Cleanliness Responsibility: ਸਵੱਛਤਾ ਤੇ ਰਹਿੰਦ-ਖੂੰਹਦ ਦਾ ਨਿਪਟਾਰਾ ਸਾਡੀ ਮੁੱਢਲੀ ਜਿੰਮੇਵਾਰੀ

Cleanliness Responsibility
Cleanliness Responsibility: ਸਵੱਛਤਾ ਤੇ ਰਹਿੰਦ-ਖੂੰਹਦ ਦਾ ਨਿਪਟਾਰਾ ਸਾਡੀ ਮੁੱਢਲੀ ਜਿੰਮੇਵਾਰੀ

Cleanliness Responsibility: ਅੱਜ ਅਜਿਹੇ ਦੋ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਹਾਂ ਜੋ ਅੱਜ ਸਾਡੇ ਦੇਸ਼ ਲਈ ਚੁਣੌਤੀ ਬਣੇ ਹੋਏ ਹਨ। ਇਨ੍ਹਾਂ ਵਿੱਚੋਂ ਪਹਿਲੀ ਸਮੱਸਿਆ ਹੈ ਕੂੜਾ-ਕਰਕਟ ਜਾਂ ਰਹਿੰਦ-ਖੂੰਹਦ ਦਾ ਨਿਪਟਾਰਾ। ਕੂੜੇ ਦੇ ਵੱਡੇ-ਵੱਡੇ ਢੇਰ ਜਿੱਥੇ ਸਾਡੇ ਲਈ ਸਿਰਦਰਦੀ ਬਣੇ ਹੋਏ ਹਨ, ਉੱਥੇ ਹੀ ਦੇਸ਼ ਵਿੱਚ ਮਹਿਮਾਨ ਬਣ ਕੇ ਆਏ ਲੋਕ ਜਦੋਂ ਦੇਖਦੇ ਹਨ ਤਾਂ ਉਹ ਵੀ ਇਸ ਗੰਦਗੀ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਗਰਮੀਆਂ ਵਿੱਚ ਕੈਮੀਕਲ ਰਿਐਕਸ਼ਨ ਕਾਰਨ ਇਸ ਵਿੱਚੋਂ ਨਿੱਕਲ ਰਹੀ ਅੱਗ ਜਾਂ ਧੂੰਆਂ ਬਿਮਾਰੀਆਂ ਫੈਲਾਉਂਦਾ ਹੈ। ਸਰਕਾਰਾਂ ਵੱਲੋਂ ਕੀਤੇ ਜਾ ਰਹੇ ਯਤਨ ਸਾਰਥਿਕ ਨਹੀਂ ਹੋ ਰਹੇ ਹੁਣ ਇਹ ਕੂੜੇ-ਕਰਕਟ ਦੇ ਪਹਾੜ ਬਣ ਚੁੱਕੇ ਹਨ ਜਿਸ ਕਾਰਨ ਇਨ੍ਹਾਂ ਨੂੰ ਚੁੱਕਣਾ ਹੋਰ ਵੀ ਔਖਾ ਹੋ ਗਿਆ ਹੈ। Cleanliness Responsibility

ਇਹ ਖਬਰ ਵੀ ਪੜ੍ਹੋ : IND vs ENG: ਤੀਜੇ ਦਿਨ ਦੀ ਖੇਡ ਸਮਾਪਤ, ਰੂਟ ਅੱਗੇ ਬੇਵੱਸ ਭਾਰਤੀ ਗੇਂਦਬਾਜ਼, ਅੰਗਰੇਜ਼ ਮਜ਼ਬੂਤ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਵੱਲੋਂ ਸਾਲ 2014 ਤੋਂ ਸ਼ੁਰੂ ਕੀਤੀ ਗਈ ਸਵੱਛਤਾ ਮੁਹਿੰਮ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤੈ ਤੇ ਹੁਣ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਕਈ ਖੇਤਰਾਂ ਵਿੱਚ ਸਾਫ-ਸਫਾਈ ਹੈ। ਅਸਲ ਵਿੱਚ ਮੁੱਖ ਸਮੱਸਿਆ ਰਹਿੰਦ-ਖੂੰਹਦ ਤੇ ਕੂੜਾ-ਕਰਕਟ ਨੂੰ ਸਾਂਭਣ ਦੀ ਹੈ ਭਾਵ ਉਸ ਨੂੰ ਰੀਸਾਈਕਲ ਕਰਕੇ ਵਰਤੋਂ ਵਿੱਚ ਲਿਆਉਣ ਦੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਸ ਕੂੜੇ-ਕਰਕਟ ਅਤੇ ਰਹਿੰਦ-ਖੂੰਹਦ ਨਾਲ ਕਈ ਤਰ੍ਹਾਂ ਦੇ ਲਾਭ ਲਏ ਜਾ ਸਕਦੇ ਤੇ ਸਰਕਾਰ ਲਈ ਕਮਾਈ ਦਾ ਸਾਧਨ ਬਣ ਸਕਦੈ ਉਹ ਸਾਡੇ ਲਈ ਸਮੱਸਿਆ ਬਣਿਆ ਹੋਇਐ! ਇਹ ਸੋਚਣ ਵਾਲੀ ਗੱਲ ਹੈ। Cleanliness Responsibility

ਕਿ ਕੈਨੇਡਾ, ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਜਿੱਥੇ ਹਰ ਚੀਜ਼ ਡਿਸਪੋਜ ਕਰਨ ਵਾਲੀ ਹੈ ਉੱਥੇ ਇਸ ਦੀ ਕੋਈ ਜ਼ਿਆਦਾ ਸਮੱਸਿਆ ਨਹੀਂ ਸਗੋਂ ਸਰਕਾਰ ਲਈ ਇਹ ਕਮਾਈ ਦਾ ਸਾਧਨ ਬਣਿਆ ਹੋਇਆ ਤੇ ਬਹੁਤ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ। ਜੇਕਰ ਸਰਕਾਰਾਂ ਇਸ ਪ੍ਰਤੀ ਸੰਜ਼ੀਦਗੀ ਨਾਲ ਸੋਚਣ ਤੇ ਅਮਲ ਵਿੱਚ ਲਿਆਉਣ ਤਾਂ ਇਸ ਦੇ ਚੰਗੇ ਨਤੀਜੇ ਨਿੱਕਲ ਸਕਦੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਵੀ ਇਸ ਸਬੰਧੀ ਸਿਆਣਪ ਤੇ ਸੂਝ-ਬੂਝ ਨਾਲ ਚੱਲਣਾ ਪਵੇਗਾ। ਦੂਜੀ ਅਹਿਮ ਸਮੱਸਿਆ ਹੈ ਪਾਣੀ ਦੀ, ਉਹ ਭਾਵੇਂ ਪੀਣ ਵਾਲਾ ਪਾਣੀ ਹੈ ਜਾਂ ਖੇਤੀਬਾੜੀ ਲਈ ਵਰਤਿਆ ਜਾਂਦਾ ਪਾਣੀ। ਪਾਣੀ ਦੇ ਪੱਧਰ ਦਾ ਨੀਵਾਂ ਜਾਣਾ ਤੇ ਧਰਤੀ ਹੇਠਲੇ ਪਾਣੀ ਦਾ ਪੀਣਯੋਗ ਨਾ ਰਹਿਣਾ ਚਿੰਤਾ ਦਾ ਵਿਸ਼ਾ ਹੈ। ਖੇਤੀ ਯੋਗ ਪਾਣੀ ਦੀ ਵੀ ਅਢੁੱਕਵੀਂ ਵੰਡ ਨੇ ਪਾਣੀ ਦਾ ਸੰਤੁਲਨ ਵਿਗਾੜ ਦਿੱਤੈ।

ਇਸੇ ਕਾਰਨ ਨਿੱਤ ਦਿਨ ਅੰਤਰ-ਰਾਜੀ ਪੱਧਰ ’ਤੇ ਪਾਣੀਆਂ ਸਬੰਧੀ ਰੌਲਾ ਪੈਂਦਾ ਰਹਿੰਦਾ ਹੈ। ਜਿਸ ਤਰ੍ਹਾਂ ਬੁੱਧੀਜੀਵੀ ਅਤੇ ਵਾਤਾਵਰਨ ਪ੍ਰੇਮੀ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਹਨ ਕਿ ਪਾਣੀ ਖਤਮ ਹੋਣ ਜਾ ਰਿਹਾ ਹੈ ਪਰ ਲੋਕ ਵਿਸ਼ਵਾਸ ਹੀ ਨਹੀਂ ਕਰ ਰਹੇ। ਕਈ ਬੁੱਧੀਜੀਵੀ ਤਾਂ ਇੱਥੋਂ ਤੱਕ ਵੀ ਕਹਿ ਰਹੇ ਹਨ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਕਰਕੇ ਹੀ ਲੜਿਆ ਜਾਣਾ ਹੈ। ਅਸੀਂ ਜਾਣਦੇ ਹਾਂ ਕਿ ਜੀਵਨ ਦਾ ਅਹਿਮ ਤੱਤ ਪਾਣੀ ਹੈ ਅਤੇ ਦੇਸ਼ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਘਾਟ ਖਤਰੇ ਦੇ ਪੱਧਰ ਤੋਂ ਵੀ ਉੱਪਰ ਚਲੀ ਗਈ ਹੈ। ਜਲਵਾਯੂ ਤਬਦੀਲੀ ਕਾਰਨ ਇਹ ਸਮੱਸਿਆ ਵਿਸ਼ਵ-ਵਿਆਪੀ ਸਮੱਸਿਆ ਬਣਦੀ ਜਾ ਰਹੀ ਹੈ। ਪਾਣੀ ਦੀ ਘਾਟ, ਸੋਕੇ ਕਾਰਨ ਫਸਲਾਂ ਦੀ ਬਰਬਾਦੀ ਅਤੇ ਪਾਣੀ ਦੇ ਦੂਸ਼ਿਤ ਹੋਣ ਨਾਲ ਨਾਮੁਰਾਦ ਬਿਮਾਰੀਆਂ ਪੈਦਾ ਹੋ ਰਹੀਆਂ ਹਨ। Cleanliness Responsibility

ਜਦੋਂ ਵਿਕਸਤ ਦੇਸ਼ ਇਹ ਕਹਿੰਦੇ ਹਨ ਕਿ ਭਾਰਤ ਵਿੱਚ ਗੰਦਗੀ ਬਹੁਤ ਹੈ ਤਾਂ ਸੋਚਦੇ ਹਾਂ ਕਿ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਪਰ ਕੁਝ ਹੱਦ ਤੱਕ ਸਾਡੇ ਦੇਸ਼ ਦੇ ਲੋਕਾਂ ਵੱਲੋਂ ਹੀ ਸੋਸ਼ਲ ਮੀਡੀਆ ’ਤੇ ਸਵੱਛਤਾ ਲਈ ਕੀਤੇ ਕੰਮਾਂ ਨੂੰ ਦਿਖਾਉਣ ਦੀ ਬਜਾਏ ਗੰਦਗੀ ਬਾਰੇ ਵੱਧ ਦਿਖਾਇਆ ਗਿਆ। ਜਦੋਂਕਿ ਸਾਨੂੰ ਇਹ ਜਾਣਨਾ ਚਾਹੀਦੈ ਕਿ ਜਿੱਥੇ ਲੋਕਾਂ ਦੇ ਵੱਡੇ ਇਕੱਠ ਹੁੰਦੇ ਉੱਥੇ ਕੁਝ ਬੇਤਰਤੀਬੀਆਂ ਹੋ ਜਾਂਦੀਆਂ ਜਿਵੇਂ ਮੈਨੂੰ ਪਿਛਲੇ ਦਿਨੀਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਨੂੰ ਦੇਖਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਕਿ ਉੱਥੇ ਵੀ ਕਈ ਥਾਵਾਂ ’ਤੇ ਕੂੜਾ-ਕਰਕਟ ਖਿੱਲਰਿਆ ਪਿਆ ਸੀ। ਸਟੈਚੂ ਆਫ ਲਿਬਰਟੀ ਤੇ ਟਾਈਮ ਸਕੁਏਅਰ ਵਰਗੀਆਂ ਵੱਡੀਆਂ ਇਤਿਹਾਸਕ ਥਾਵਾਂ ’ਤੇ ਵੀ ਲੋਕ ਖਾਣ-ਪੀਣ ਤੋਂ ਬਾਅਦ ਰਹਿੰਦ-ਖੂੰਹਦ ਉੱਥੇ ਸੁੱਟ ਦਿੰਦੇ ਹਨ।

ਪਰ ਅਸੀਂ ਇਨ੍ਹਾਂ ਗੱਲਾਂ ਨੂੰ ਕਰਕੇ ਸੁਰਖਰੂ ਨਹੀਂ ਹੋ ਸਕਦੇ ਸਾਨੂੰ ਸਵੱਛਤਾ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਅਮਰੀਕਾ, ਕੈਨੇਡਾ ਤੇ ਹੋਰ ਵਿਕਸਤ ਦੇਸ਼ਾਂ ਵਿੱਚ ਕਬਾੜ ਦਾ ਕਿਸੇ ਕਿਸਮ ਦਾ ਕੋਈ ਕਾਰੋਬਾਰ ਨਹੀਂ। ਮੈਨੂੰ ਲੱਗਦਾ ਕਿ ਇਸ ਨਾਲ ਵੀ ਜਿੱਥੇ ਸਾਫ-ਸਫਾਈ ਰਹਿ ਸਕਦੀ ਹੈ, ਉੱਥੇ ਇਸ ਨਾਲ ਚੋਰੀਆਂ ਵੀ ਘਟ ਸਕਦੀਆਂ ਹਨ। ਜਿਵੇਂ ਅਸੀਂ ਦੇਖਦੇ ਹਾਂ ਕਿ ਜੋ ਨਸ਼ੇ ਕਰਦੇ ਨੇ ਉਹ ਲੋਕਾਂ ਦੇ ਘਰਾਂ ਦੇ ਬਾਹਰ ਲੱਗੀਆਂ ਟੂਟੀਆਂ ਤੇ ਹੋਰ ਸਾਮਾਨ ਲਾਹ ਕੇ ਲੈ ਜਾਂਦੇ ਨੇ ਤੇ ਕਬਾੜ ਵਿੱਚ ਵੇਚ ਦਿੰਦੇ ਨੇ ਜਦੋਂ ਕਬਾੜ ਖਰੀਦਿਆ ਹੀ ਨਹੀਂ ਜਾਵੇਗਾ ਤਾਂ ਚੋਰੀਆਂ ਬੰਦ ਹੋ ਜਾਣਗੀਆਂ ਸਰਕਾਰਾਂ ਨੇ ਵੀ ਕਹਿ ਦਿੱਤੈ ਕਿ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਪਾਣੀ ਪੀਣ ਯੋਗ ਨਹੀਂ ਅਤੇ ਕਈ ਜਿਲ੍ਹਿਆਂ ਵਿੱਚ ਤਾਂ ਪਾਣੀ ਖੇਤੀ ਯੋਗ ਵੀ ਨਹੀਂ ਰਿਹਾ। Cleanliness Responsibility

ਇਸੇ ਲਈ 2018 ਤੋਂ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਮੀਂਹ ਦਾ ਪਾਣੀ ਬਚਾਉਣ ਲਈ ‘ਸੇਵ ਦ ਰੇਨਿੰਗ ਵਾਟਰ ਵੇਅਰ ਇਟ ਫਾਅਲ ਵੈਨ ਇਟ ਫਾਲ’ ਭਾਵ ਮੀਂਹ ਦੇ ਪਾਣੀ ਨੂੰ ਬਚਾਉ ਜਿੱਥੇ ਵੀ ਅਤੇ ਜਦੋਂ ਵੀ ਪੈਂਦਾ ਹੈ । ਵਿਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ ਕੂੜਾ-ਕਰਕਟ ਨੂੰ ਵੱਖ ਕਰਨ ਅਤੇ ਡਿਸਪੋਜ ਲਈ ਮਸ਼ੀਨਾਂ ਲਾਈਆਂ ਗਈਆਂ ਪਰ ਸਾਡੇ ਵਿੱਚ ਸੰਜ਼ੀਦਗੀ ਅਤੇ ਜਿੰਮੇਵਾਰੀ ਨੂੰ ਨਿਭਾਉਣ ਦੀ ਆਦਤ ਬਹੁਤ ਘੱਟ ਹੈ। ਅਸੀਂ ਗੱਲਾਂ ਜ਼ਿਆਦਾ ਤੇ ਕੰਮ ਘਟ ਕਰਦੇ ਹਾਂ ਸਾਡੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਵੱਡਾ ਅੰਤਰ ਹੈ। ਸੰਜ਼ੀਦਗੀ ਅਤੇ ਇਮਾਨਦਾਰੀ ਦੀ ਬਹੁਤ ਵੱਡੇ ਪੱਧਰ ’ਤੇ ਲੋੜ ਹੈ ਪਹਿਲੀ ਗੱਲ ਤਾਂ ਜੋ ਕੂੜਾਦਾਨ ਦਿੱਤੇ ਗਏ ਹਨ ਉਹ ਬਹੁਤ ਛੋਟੇ ਹਨ ਜਿਸ ਕਾਰਨ ਕੂੜਾ ਸਾਂਭਿਆ ਨਹੀਂ ਜਾਂਦਾ ਦੂਸਰਾ ਕੂੜਾ ਚੁੱਕਣ ਵਾਲੇ ਕਰਮਚਾਰੀ ਵੀ ਰੋਜ਼ਾਨਾ ਨਹੀਂ ਆਉਂਦੇ।

ਜਿਸ ਕਾਰਨ ਲੋਕਾਂ ਨੂੰ ਰਹਿੰਦੈ ਕਿ ਕੀ ਪਤਾ ਉਹ ਆਉਣਗੇ ਜਾਂ ਨਹੀਂ! ਪੁਰਾਤਨ ਸਮੇਂ ਵਿੱਚ ਅਸੀਂ ਦੇਖਦੇ ਸੀ ਕਿ ਪਿੰਡ ਅਤੇ ਮੁਹੱਲੇ ਨੂੰ ਇੱਕ ਯੂਨਿਟ ਮੰਨਿਆ ਜਾਂਦਾ ਸੀ ਤਾਂ ਪਿੰਡਾਂ ਦੀਆਂ ਪੰਚਾਇਤਾਂ ਇਸ ਦਾ ਹੱਲ ਆਪਣੇ ਪੱਧਰ ’ਤੇ ਕਰ ਲੈਂਦੀਆਂ ਸਨ। ਉਸ ਸਮੇਂ ਕੂੜਾ-ਕਰਕਟ ਵੀ ਅਜਿਹਾ ਹੁੰਦਾ ਸੀ ਜਿਸ ਨੂੰ ਅਸੀਂ ਖੇਤਾਂ ਵਿੱਚ ਖਾਦ ਵੱਜੋਂ ਵਰਤ ਲੈਂਦੇ ਸਾਂ। ਪੋਲੀਥੀਨ ਦੇ ਲਿਫਾਫੇ ਨਾਮਾਤਰ ਹੀ ਸਨ ਪਰ ਅੱਜ-ਕੱਲ੍ਹ ਹਰ ਚੀਜ ਹੀ ਪੋਲੀਥੀਨ ਅਤੇ ਫਰੋਜਨ ਹੋਣ ਕਾਰਨ ਇਹ ਰਹਿੰਦ-ਖੂੰਹਦ ਵਧ ਜਾਂਦੀ ਹੈ। ਜੇਕਰ ਅਸੀਂ ਸਾਰੇ ਆਪਣੀ ਸੰਸਕ੍ਰਿਤੀ ਅਤੇ ਹੇਠਾਂ ਦੱਸੀ ਗਈ ਪ੍ਰਕਿਰਿਆ ਨੂੰ ਅਪਣਾ ਲਈਏ ਤਾਂ ਦੇਸ਼ ਵਿੱਚ ਪੈਦਾ ਹੋਏ ਕੂੜੇ ਦੇ ਪਹਾੜਾਂ ਨੂੰ ਖਤਮ ਕੀਤਾ ਜਾ ਸਕਦਾ ਹੈ।

ਇਸ ਨਾਲ ਵਾਤਾਵਰਨ ਸ਼ੁੱਧ ਅਤੇ ਖੁਸ਼ਬੂਦਾਰ ਰਹੇਗਾ। ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਸੁਚੱਜੀ ਵਰਤੋਂ ਅਤੇ ਬੱਚਤ ਦੇ ਨਾਲ-ਨਾਲ ਆਪਣੇ ਘਰਾਂ ਦੀ ਰਹਿੰਦ-ਖੂੰਹਦ ਨੂੰ ਇੰਝ ਸਾਂਭਣਾ ਚਾਹੀਦੈ ਕਿ ਜਿਸ ਨਾਲ ਅਸੀਂ ਇਸ ਦੀ ਸੁਚੱਜੀ ਵਰਤੋਂ ਕਰ ਸਕੀਏ, ਨਾ ਕਿ ਇਹ ਸਾਡੇ ਲਈ ਮੁਸ਼ਕਿਲਾਂ ਅਤੇ ਬਿਮਾਰੀਆਂ ਪੈਦਾ ਕਰੇ। ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਵਰਤੋਂ ਵਿੱਚ ਲਿਆਈਏ ਜਾਂ ਇਸ ਨੂੰ ਧਰਤੀ ਨੂੰ ਰੀਚਾਰਜ ਕਰਨ ਹਿੱਤ ਭੇਜਿਆ ਜਾਵੇ ਜਿਸ ਨਾਲ ਪਾਣੀ ਦਾ ਪੱਧਰ ਠੀਕ ਰਹੇਗਾ। ਇਹ ਇੱਕ ਸਮਾਜਿਕ ਸਮੱਸਿਆ ਭਾਵ ਸਮਾਜ ਨੇ ਪੈਦਾ ਕੀਤੀ ਹੈ ਜਿਸ ਕਾਰਨ ਸਮਾਜ ਹੀ ਇਕੱਠਾ ਹੋ ਕੇ ਆਪਣੀ ਜਿੰਮੇਵਾਰੀ ਸਮਝੇ। ਸ਼ਹਿਰਾਂ ਤੇ ਪਿੰਡਾਂ ਦੀਆਂ ਸਮਾਜਿਕ ਸੰਸਥਾਵਾਂ ਵੀ ਇਸ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੀਆਂ ਹਨ। Cleanliness Responsibility

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਸੰਦੀਪ ਘੰਡ