ਨਾਭਾ (ਸੱਚ ਕਹੂੰ ਨਿਊਜ਼)। Nabha Jail Notice: ਪੰਜਾਬ ਦੀ ਨਾਭਾ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਐਸਟੀਐਫ ਵੱਲੋਂ 6000 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ’ਚ ਨਾਭਾ ਜ਼ੇਲ੍ਹ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਗੰਭੀਰ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਧਾਰਾ 313 ਸੀਆਰਪੀਸੀ ਤਹਿਤ ਮੁਲਜ਼ਮ ਦਾ ਦਸਤਖਤ ਕੀਤਾ ਤੇ ਪ੍ਰਮਾਣਿਤ ਬਿਆਨ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਹੈ, ਜਦੋਂ ਕਿ ਇਸ ਸਬੰਧੀ ਕਈ ਵਾਰ ਹੁਕਮ ਦਿੱਤੇ ਜਾ ਚੁੱਕੇ ਹਨ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜੇਲ੍ਹ ਸੁਪਰਡੈਂਟ 7 ਅਗਸਤ ਤੱਕ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋਣ ਤੇ ਪੂਰੀ ਰਿਪੋਰਟ ਪੇਸ਼ ਕਰਨ। Nabha Jail Notice
ਇਹ ਖਬਰ ਵੀ ਪੜ੍ਹੋ : Bathinda News: ਬੱਸ ਅੱਡਾ ਤਬਦੀਲੀ ਦੇ ਵਿਰੋਧ ’ਚ ਬਜ਼ਾਰ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ
ਅਦਾਲਤ ਦਾ ਸਖ਼ਤ ਰੁਖ਼ | Nabha Jail Notice
ਜੱਜ ਨੇ ਸਖ਼ਤ ਲਹਿਜੇ ’ਚ ਪੁੱਛਿਆ ਕਿ ਇਸ ਸਾਲ 1 ਫਰਵਰੀ ਨੂੰ ਵੀ ਸੀਆਰਪੀਸੀ ਤਹਿਤ ਮੁਲਜ਼ਮ ਗੁਰਜੀਤ ਸਿੰਘ ਉਰਫ਼ ਜੀਤੀ ਦਾ ਬਿਆਨ ਦਰਜ ਕਰਕੇ ਉਸਦਾ ਪ੍ਰਿੰਟਆਊਟ ਲੈ ਕੇ ਹਰ ਪੰਨੇ ’ਤੇ ਦਸਤਖਤ ਕਰਵਾ ਕੇ ਰਜਿਸਟਰਡ ਕਵਰ ’ਚ ਅਦਾਲਤ ਨੂੰ ਭੇਜਣ ਦਾ ਹੁਕਮ ਦਿੱਤਾ ਗਿਆ ਸੀ, ਪਰ ਹੁਣ ਤੱਕ ਇਹ ਕਿਉਂ ਨਹੀਂ ਭੇਜਿਆ ਗਿਆ? ਅਦਾਲਤ ਨੇ ਸਪੱਸ਼ਟ ਕੀਤਾ ਕਿ ਹੁਕਮਾਂ ਦੀ ਪਾਲਣਾ ਨਾ ਕਰਨਾ ਨਿਆਂਇਕ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੇ ਬਰਾਬਰ ਹੈ। ਇਸ ਲਈ, ਜੇਲ੍ਹ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਨਿੱਜੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ ਹੈ।
ਕੀ ਹੈ ਮਾਮਲਾ? | Nabha Jail Notice
ਹਾਸਲ ਜਾਣਕਾਰੀ ਅਨੁਸਾਰ, ਐਸਟੀਐਫ ਨੇ 28 ਨਵੰਬਰ 2021 ਨੂੰ ਜ਼ਿਲ੍ਹਾ ਰੂਪਨਗਰ ਦੇ ਪਿੰਡ ਬਡਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਉਰਫ਼ ਜੀਤੀ ਨੂੰ ਲੂਮੋਟਿਲ ਦੀਆਂ 6000 ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਸੀ। ਐਫਐਸਐਲ ਰਿਪੋਰਟ ਅਨੁਸਾਰ, ਇਨ੍ਹਾਂ ਗੋਲੀਆਂ ਦੇ ਨਮੂਨਿਆਂ ’ਚ ਡਾਈਫੇਨੋਕਸੀਲੇਟ ਹਾਈਡ੍ਰੋਕਲੋਰਾਈਡ ਨਾਮਕ ਇੱਕ ਨਸ਼ੀਲਾ ਪਦਾਰਥ ਪਾਇਆ ਗਿਆ ਸੀ। ਮਾਮਲੇ ’ਚ ਮੁਲਜ਼ਮਾਂ ਤੋਂ ਬਰਾਮਦ ਕੀਤੀਆਂ ਗਈਆਂ ਗੋਲੀਆਂ ਵਪਾਰਕ ਮਾਤਰਾ ਦੀ ਸ਼੍ਰੇਣੀ ’ਚ ਆਉਂਦੀਆਂ ਹਨ।