Nitish Kumar Reddy: ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਇੰਗਲੈਂਡ ਦੌਰੇ ਤੋਂ ਬਾਹਰ

Nitish Kumar Reddy
Nitish Kumar Reddy: ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਇੰਗਲੈਂਡ ਦੌਰੇ ਤੋਂ ਬਾਹਰ

ਅਭਿਆਸ ਦੌਰਾਨ ਗੋਡੇ ’ਤੇ ਲੱਗੀ ਸੱਟ | Nitish Kumar Reddy

  • ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚੌਥਾ ਟੈਸਟ ਨਹੀਂ ਖੇਡਣਗੇ

ਸਪੋਰਟਸ ਡੈਸਕ। Nitish Kumar Reddy: ਭਾਰਤੀ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਐਂਡਰਸਨ-ਤੇਂਦੁਲਕਰ ਟਰਾਫੀ ਤੋਂ ਬਾਹਰ ਹੋ ਗਏ ਹਨ। ਐਤਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਨਿਤੀਸ਼ ਦੇ ਗੋਡੇ ’ਤੇ ਸੱਟ ਲੱਗ ਗਈ ਸੀ। ਸੋਮਵਾਰ ਨੂੰ, ਬੀਸੀਸੀਆਈ ਨੇ ਇੱਕ ਮੀਡੀਆ ਰਿਲੀਜ਼ ’ਚ ਕਿਹਾ ਕਿ ਨਿਤੀਸ਼ ਕੁਮਾਰ ਰੈਡੀ ਨੂੰ ਪੂਰੀ ਟੈਸਟ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੈਨਚੈਸਟਰ (ਚੌਥੇ) ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। Nitish Kumar Reddy

ਇਹ ਖਬਰ ਵੀ ਪੜ੍ਹੋ : Punjabi University ਦੇ ਅਧਿਐਨ ਰਾਹੀਂ ਕਾਨੂੰਨ ਦੇ ਨਜ਼ਰੀਏ ਤੋਂ ਪੇਸ਼ ਕੀਤੇ ਗਏ ਖਾਸ ਸੁਝਾਅ, ਤੁਸੀਂ ਵੀ ਜਾਣੋ

ਅਰਸ਼ਦੀਪ ਸਿੰਘ ਨੂੰ ਬੇਕਨਹੈਮ ’ਚ ਨੈੱਟ ਅਭਿਆਸ ਦੌਰਾਨ ਉਸਦੇ ਖੱਬੇ ਅੰਗੂਠੇ ’ਚ ਸੱਟ ਲੱਗੀ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ। ਅੰਸ਼ੁਲ ਕੰਬੋਜ ਨੂੰ ਬੈਕਅੱਪ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਮੈਨਚੈਸਟਰ ’ਚ ਟੀਮ ’ਚ ਸ਼ਾਮਲ ਹੋਏ ਹਨ। ਭਾਰਤੀ ਟੀਮ ਲੜੀ ’ਚ 1-2 ਨਾਲ ਪਿੱਛੇ ਹੈ। ਚੌਥਾ ਟੈਸਟ 23 ਜੁਲਾਈ ਤੋਂ ਸ਼ੁਰੂ ਹੋਵੇਗਾ। ਪਹਿਲਾਂ ਇਹ ਰਿਪੋਰਟ ਆਈ ਸੀ ਕਿ ਤੇਜ਼ ਗੇਂਦਬਾਜ਼ ਆਕਾਸ਼ ਦੀਪ ਵੀ ਸੱਟ ਕਾਰਨ ਚੌਥੇ ਟੈਸਟ ’ਚ ਨਹੀਂ ਖੇਡ ਸਕਣਗੇ। ਚੌਥਾ ਟੈਸਟ 23 ਤੋਂ 27 ਜੁਲਾਈ ਤੱਕ ਮੈਨਚੈਸਟਰ ਦੇ ਓਲਡ ਟਰੈਫੋਰਡ ਮੈਦਾਨ ’ਤੇ ਖੇਡਿਆ ਜਾਵੇਗਾ। Nitish Kumar Reddy

ਰਾਹੁਲ ਪੂਰੀ ਤਰ੍ਹਾਂ ਫਿੱਟ, ਸ਼ਾਰਦੁਲ ਨੂੰ ਮੌਕਾ ਮਿਲਣ ਦੀ ਸੰਭਾਵਨਾ

ਐਤਵਾਰ ਨੂੰ, ਭਾਰਤੀ ਟੀਮ ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੂੰ ਮਿਲਣ ਲਈ ਓਲਡ ਟਰੈਫੋਰਡ ਗਈ ਸੀ, ਪਰ ਨਿਤੀਸ਼ ਰੈੱਡੀ ਅਤੇ ਕੇਐਲ ਰਾਹੁਲ ਇਸ ਯਾਤਰਾ ’ਚ ਸ਼ਾਮਲ ਨਹੀਂ ਹੋਏ। ਹਾਲਾਂਕਿ, ਕੇਐਲ ਰਾਹੁਲ ਪੂਰੀ ਤਰ੍ਹਾਂ ਫਿੱਟ ਹਨ ਤੇ ਉਨ੍ਹਾਂ ਦੀ ਫਿਟਨੈਸ ਬਾਰੇ ਕੋਈ ਚਿੰਤਾ ਨਹੀਂ ਹੈ। ਹੁਣ ਟੀਮ ਪ੍ਰਬੰਧਨ ਨੂੰ ਸ਼ਾਰਦੁਲ ਠਾਕੁਰ ’ਤੇ ਭਰੋਸਾ ਕਰਨਾ ਪੈ ਸਕਦਾ ਹੈ, ਜੋ ਪਹਿਲੇ ਟੈਸਟ ’ਚ ਨਿਤੀਸ਼ ਦੀ ਜਗ੍ਹਾ ਜਿਸ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਨਿਤੀਸ਼ ਨੇ ਬਾਅਦ ’ਚ ਦੂਜੇ ਤੇ ਤੀਜੇ ਟੈਸਟ ’ਚ ਟੀਮ ’ਚ ਜਗ੍ਹਾ ਬਣਾਈ ਸੀ। Nitish Kumar Reddy

ਅੰਸ਼ੁਲ ਨੂੰ ਟੀਮ ’ਚ ਕੀਤਾ ਗਿਆ ਹੈ ਸ਼ਾਮਲ

ਹਰਿਆਣਾ ਦੇ 24 ਸਾਲਾ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਟੈਸਟ ਲੜੀ ਤੋਂ ਪਹਿਲਾਂ, ਅੰਸ਼ੁਲ ਨੇ ਇੰਗਲੈਂਡ ਲਾਇਨਜ਼ ਵਿਰੁੱਧ ਇੰਡੀਆ-ਏ ਲਈ ਦੋ ਮੈਚਾਂ ’ਚ ਪੰਜ ਵਿਕਟਾਂ ਲਈਆਂ। ਕੰਬੋਜ ਪਿਛਲੇ ਸਾਲ ਲਾਹਲੀ ’ਚ ਕੇਰਲ ਵਿਰੁੱਧ ਰਣਜੀ ਟਰਾਫੀ ਮੈਚ ’ਚ ਇੱਕ ਪਾਰੀ ਵਿੱਚ ਸਾਰੀਆਂ 10 ਵਿਕਟਾਂ ਲੈਣ ਤੋਂ ਬਾਅਦ ਸੁਰਖੀਆਂ ’ਚ ਆਏ ਸਨ। ਉਹ ਬੰਗਾਲ ਦੇ ਪ੍ਰੇਮਸੂ ਚੈਟਰਜੀ (1956-57) ਤੇ ਰਾਜਸਥਾਨ ਦੇ ਪ੍ਰਦੀਪ ਸੋਮਸੁੰਦਰਮ (1985-86) ਤੋਂ ਬਾਅਦ ਰਣਜੀ ਟਰਾਫੀ ’ਚ ਇਹ ਉਪਲਬਧੀ ਹਾਸਲ ਕਰਨ ਵਾਲਾ ਸਿਰਫ਼ ਤੀਜਾ ਗੇਂਦਬਾਜ਼ ਹੈ।

ਭਾਰਤੀ ਟੀਮ ਮੈਨਚੈਸਟਰ ਪਹੁੰਚੀ | Nitish Kumar Reddy

ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਦਾ ਚੌਥਾ ਮੈਚ 23 ਜੁਲਾਈ ਤੋਂ ਮੈਨਚੈਸਟਰ ਦੇ ਓਲਡ ਟਰੈਫੋਰਡ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਐਤਵਾਰ ਨੂੰ ਮੈਨਚੈਸਟਰ ਪਹੁੰਚੀਆਂ। ਇਸ ਤੋਂ ਪਹਿਲਾਂ ਟੀਮਾਂ ਲੰਡਨ ਦੇ ਬੇਕਨਹੈਮ ’ਚ ਅਭਿਆਸ ਕਰ ਰਹੀਆਂ ਸਨ। ਤੀਜਾ ਟੈਸਟ ਲੰਡਨ ਦੇ ਲਾਰਡਜ਼ ਸਟੇਡੀਅਮ ’ਚ ਖੇਡਿਆ ਗਿਆ ਸੀ। ਇੰਗਲੈਂਡ ਨੇ ਇਸ ਨੂੰ 22 ਦੌੜਾਂ ਨਾਲ ਜਿੱਤਿਆ ਤੇ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਨੇ ਦੂਜਾ ਟੈਸਟ ਜਿੱਤਿਆ ਸੀ। ਟੀਮ ਇੰਡੀਆ ਚੌਥਾ ਟੈਸਟ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰਨਾ ਚਾਹੇਗੀ।

ਚੌਥੇ ਟੈਸਟ ਲਈ ਭਾਰਤੀ ਟੀਮ | Nitish Kumar Reddy

ਸ਼ੁਭਮਨ ਗਿੱਲ (ਕਪਤਾਨ) : ਰਿਸ਼ਭ ਪੰਤ (ਉਪ-ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਆਕਾਸ਼ ਦੀਪ, ਕੁਲਦੀਪ ਯਾਦਵ ਤੇ ਅੰਸ਼ੁਲ ਕੰਬੋਜ।