IMD Weather Alert: ਪੰਜਾਬ ਤੇ ਹਿਮਾਚਲ ’ਚ ਮੀਂਹ ਦਾ ਕਹਿਰ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

IMD Weather Alert
IMD Weather Alert: ਪੰਜਾਬ ਤੇ ਹਿਮਾਚਲ ’ਚ ਮੀਂਹ ਦਾ ਕਹਿਰ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। IMD Weather Alert: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 335 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ’ਚ ਦਰਮਿਆਨੀ ਤੋਂ ਭਾਰੀ ਮੀਂਹ ਕਾਰਨ ਤਾਪਮਾਨ 4 ਡਿਗਰੀ ਤੱਕ ਡਿੱਗ ਗਿਆ ਹੈ, ਜਿਸ ਨਾਲ ਮੌਸਮ ’ਚ ਵੱਡਾ ਬਦਲਾਅ ਆਇਆ ਹੈ। ਮੀਂਹ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹੜ੍ਹ ਆਉਣ ਦੀਆਂ ਰਿਪੋਰਟਾਂ ਆਈਆਂ ਹਨ, ਜਿਸ ਕਾਰਨ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਇਸ ਹਫ਼ਤੇ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ’ਚ 335 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Australia Digital Screen Policy: ਸਕ੍ਰੀਨ ਗ੍ਰਿੱਪ: ਭਾਰਤ ਅਸਟਰੇਲੀਆ ਤੋਂ ਸਬਕ ਲੈ ਰਿਹੈ

ਜਿਸ ’ਚ ਸਭ ਤੋਂ ਵੱਧ ਮੀਂਹ ਹੁਸ਼ਿਆਰਪੁਰ ਤੇ ਮੋਗਾ ਖੇਤਰਾਂ ’ਚ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਸ਼ੁੱਕਰਵਾਰ ਦੁਪਹਿਰ ਨੂੰ ਹਿਮਾਚਲ ’ਚ ਬੱਦਲ ਫਟਣ ਕਾਰਨ ਲਾਹੌਲ ਸਪਿਤੀ ਦੇ ਜਿਸਪਾਹ ’ਚ ਹੜ੍ਹ ਆ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਨਾਲੀ ਲੇਹ ਸੜਕ ਬੰਦ ਹੋ ਗਈ। ਹੜ੍ਹ ਦੇ ਨਾਲ-ਨਾਲ, ਵੱਡੇ-ਵੱਡੇ ਚੱਟਾਨ ਸੜਕ ’ਤੇ ਆ ਗਏ। ਅਧਿਕਾਰੀਆਂ ਦੱਸਿਆ ਕਿ ਚੰਡੀਗੜ੍ਹ-ਮਨਾਲੀ ਤੇ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ 21 ’ਤੇ ਇੱਕ ਪਾਸੇ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ, ਜੋ ਕਿ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਸੀ। IMD Weather Alert