Kulgam Encounter Today: ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਇੱਕ ਅੱਤਵਾਦੀ ਢੇਰ, ਆਪ੍ਰੇਸ਼ਨ ਜਾਰੀ, 6 ਦਿਨਾਂ ’ਚ ਤੀਜਾ ਮੁਕਾਬਲਾ

Kulgam Encounter Today
Kulgam Encounter Today: ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਇੱਕ ਅੱਤਵਾਦੀ ਢੇਰ, ਆਪ੍ਰੇਸ਼ਨ ਜਾਰੀ, 6 ਦਿਨਾਂ ’ਚ ਤੀਜਾ ਮੁਕਾਬਲਾ

28 ਜੁਲਾਈ ਨੂੰ ਪਹਿਲਗਾਮ ਹਮਲੇ ’ਚ 3 ਅੱਤਵਾਦੀ ਮਾਰੇ

ਸ਼੍ਰੀਨਗਰ (ਏਜੰਸੀ)। Kulgam Encounter Today: ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਸ਼ਨਿੱਚਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਕੁਲਗਾਮ ਦੇ ਅਖਲ ਜੰਗਲ ’ਚ ਸਵੇਰ ਤੋਂ ਹੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਜਾਰੀ ਹੈ। ਅੱਤਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ ਦਾ ਇਹ ਦੂਜਾ ਦਿਨ ਹੈ। ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ, ਫੌਜ ਤੇ ਸੀਆਰਪੀਐਫ ਇਹ ਆਪ੍ਰੇਸ਼ਨ ਕਰ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਅੱਤਵਾਦੀ ਗਤੀਵਿਧੀਆਂ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਇਹ ਖਬਰ ਵੀ ਪੜ੍ਹੋ : Australia Digital Screen Policy: ਸਕ੍ਰੀਨ ਗ੍ਰਿੱਪ: ਭਾਰਤ ਅਸਟਰੇਲੀਆ ਤੋਂ ਸਬਕ ਲੈ ਰਿਹੈ

ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਜੰਗਲ ’ਚ ਲੁਕੇ ਹੋਏ ਅੱਤਵਾਦੀਆਂ ਦੀ ਕੁੱਲ ਗਿਣਤੀ ਬਾਰੇ ਅਜੇ ਜਾਣਕਾਰੀ ਨਹੀਂ ਹੈ। ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਹੋਰ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਭੇਜਿਆ ਗਿਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਪਤਾ ਲੱਗਿਆ ਹੈ ਕਿ ਲੁਕੇ ਹੋਏ ਅੱਤਵਾਦੀ ਪੀਏਐਫਐਫ (ਪੀਪਲਜ਼ ਐਂਟੀ-ਫਾਸਿਸਟ ਫਰੰਟ) ਸੰਗਠਨ ਨਾਲ ਸਬੰਧਤ ਹਨ। Kulgam Encounter Today

ਕੁਲਗਾਮ ’ਚ ਅੱਜ ਦੀ ਆਪ੍ਰੇਸ਼ਨ ਜੰਮੂ-ਕਸ਼ਮੀਰ ’ਚ ਇਸ ਹਫ਼ਤੇ ਇਹ ਤੀਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ, 28 ਜੁਲਾਈ ਨੂੰ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਮਹਾਦੇਵ ਤਹਿਤ ਲਿਡਵਾਸ ਦੇ ਜੰਗਲਾਂ ’ਚ ਪਹਿਲਗਾਮ ਹਮਲੇ ’ਚ ਸ਼ਾਮਲ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। 31 ਜੁਲਾਈ ਨੂੰ, ਪੁਣਛ ’ਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਦੌਰਾਨ ਦੋ ਹੋਰ ਅੱਤਵਾਦੀ ਮਾਰੇ ਗਏ ਸਨ।