ਕੱਲ੍ਹ ਸ਼ਹੀਦ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਸਕਾਰ
Sunam Soldier Martyred: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਲਾਗਲੇ ਪਿੰਡ ਨਮੋਲ ਦੇ ਇਕ 29 ਕੁ ਸਾਲਾ ਦੇ ਫੌਜੀ ਜਵਾਨ ਦੇ ਸਿੱਕਮ ‘ਚ ਸ਼ਹੀਦ ਹੋਣ ਦੀ ਖਬਰ ਆਈ ਹੈ। ਇਸ ਖ਼ਬਰ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਲਾਂਸ ਨਾਇਕ ਰਿੰਕੂ ਸਿੰਘ ਪੁੱਤਰ ਬਿੰਦਰ ਸਿੰਘ ਮਿਰਜਾ ਪੱਤੀ ਨਮੋਲ ਕਰੀਬ ਦਸ ਕੁ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਫੌਜ ਦੀ 55 ਇੰਜੀਨੀਅਰ ਰੈਜੀਮੈਂਟ ‘ਚ ਤਾਇਨਾਤ ਸੀ।
ਇਹ ਵੀ ਪੜ੍ਹੋ: ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਗੈਸ ਏਜੰਸੀਆਂ ’ਤੇ ਅਚਨਚੇਤ ਛਾਪਾਮਾਰੀ
ਜਵਾਨ ਰਿੰਕੂ ਸਿੰਘ ਆਪਣੇ ਸਾਥੀਆਂ ਸਮੇਤ ਬੀਤੇ ਕੱਲ੍ਹ ਆਪਣੀ ਪੋਸਟਿੰਗ ਵਾਲੇ ਇਲਾਕੇ ‘ਚ ਸੜਕ ਤੋਂ ਬਰਫ਼ ਹਟਾ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਇਕ ਬੁਲਡੋਜ਼ਰ ਜਵਾਨ ਰਿੰਕੂ ਸਿੰਘ ਦੇ ਉੱਪਰ ਪਲਟ ਗਿਆ। ਜਿਸ ਕਾਰਨ ਰਿੰਕੂ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੱਲ੍ਹ ਨੂੰ ਸ਼ਹੀਦ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਨਮੋਲ ਵਿੱਚ ਸਸਕਾਰ ਕੀਤਾ ਜਾਵੇਗਾ