Punjab Government News: ਸੂਬਾ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਵਚਨਬੱਧ : ਚੇਅਰਮੈਨ ਜੱਸੀ ਸੋਹੀਆਂ ਵਾਲਾ

Punjab Government News
ਭਾਦਸੋਂ : ਪਿੰਡ ਰਾਮਪੁਰ ਸਾਹੀਏਵਾਲ ਵਿਖੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕਰਦੇ ਹੋਏ ਸਰਪੰਚ ਤੇਜਿੰਦਰ ਸਿੰਘ ਬਿੱਲਾ, ਬੇਅੰਤ ਸਿੰਘ ਘੰੜੂਆ ਤੇ ਪਿੰਡ ਵਾਸੀ। ਤਸਵੀਰ : ਸੁਸ਼ੀਲ ਕੁਮਾਰ

Punjab Government News: (ਸੁਸ਼ੀਲ ਕੁਮਾਰ) ਭਾਦਸੋਂ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਨਾਭਾ ਹਲਕੇ ਦੇ ਪਿੰਡ ਰਾਮਪੁਰ ਸਾਹੀਏਵਾਲ ਵਿਖੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਸਰਪੰਚ ਤੇਜਿੰਦਰ ਸਿੰਘ ਬਿੱਲਾ ਅਤੇ ਬੇਅੰਤ ਸਿੰਘ ਘੰੜੂਆ ਦੀ ਅਗਵਾਈ ਹੇਠ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।

ਇਹ ਵੀ ਪੜ੍ਹੋ: Punjab Police Action: ਦੋ ਸਕਿਆ ਭਰਾਵਾਂ ਨੇ ਨਸ਼ਾ ਵੇਚ ਕੇ ਬਣਾਇਆ ਘਰ, ਪੁਲਿਸ ਨੇ ਫੇਰ ਦਿੱਤਾ ਬੁਲਡੋਜ਼ਰ

ਇੱਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਡੀ ਪੱਧਰ ’ਤੇ ਮਿਲ ਰਹੀਆਂ ਨੌਕਰੀਆਂ, 600 ਯੂਨਿਟ ਮੁਫ਼ਤ ਬਿਜਲੀ, ਹਸਪਤਾਲਾਂ ਵਿੱਚ ਵਧੀਆ ਇਲਾਜ, ਸਕੁਲਾਂ ਵਿੱਚ ਚੰਗੀ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਮਿਲ ਰਹੀਆਂ ਵਧੀਆ ਸਹੂਲਤਾਂ, ਨੌਜਵਾਨਾਂ ਦੇ ਖੇਡਣ ਲਈ ਨਵੇਂ ਸਿਰਿਉਂ ਖੇਡ ਗਰਾਉਂਡ ਦੇ ਨਿਰਮਾਣ, ਸਿੰਚਾਈ ਲਈ ਨਹਿਰੀ ਪਾਣੀ ਅਤੇ ਕਿਸਾਨਾਂ ਲਈ 24 ਘੰਟੇ ਮਿਲ ਰਹੀ ਬਿਜਲੀ ਸਮੇਤ ਮਿਲ ਰਹੀਆਂ ਹੋਰ ਵੱਡੀਆਂ ਸਹੂਲਤਾਂ ਤੋਂ ਸੂਬੇ ਦੇ ਲੋਕ ਬੇਹੱਦ ਖੁਸ਼ ਹਨ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ ਬਿੱਲਾ ਅਤੇ ਸਮੁੱਚੀ ਪੰਚਾਇਤ ਤੇ ਯੂਥ ਆਗੂ ਬੇਅੰਤ ਸਿੰਘ ਘੰੜੂਆ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕੀਤਾ।

ਇਸ ਮੌਕੇ ਆਪ ਆਗੂ ਲਾਲੀ ਫਤਿਹਪੁਰ, ਸੁੱਖ ਘੁੰਮਣ ਚਾਸਵਾਲ, ਦਵਿੰਦਰ ਸਿੰਘ ਸਰਪੰਚ ਕੁਲਾਰਾਂ, ਇਕਬਾਲ ਖਾਂ ਕਾਲਾ, ਬੁੱਧ ਸਿੰਘ ਸੰਧਨੌਲੀ, ਨਿਰਮਲ ਸਿੰਘ, ਹਰਿੰਦਰ ਸਿੰਘ ਰਹਿਲ, ਜਗਦੀਪ ਸਿੰਘ, ਕਰਮਜੀਤ ਸਿੰਘ ਸਿੱਧੂ, ਹਰਭਜਨ ਸਿੰਘ, ਲਖਵਿੰਦਰ ਸਿੰਘ, ਹਰਵਿੰਦਰ ਸਿੰਘ, ਗੋਗੀ ਖਰੌੜ, ਰਣਦੀਪ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਧਿਆਨ ਸਿੰਘ ਬਿੱਟੂ, ਸੁਖਚੈਨ ਸਿੰਘ, ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। Punjab Government News