
25, ਅਗਸਤ ਤੋਂ 31 ਅਗਸਤ ਤੱਕ ਸਿਹਤ ਵਿਭਾਗ ਦੇ ਕੰਮਾਂ ਦਾ ਬਾਈਕਾਟ ਦਾ ਐਲਾਨ
ASHA Workers Protest: (ਗੁਰਪ੍ਰੀਤ ਪੱਕਾ) ਫਰੀਦਕੋਟ । ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲਿਟੇਰਜ਼ ਸਾਂਝਾ ਮੋਰਚਾ ਪੰਜਾਬ ਦੇ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਨਾ ਇੱਕ ਨੋਟਿਸ ਅੱਜ ਡਾਕਟਰ ਨਿਰਮਲਜੀਤ ਸਿੰਘ ਬਰਾੜ ਸਹਾਇਕ ਸਿਵਲ ਸਰਜਨ ਫਰੀਦਕੋਟ ਰਾਹੀਂ ਦਿੱਤਾ ਗਿਆ ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ 25 ਅਗਸਤ ਤੋਂ 31 ਅਗਸਤ ਤੱਕ ਪੂਰਨ ਤੌਰ ’ਤੇ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ।
ਸਾਂਝਾ ਮੋਰਚਾ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵਰਕਰਾਂ ਦੀਆਂ ਲਮਕ ਅਵਸਥਾਂ ਵਿਚ ਮੰਗਾ ਨੂੰ ਤੁਰੰਤ ਪ੍ਰਵਾਨ ਕਰਕੇ ਲਾਗੂ ਕੀਤਾ ਜਾਵੇ, ਕੱਟੇ ਹੋਏ ਸਾਰੇ ਭੱਤੇ ਮੁੜ ਤੋਂ ਬਹਾਲ ਕੀਤੇ ਜਾਣ, ਫੈਸੀਲਿਟੇਰਜ਼ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲਾ 1 ਹਜ਼ਾਰ ਰੁਪਏ ਅਤੇ ਟੂਰ ਮਨੀ ਵਿਚ ਵਾਧਾਂ ਕੀਤਾਂ ਜਾਵੇਂ,10 ਆਸ਼ਾ ਵਰਕਰਾਂ ਪਿੱਛੇ ਇੱਕ ਫੈਸੀਲਿਟੇਰਜ਼ ਭਰਤੀ ਕਰਕੇ ਕੰਮਾਂ ਦੇ ਬੋਝ ਨੁੰ ਘਟਾਇਆ ਜਾਵੇ, ਸੇਵਾ ਮੁਕਤ ਵਰਕਰਾਂ ਨੂੰ ਸਹਾਇਤਾ ਰਾਸ਼ੀ ਘੱਟੋ-ਘੱਟ ਪੰਜ ਲੱਖ ਰੁਪਏ ਦੇਣੀ ਯਕੀਨੀ ਬਣਾਇਆ ਜਾਵੇ, ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਮਿਲਣ ਵਾਲੇ ਫਿਕਸ ਭੱਤਾ 2500ਰੁਪਏ ਨੂੰ ਸਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ 10 ਹਜ਼ਾਰ ਕੀਤਾ ਜਾਵੇ। ਮੰਨੀਆ ਮੰਗਾਂ ਪ੍ਰਸੂਤੀ ਛੁੱਟੀ, ਟੇਬਲਟ ਦੇਣ ਆਦਿ ਤੁਰੰਤ ਲਾਗੂ ਕੀਤੀਆਂ ਜਾਣ।

ਇਹ ਵੀ ਪੜ੍ਹੋ: Supreme Court On Stray Dogs: ਦਿੱਲੀ ਐੱਨਸੀਆਰ ’ਚ ਆਵਾਰਾ ਕੁੱਤਿਆਂ ’ਤੇ ਸਖਤ ਸੁਪਰੀਮ ਕੋਰਟ, ਬੋਲੀ ਇਹ ਗੱਲ
ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਸਬਾਈ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਮਸਲੇ ਹੱਲ ਨਾ ਕੀਤੇ ਤਾਂ ਸਾਂਝਾ ਮੋਰਚਾ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਤੇ ਮਜ਼ਬੂਰ ਹੋਵੇਗਾ ਅਤੇ ਇਸ ਦੇ ਸਿੱਟਿਆਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ’ਤੇ ਆਸ਼ਾ ਵਰਕਰਾਂ ਦੇ ਆਗੂ ਸਿੰਬਲਜੀਤ ਕੌਰ, ਸਰਜੀਤ ਕੌਰ ਅਜਿੱਤ ਗਿੱਲ, ਸੁਖਮੰਦਰ ਕੌਰ ਮੱਤਾ, ਚਰਨਜੀਤ ਕੌਰ ਲੰਭਵਾਲੀ ਅਤੇ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਸ਼ਾਮਲ ਸਨ। ASHA Workers Protest