Sunam News: ਚਾਰੇ ਦਾ ਵੀ ਕੀਤਾ ਪ੍ਰਬੰਧ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੜਕਾਂ ’ਤੇ ਘੁੰਮਦੇ ਬਿਮਾਰ ਪਸ਼ੂਆਂ ਦੇ ਰਖਵਾਲੇ ਬਣੇ ਹੋਏ ਹਨ ਡੇਰਾ ਪ੍ਰੇਮੀ ਬਿਮਾਰ ਪਸ਼ੂਆਂ ਦਾ ਇਲਾਜ ਕਰਵਾ ਕੇ ਆਪਣਿਆਂ ਵਾਂਗ ਸਾਂਭ-ਸੰਭਾਲ ਵੀ ਕਰ ਰਹੇ ਹਨ ਇਸੇ ਲੜੀ ਤਹਿਤ ਬਲਾਕ ਸੁਨਾਮ ਦੇ ਪਿੰਡ ਸ਼ੇਰੋਂ ਦੇ ਡੇਰਾ ਸ਼ਰਧਾਲੂਆਂ ਨੇ ਅੱਜ ਤਿੰਨ ਹੋਰ ਜ਼ਖਮੀ ਬਿਮਾਰ ਪਸ਼ੂਆਂ ਦਾ ਇਲਾਜ ਕਰਕੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਜਿੰਮਾ ਲਿਆ।
ਜਾਣਕਾਰੀ ਦਿੰਦਿਆਂ ਪਿੰਡ ਸ਼ੇਰੋਂ ਦੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਦੇ ਸਮੂਹ ਸੇਵਾਦਾਰਾਂ ਵੱਲੋਂ ਪਹਿਲਾਂ ਵੀ ਪਿੰਡ ’ਚ ਘੁੰਮ ਰਹੇ ਬੇਸਹਾਰਾ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਅੱਜ ਵੱਖ-ਵੱਖ ਥਾਵਾਂ ’ਤੇ ਤਿੰਨ ਹੋਰ ਪਸ਼ੂਆਂ ਜਿਨ੍ਹਾਂ ਦੇ ਜ਼ਖਮਾਂ ’ਚ ਕੀੜੇ ਪੈ ਰਹੇ ਸਨ, ਜਿਸ ਕਾਰਨ ਉਹ ਕਾਫੀ ਬਿਮਾਰ ਹਾਲਤ ’ਚ ਸਨ, ਜਿਨ੍ਹਾਂ ਦਾ ਡਾਕਟਰ ਕੋਲੋਂ ਇਲਾਜ ਕਰਵਾਇਆ ਜਾ ਰਿਹਾ ਹੈ। Sunam News
ਪ੍ਰੇਮੀ ਸੇਵਕ ਵੀਰੂ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਸ਼ੂਆਂ ਨੂੰ ਇੱਕ ਜਗ੍ਹਾ ’ਤੇ ਬੰਨਿਆ ਹੋਇਆ ਹੈ, ਜਿੱਥੇ ਰੋਜਾਨਾ ਉਨ੍ਹਾਂ ਦੇ ਜ਼ਖਮਾਂ ’ਤੇ ਦਵਾਈ ਪਾਈ ਜਾਂਦੀ ਹੈ ਤੇ ਹੋਰ ਦਵਾਈ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਉਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਹੈ। ਉਹ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਕਰਨ ਸਮੇਤ ਰੋਜਾਨਾ ਪਸ਼ੂਆਂ ਦੀ ਦੇਖਭਾਲ ਵੀ ਕਰਨਗੇ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।
Sunam News
ਉਹਨਾਂ ਅੱਗੇ ਕਿਹਾ ਕਿ ਪਸ਼ੂਆਂ ਦੇ ਡਾ. ਹੈਪੀ ਸਿੰਘ ਵੱਲੋਂ ਉਨ੍ਹਾਂ ਦਾ ਪੂਰਨ ਤੌਰ ’ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਵੀਰੂ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ ਸਮਝਦੇ ਹੋਏ ਕਰ ਰਹੇ ਹਨ।
Read Also : ‘ਜਾਇਜ ਮੰਗ ਪੂਰੀ ਕਰਵਾਉਣ ਲਈ ਇਸ ਤਰ੍ਹਾਂ ਕਰੋ ਸਿਮਰਨ, ਮਾਲਕ ਤੁਹਾਡੀ ਜਾਇਜ ਮੰਗ ਸੁਣੇਗਾ ਵੀ ਤੇ ਪੂਰੀ ਵੀ ਕਰੇਗਾ’
ਜ਼ਿਕਰਯੋਗ ਹੈ ਕਿ ਇਨ੍ਹਾਂ ਸੇਵਾਦਾਰਾਂ ਦੇ ਇਸ ਕਾਰਜ ਨੂੰ ਦੇਖ ਕੇ ਮੌਕੇ ’ਤੇ ਮੌਜ਼ੂਦ ਲੋਕਾਂ ਤੇ ਪਿੰਡ ਦੇ ਸਰਪੰਚ ਸਮੇਤ ਹੋਰ ਪਿੰਡ ਦੇ ਪਤਵੰਤਿਆਂ ਵੱਲੋਂ ਰੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਮੇਸ਼ ਸਿੰਘ ਇੰਸਾਂ, ਧਨੱਤਰ ਸਿੰਘ ਇੰਸਾਂ, ਰਾਜ ਸਿੰਘ ਇੰਸਾਂ ਸਤਿਗੁਰ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ ਆਦਿ ਮੌਜ਼ੂਦ ਸਨ।
ਜ਼ਖਮੀ ਪਸ਼ੂਆਂ ਦਾ ਇਲਾਜ ਕਰਨਾ ਕਾਬਲੇ ਤਾਰੀਫ: ਸਾਬਕਾ ਸਰਪੰਚ
ਪਿੰਡ ਸ਼ੇਰੋਂ ਦੇ ਸਾਬਕਾ ਸਰਪੰਚ ਕੇਵਲ ਸਿੰਘ ਸਿੱਧੂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਜ਼ਖਮੀ ਪਸ਼ੂਆਂ ਦਾ ਜੋ ਇਲਾਜ ਕਰਵਾਇਆ ਜਾ ਰਿਹਾ ਹੈ ਉਹ ਕਾਬਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਡੇਰਾ ਪ੍ਰੇਮੀ ਜਿਵੇਂ ਪੌਦੇ ਲਾਉਣਾ, ਖੂਨਦਾਨ ਆਦਿ ਕਰਕੇ ਸਮਾਜ ਦੇ ਲਈ ਚੰਗੇ ਕੰਮ ਕਰ ਰਹੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਹੈ।