Panchkula: ਪੰਚਕੂਲਾ। ਹਰਿਆਣਾ ਤੋਂ ਵੱਡੀ ਖ਼ਬਰ ਆ ਰਹੀ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਵਿੱਚ ਇੱਕ ਫਾਸਟ ਫੂਡ ਦੀ ਦੁਕਾਨ ਵਿੱਚ ਅਚਾਨਕ ਇੱਕ ਬਹੁਤ ਹੀ ਜ਼ੋਰਦਾਰ ਧਮਾਕਾ ਹੋਇਆ। ਇਹ ਘਟਨਾ ਕਾਲਕਾ ਬਾਜ਼ਾਰ ਦੀ ਦੱਸੀ ਜਾ ਰਹੀ ਹੈ। ਚਸ਼ਮਦੀਦਾਂ ਅਨੁਸਾਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੁਕਾਨ ਦਾ ਸ਼ਟਰ ਸੜਕ ਤੋਂ 100 ਮੀਟਰ ਦੂਰ ਡਿੱਗ ਗਿਆ। ਇਸ ਧਮਾਕੇ ਕਾਰਨ ਦੁਕਾਨ ਦੇ ਕੋਲ ਖੜ੍ਹੇ ਮੋਟਰਸਾਈਕਲ ਤੇ ਸਕੂਟਰ ਵੀ ਨੁਕਸਾਨੇ ਗਏ। ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਕੁਝ ਨਹੀਂ ਕਹਿ ਸਕਦੇ, ਜਾਂਚ ਤੋਂ ਬਾਅਦ ਹੀ ਦੱਸ ਸਕਣਗੇ।
Read Also : ਕੀ ਸਤੰਬਰ ’ਚ 500 ਰੁਪਏ ਦੇ ਨੋਟ ਬੰਦ ਹੋ ਜਾਣਗੇ, ਸਰਕਾਰ ਨੇ ਇਸ ਬਾਰੇ ਇਹ ਜਾਣਕਾਰੀ ਦਿੱਤੀ