Driving Licenses: ਚੰਡੀਗੜ੍ਹ। ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰਾਂ ਵਿੱਚ ਡਰਾਈਵਿੰਗ ਲਾਈਸੈਂਸ ਨੂੰ ਲੈ ਕੇ ਹੋਣ ਵਾਲੀ ਖੱਜਲ ਖੁਆਰੀ ਤੋਂ ਲੋਕਾਂ ਨੂੰ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵਿਸ਼ੇਸ਼ ਕਦਮ ਚੁੱਕਿਆ ਜਾ ਰਿਹਾ ਹੈ। ਜਿਸ ਵਿੱਚ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਕੁਝ ਸਮੇਂ ਬਾਅਦ ਹੀ ਮੌਕੇ ’ਤੇ ਡਰਾਈਵਿੰਗ ਲਾਈਸੈਂਸ ਜਾਰੀ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਸਾਂਝੀ ਕੀਤੀ।
ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੱਤਾ ’ਚ ਆਉਣ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਖਿਲਾਫ਼ ਪਹਿਲਾ ਕਦਮ ਚੁੱਕਿਆ ਗਿਆ ਸੀ। ਜਿਸ ਦੇ ਚਲਦਿਆਂ ਸਰਕਾਰੀ ਦਫਤਰਾਂ ਵਿੱਚ ਭਰਿਸ਼ਟਾਚਾਰ ਦੇ ਖਿਲਾਫ ਵੱਡੇ ਪੱਧਰ ਉੱਪਰ ਕਾਮਯਾਬੀ ਪ੍ਰਾਪਤ ਹੋਈ ਹੈ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰਾਂ ਵਿੱਚ ਏਜੰਟ ਰਾਜ ਨੂੰ ਖਤਮ ਕਰਦੇ ਹੋਏ ਵੱਡੀ ਗਿਣਤੀ ਦੌਰਾਨ ਭ੍ਰਿਸ਼ਟ ਕਰਮਚਾਰੀਆਂ ਉੱਪਰ ਨਕੇਲ ਪਾਈ ਗਈ ਹੈ। Driving Licenses
Read Also : ਸੜਕਾਂ ’ਤੇ ਘੁੰਮ ਰਹੀਆਂ ਓਵਰ ਲੋਡ ਤੂੜੀ ਦੀਆਂ ਟਰਾਲੀਆਂ ਲਵਾਉਂਦੀਆਂ ਨੇ ਵਾਹਨ ਚਾਲਕਾਂ ਦੀਆਂ ਬਰੇਕਾਂ
ਮੰਤਰੀ ਲਾਲਜੀਤ ਭੁੱਲਰ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੀ ਲਰਨਿੰਗ ਲਾਈਸੈਂਸ ਬਣਵਾਉਣ ਦੀ ਸੁਵਿਧਾ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਹੈ ਜਦਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਕੇ ਤੌਰ ਉੱਪਰ ਬਣਾਏ ਜਾਣ ਵਾਲੇ ਡਰਾਈਵਿੰਗ ਲਾਈਸੈਂਸ ਦੌਰਾਨ ਹੋਣ ਵਾਲੀ ਖੱਜਲ-ਖੁਆਰੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸੰਬੰਧਿਤ ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲੇ ਵਿਅਕਤੀ ਦਾ ਟਰੈਕ ਉੱਪਰ ਪੂਰੀ ਪਾਰਦਰਸ਼ਤਾ ਨਾਲ ਟੈਸਟ ਪਾਸ ਹੋਣ ਤੋਂ ਬਾਅਦ ਅੱਧੇ ਘੰਟੇ ਉਪਰੰਤ ਲਾਈਸੈਂਸ ਮੌਕੇ ਤੇ ਹੀ ਜਾਰੀ ਕਰਨ ਦੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ ਜਿਸ ਨੂੰ ਜਲਦ ਹੀ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ।
Driving Licenses
ਮੰਤਰੀ ਭੁੱਲਰ ਨੇ ਅੱਗੇ ਦੱਸਿਆ ਕਿ ਮੁਹਾਲੀ ਦੀ ਤਰਜ ਉੱਪਰ ਹਾਈ ਟੇਕ ਕੈਮਰੇ ਡਰਾਈਵਿੰਗ ਟਰੈਕ ਉੱਪਰ ਲਗਾਏ ਜਾਣਗੇ ਤਾਂ ਜੋ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲਾ ਵਿਅਕਤੀ ਹੀ ਟਰਾਇਲ ਦੇ ਰਿਹਾ ਹੈ, ਕਿਉਂਕਿ ਕਈ ਵਾਰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਸਨ ਕੀ ਅਸਲ ਡਰਾਈਵਿੰਗ ਟੈਸਟ ਦੇਣ ਵਾਲਾ ਵਿਅਕਤੀ ਘਰ ਬੈਠਾ ਹੁੰਦਾ ਹੈ ਅਤੇ ਉਸ ਦੀ ਜਗਾ ਫਰਜ਼ੀ ਵਿਅਕਤੀ ਵੱਲੋਂ ਟੈਸਟ ਨੂੰ ਮਿਲੀ ਭੁਗਤ ਰਾਹੀਂ ਪਾਸ ਕਰਵਾ ਲਿਆ ਜਾਂਦਾ ਸੀ। ਅਜਿਹੇ ਹਾਈਟੈਕ ਕੈਮਰੇ ਪੰਜਾਬ ਦੇ ਸਾਰੇ ਡਰਾਈਵਿੰਗ ਟਰੈਕ ਵਿੱਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਕਿਰਿਆ ਦੌਰਾਨ ਆਰਟੀਏ ਦਫਤਰਾਂ ਵਿੱਚ ਹੀ ਆਰਸੀਆਂ ਜਾਰੀ ਕੀਤੇ ਜਾਣ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।