Malout News: ਚੰਦਰ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ

Malout News
Malout News: ਚੰਦਰ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ

Malout News: ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਸੇਵਾ ‘ਚ ਹਿੱਸਾ ਲੈਣਾ ਚਾਹੀਦਾ ਹੈ : ਚੰਦਰ ਮੋਹਣ ਸੁਕਾਰ

Malout News: ਮਲੋਟ (ਮਨੋਜ)। ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ ਮਲੋਟ ਦੇ ਸਮੂਹ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਯੁੱਧ ਨਸ਼ਿਆਂ ਵਿਰੁੱਧ’ ਸਲੋਗਨ ਹੇਠ ਬੱਡੀ ਗਰੁੱਪ ਵੱਲੋਂ ਵਾਰਡ ਨੰਬਰ 13 ਅਤੇ 14 ਵਿੱਚ ਜਾਗਰੂਕਤਾ ਰੈਲੀ ਕੱਢੀ। ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਬੈਨਰ ਅਤੇ ਸਲੋਗਨ ਫੜ੍ਹ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ।

Malout News

ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਸੁਥਾਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਜੋ ਲੋਕ ਨਸ਼ਿਆਂ ਵਿੱਚ ਗ੍ਰਸਤ ਹਨ, ਆਪਣੀ ਅੱਧ-ਅਧੂਰੀ ਜ਼ਿੰਦਗੀ ਵਿੱਚ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ ਅਤੇ ਘਰ-ਪਰਿਵਾਰ ਕੰਗਾਲੀ ਦੀ ਦਹਿਲੀਜ਼ ਤੇ ਪਹੁੰਚ ਜਾਂਦਾ ਹੈ। Malout News

Read Also : ਨਸ਼ੇ ਦੀ ਆਦਤ ਨੇ ਕਰਵਾਇਆ ਕਾਰਾ, ਘਰ ਦੇ ਸਾਰੇ ਭਾਂਡੇ ਵੇਚ ਕੇ ਪੂਰੀ ਨਾ ਪਈ ਤਾਂ ਕੀਤੀ ਘਿਣੌਨੀ ਹਰਕਤ

ਇਸ ਲਈ ਸਾਨੂੰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਆਪਣੇ ਪਰਿਵਾਰ ਦੀ ਸੇਵਾ, ਸਮਾਜ ਸੇਵਾ ਅਤੇ ਦੇਸ਼ ਸੇਵਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵਾਰਡ ਨੰਬਰ 13 ਅਤੇ 14 ਵਿੱਚ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ।

Malout News

ਇਸ ਮੌਕੇ ਸਟਾਫ਼ ਮੈਂਬਰ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ ਕੌਰ, ਕੰਚਨ ਰਾਣੀ, ਮੀਨੂੰ ਫੁਟੇਲਾ, ਜੋਤੀ ਕਟਾਰੀਆ, ਸਿਮਰਜੀਤ ਕੌਰ, ਪੂਜਾ ਰਾਣੀ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ ਰਾਣੀ, ਕਿਰਨਦੀਪ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਸਨੇਹਾ ਮਾਰੀਆ, ਅਮਨਦੀਪ ਅਤੇ ਰੀਤੂ ਬਾਲਾ ਮੌਜੂਦ ਸਨ।