸਟੈਂਸ਼ਨ ਸ਼੍ਰੇਣੀ ’ਚ 150 ਵਿੱਚੋਂ 107.24 ਅੰਕ ਤੇ ਡਾਇਵਰਸਟੀ ਐਂਡ ਆਊਟਰੀਚ ਸ਼੍ਰੇਣੀ ਵਿੱਚ 100 ’ਚੋਂ 62.98 ਅੰਕ ਪ੍ਰਾਪਤ ਕਰਦਿਆਂ ਕੁੱਲ 1000 ਅੰਕਾਂ ’ਚੋਂ 822.32 ਅੰਕ ਹਾਸਿਲ ਕੀਤੇ ਹਨ।

ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਤੇ ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੱਧੂ ਵੱਲੋਂ ਵੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਸਭ ਨੂੰ ਵਧਾਈ ਦਿੱਤੀ ਗਈ।