Dausa Road Accident: ਭਿਆਨਕ ਹਾਦਸਾ, ਦੌਸਾ ’ਚ ਕੰਟੇਨਰ ਤੇ ਪਿਕਅੱਪ ਦੀ ਟੱਕਰ, 11 ਮੌਤਾਂ

Dausa Road Accident
Dausa Road Accident: ਭਿਆਨਕ ਹਾਦਸਾ, ਦੌਸਾ ’ਚ ਕੰਟੇਨਰ ਤੇ ਪਿਕਅੱਪ ਦੀ ਟੱਕਰ, 11 ਮੌਤਾਂ

ਦੌਸਾ (ਸੱਚ ਕਹੂੰ ਨਿਊਜ਼)। Dausa Road Accident: ਰਾਜਸਥਾਨ ਦੇ ਦੌਸਾ ’ਚ ਪਿਕਅੱਪ-ਕੰਟੇਨਰ ਦੀ ਟੱਕਰ ’ਚ 11 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 7 ਬੱਚੇ ਤੇ 4 ਔਰਤਾਂ ਸ਼ਾਮਲ ਹਨ। ਸਾਰੇ ਉੱਤਰ ਪ੍ਰਦੇਸ਼ ਦੇ ਏਟਾਹ ਦੇ ਰਹਿਣ ਵਾਲੇ ਹਨ। ਇਹ ਹਾਦਸਾ ਬੁੱਧਵਾਰ ਸਵੇਰੇ 3.30 ਵਜੇ ਕਰੀਬ ਸੈਂਥਲ ਥਾਣਾ ਖੇਤਰ ਦੇ ਬਾਪੀ ਪਿੰਡ (ਰਾਸ਼ਟਰੀ ਰਾਜਮਾਰਗ-148) ’ਚ ਵਾਪਰਿਆ। ਪਿਕਅੱਪ ’ਚ ਸਵਾਰ ਸਾਰੇ ਲੋਕ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।

ਇਹ ਖਬਰ ਵੀ ਪੜ੍ਹੋ : Punjab Railway News: ਪੰਜਾਬ ਦੇ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਲਈ ਵੱਡਾ ਤੋਹਫਾ, ਇਸ ਤਰ੍ਹਾਂ ਲੈ ਸਕਦੇ ਹੋ ਫਾਇਦਾ

4 ਮ੍ਰਿਤਕਾਂ ਦੀ ਪਛਾਣ ਨਹੀਂ, ਇੱਕ ਦੀ ਜੈਪੁਰ ’ਚ ਮੌਤ

ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਪਿਕਅੱਪ ਸਵਾਰ ਏਟਾਹ (ਯੂਪੀ) ਦੇ ਪਿੰਡ ਆਸਰਾਉਲੀ (ਕੋਟਵਾਲੀ ਦੇਹਾਤ) ਦੇ ਰਹਿਣ ਵਾਲੇ ਸਨ। ਪਿਕਅੱਪ ’ਚ 22 ਤੋਂ ਜ਼ਿਆਦਾ ਸ਼ਰਧਾਲੂ ਸਨ। ਇਨ੍ਹਾਂ ’ਚੋਂ 10 ਦੀ ਦੌਸਾ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਗੰਭੀਰ ਜ਼ਖਮੀ ਵਿਅਕਤੀ ਦੀ ਜੈਪੁਰ ਦੇ ਐਸਐਮਐਸ ਹਸਪਤਾਲ ’ਚ ਮੌਤ ਹੋ ਗਈ। ਮ੍ਰਿਤਕਾਂ ’ਚ ਪੂਰਵੀ (3), ਪ੍ਰਿਯੰਕਾ (25), ਦਕਸ਼ (12), ਸ਼ੀਲਾ (35), ਸੀਮਾ (25), ਅੰਸ਼ੂ (26) ਤੇ ਸੌਰਭ (35) ਸ਼ਾਮਲ ਹਨ। 4 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਗੰਭੀਰ ਜ਼ਖਮੀਆਂ ਦਾ ਜੈਪੁਰ ’ਚ ਇਲਾਜ਼ | Dausa Road Accident

ਹਾਦਸੇ ’ਚ 4 ਜ਼ਖਮੀਆਂ ਨੂੰ ਦੌਸਾ ਦੇ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਐਸਐਮਐਸ ’ਚ ਦਾਖਲ ਹੋਣ ਵਾਲਿਆਂ ’ਚ ਲਕਸ਼ਯ (5), ਨੈਤਿਕ (6), ਰੀਤਾ (30), ਨੀਲੇਸ਼ ਕੁਮਾਰੀ (22), ਪ੍ਰਿਯੰਕਾ (19), ਸੌਰਭ (28), ਮਨੋਜ (28) ਤੇ ਇੱਕ ਹੋਰ ਸ਼ਾਮਲ ਹਨ।

ਰਾਜਪਾਲ ਤੇ ਮੁੱਖ ਮੰਤਰੀ ਨੇ ਜਤਾਇਆ ਦੁੱਖ

ਰਾਜਸਥਾਨ ਦੇ ਰਾਜਪਾਲ ਹਰੀਭਾਉ ਬਾਗੜੇ ਤੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਜ਼ਖਮੀਆਂ ਨੂੰ ਮਿਲਣ ਲਈ ਦੌਸਾ ਹਸਪਤਾਲ ਪਹੁੰਚੇ ਮੰਤਰੀ ਕਿਰੋੜੀ ਲਾਲ ਮੀਣਾ ਨੇ ਜ਼ਖਮੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ’ਚ ਇਸ ਸਮੇਂ 4 ਜ਼ਖਮੀ ਹਨ। ਇਨ੍ਹਾਂ ’ਚੋਂ 2 ਪੁਰਸ਼ ਤੇ 2 ਔਰਤਾਂ ਹਨ।