9 ਸਤੰਬਰ ਤੋਂ ਖੇਡਿਆ ਜਾਵੇਗਾ ਟੂਰਨਾਮੈਂਟ
- ਸੂਰਿਆ ਇੱਕ ਹਫਤਾ ਹੋਰ ਐਨਸੀਏ ’ਚ ਰਹਿਣਗੇ
ਸਪੋਰਟਸ ਡੈਸਕ। Asia Cup 2025 News: ਏਸ਼ੀਆ ਕੱਪ 2025 ਤੋਂ ਪਹਿਲਾਂ, ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਤੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਦੀ ਫਿਟਨੈਸ ਬਾਰੇ ਇੱਕ ਅਪਡੇਟ ਆਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਭਾਰਤ ਦੀ ਏਸ਼ੀਆ ਕੱਪ 2025 ਟੀਮ ਦੀ ਚੋਣ ਤੋਂ ਪਹਿਲਾਂ, ਹਾਰਦਿਕ ਪੰਡਯਾ 11 ਤੇ 12 ਅਗਸਤ ਨੂੰ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕੇਟ ਅਕੈਡਮੀ ਵਿੱਚ ਰੁਟੀਨ ਫਿਟਨੈਸ ਟੈਸਟ ਕਰਵਾਉਣਗੇ, ਜਿਸ ਦੇ ਆਧਾਰ ’ਤੇ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਇਹ ਖਬਰ ਵੀ ਪੜ੍ਹੋ : Turkey Earthquake: ਤੁਰਕੀ ’ਚ ਵੱਡਾ ਭੂਚਾਲ, 6.1 ਰਹੀ ਤੀਬਰਤਾ, 1 ਦੀ ਮੌਤ
ਪੰਡਯਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਮਾਰਚ ’ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਇਸ ਦੇ ਨਾਲ ਹੀ, ਸੂਰਿਆ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਹ ਫਿਜ਼ੀਓ ਤੇ ਮੈਡੀਕਲ ਟੀਮ ਦੀ ਮੌਜੂਦਗੀ ’ਚ ਇੱਕ ਹੋਰ ਹਫ਼ਤੇ ਲਈ ਐਨਸੀਏ ’ਚ ਰਹਿਣਗੇ, ਤਾਂ ਜੋ ਉਹ ਸਮੇਂ ਸਿਰ ਪੂਰੀ ਤਰ੍ਹਾਂ ਫਿੱਟ ਹੋ ਸਕੇ। ਉਨ੍ਹਾਂ ਨੇ ਜੂਨ ’ਚ ਜਰਮਨੀ ਦੇ ਮਿਊਨਿਖ ’ਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ। ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਖਿਡਾਰੀਆਂ ਦੇ ਫਿਟਨੈਸ ਟੈਸਟ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਸ਼੍ਰੇਅਸ ਅਈਅਰ ਦਾ ਕੀਤਾ ਗਿਆ ਸੀ। Asia Cup 2025 News
ਸੂਰਿਆਕੁਮਾਰ ਨੇ ਜਰਮਨੀ ’ਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ
ਸੂਰਿਆ ਨੇ ਜੂਨ ਵਿੱਚ ਜਰਮਨੀ ਦੇ ਮਿਊਨਿਖ ਵਿੱਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ। 34 ਸਾਲਾ ਸੂਰਿਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਲਿਖਿਆ, ‘ਲਾਈਫ ਅਪਡੇਟ, ਮੇਰਾ ਪੇਟ ਦੇ ਹੇਠਲੇ ਸੱਜੇ ਪਾਸੇ ਸਪੋਰਟਸ ਹਰਨੀਆ ਲਈ ਸਰਜਰੀ ਹੋਈ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਕ ਸਫਲ ਆਪ੍ਰੇਸ਼ਨ ਤੋਂ ਬਾਅਦ, ਮੈਂ ਹੁਣ ਰਿਕਵਰੀ ਦੇ ਰਾਹ ’ਤੇ ਹਾਂ।’ ਸੂਰਿਆ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਫਰਵਰੀ ’ਚ ਇੰਗਲੈਂਡ ਵਿਰੁੱਧ (ਟੀ20) ਖੇਡਿਆ ਸੀ।
ਏਸ਼ੀਆ ਕੱਪ 2025 ਯੂਏਈ ’ਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ 28 ਸਤੰਬਰ ਤੱਕ ਚੱਲੇਗਾ। ਇਸ ’ਚ ਅੱਠ ਟੀਮਾਂ ਹਿੱਸਾ ਲੈਣਗੀਆਂ। ਭਾਰਤ, ਪਾਕਿਸਤਾਨ, ਓਮਾਨ ਤੇ ਯੂਏਈ ਨੂੰ ਇੱਕੋ ਗਰੁੱਪ ’ਚ ਰੱਖਿਆ ਗਿਆ ਹੈ। ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਹਾਂਗਕਾਂਗ ਗਰੁੱਪ ਬੀ ਵਿੱਚ ਹਨ। ਗਰੁੱਪ ਦੀਆਂ ਸਾਰੀਆਂ ਟੀਮਾਂ ਇੱਕ ਦੂਜੇ ਵਿਰੁੱਧ 1-1 ਮੈਚ ਖੇਡਣਗੀਆਂ। ਭਾਰਤ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਨਾਲ ਭਿੜੇਗਾ।