Malaria Vaccine: ਆਈਸੀਐੱਮਆਰ ਅਤੇ ਭੁਵਨੇਸ਼ਵਰ ਖੇਤਰੀ ਮੈਡੀਕਲ ਖੋਜ ਕੇਂਦਰ ਨੇ ਕੀਤੀ ਤਿਆਰ
Malaria Vaccine: ਨਵੀਂ ਦਿੱਲੀ (ਏਜੰਸੀ)। ਹੁਣ ਭਾਰਤ ਵਿੱਚ ਡੇਂਗੂ ਤੋਂ ਪਹਿਲਾਂ ਮਲੇਰੀਆ ਦਾ ਖਾਤਮਾ ਕੀਤਾ ਜਾ ਸਕਦਾ ਹੈ। ਭਾਰਤੀ ਵਿਗਿਆਨੀਆਂ ਨੇ ਮਲੇਰੀਆ ਬਿਮਾਰੀ ਦੇ ਵਿਰੁੱਧ ਪਹਿਲੀ ਸਵਦੇਸ਼ੀ ਵੈਕਸੀਨ ਦਾ ਟੀਕਾ ਤਿਆਰ ਕੀਤਾ ਹੈ, ਜੋ ਨਾ ਸਿਰਫ ਲਾਗ ਨੂੰ ਰੋਕਣ ਦੇ ਸਮਰੱਥ ਹੈ, ਸਗੋਂ ਇਸ ਦੇ ਫੈਲਣ ਨੂੰ ਵੀ ਰੋਕ ਸਕਦਾ ਹੈ। ਇਸ ਟੀਕੇ ਨੂੰ ਜਲਦੀ ਤੋਂ ਜਲਦੀ ਤਿਆਰ ਕਰਨ ਲਈ ਨਵੀਂ ਦਿੱਲੀ ਸਥਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਨਿੱਜੀ ਕੰਪਨੀਆਂ ਨਾਲ ਇੱਕ ਸਮਝੌਤੇ ’ਤੇ ਦਸਤਖਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਆਈਸੀਐੱਮਆਰ ਅਤੇ ਭੁਵਨੇਸ਼ਵਰ ਸਥਿਤ ਖੇਤਰੀ ਮੈਡੀਕਲ ਖੋਜ ਕੇਂਦਰ (ਆਰਐੱਮਆਰਸੀ) ਦੇ ਖੋਜਕਾਰਾਂ ਨੇ ਸਾਂਝੇ ਤੌਰ ’ਤੇ ਇਹ ਸਵਦੇਸ਼ੀ ਟੀਕਾ ਤਿਆਰ ਕੀਤਾ ਹੈ। ਆਈਸੀਐੱਮਆਰ ਅਨੁਸਾਰ ਇਸ ਸਮੇਂ ਮਲੇਰੀਆ ਦੇ ਦੋ ਟੀਕੇ ਉਪਲਬਧ ਹਨ, ਜਿਨ੍ਹਾਂ ਦੀ ਕੀਮਤ ਪ੍ਰਤੀ ਖੁਰਾਕ ਲੱਗਭੱਗ 800 ਰੁਪਏ ਹੈ। ਹਾਲਾਂਕਿ ਉਨ੍ਹਾਂ ਦਾ ਪ੍ਰਭਾਵ 33 ਤੋਂ 67 ਫੀਸਦੀ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਆਕਸਫੋਰਡ ਯੂਨੀਵਰਸਿਟੀ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਵਾਨਿਤ ਆਰਟੀਐੱਸ ਅਤੇ ਆਰ21/ਮੈਟ੍ਰਿਕਸ-ਐੱਮ ਟੀਕੇ ਵੀ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਦਿੱਤੇ ਜਾ ਰਹੇ ਹਨ।
Read Also : Monsoon Session Parliament: ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ, ਜਾਣੋ ਕੀ-ਕੀ ਹੋ ਸਕਦੈ ਸੈਸ਼ਨ ਦੌਰਾਨ?
ਇਸ ਦੇ ਮੁਕਾਬਲੇ, ਭਾਰਤ ਦਾ ਇਹ ਟੀਕਾ ਪ੍ਰੀ-ਏਰੀਥਰੋਸਾਈਟ ਪੜਾਅ ਵਿੱਚ ਯਾਨੀ ਖੂਨ ਤੱਕ ਪਹੁੰਚਣ ਤੋਂ ਪਹਿਲਾਂ ਅਤੇ ਟ੍ਰਾਂਸਮਿਸ਼ਨ-ਬਲਾਕਿੰਗ ਵਿੱਚ ਦੂਹਰਾ ਪ੍ਰਭਾਵ ਦਿਖਾਉਂਦਾ ਹੈ। ਇਸ ਦੇ ਨਿਰਮਾਣ ਵਿੱਚ ਲੈਕਟੋਕੋਕਸ ਲੈਕਟਿਸ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਇੱਕ ਗ੍ਰਾਮ-ਪਾਜ਼ੇਟਿਵ ਬੈਕਟੀਰੀਆ ਹੈ ਅਤੇ ਇਸ ਦੀ ਵਰਤੋਂ ਵੱਡੇ ਪੱਧਰ ’ਤੇ ਮੱਖਣ ਅਤੇ ਪਨੀਰ ਦੇ ਉਤਪਾਦਨ ਵਿੱਚ ਕੀਤੀ ਜਾਂਦੀ ਹੈ।
Malaria Vaccine
ਜ਼ਿਕਰਯੋਗ ਹੈ ਕਿ ਆਈਸੀਐੱਮਆਰ ਪਿਛਲੇ ਕਈ ਦਹਾਕਿਆਂ ਤੋਂ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਮੁਹਿੰਮ ਚਲਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਅਦਾਰਿਆਂ ਵਿੱਚ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਇੱਕ ਟੀਕੇ ਦੀ ਖੋਜ ਚੱਲ ਰਹੀ ਹੈ। ਹਾਲਾਂਕਿ ਇਸ ਦੌਰਾਨ ਵਿਗਿਆਨੀਆਂ ਨੇ ਮਲੇਰੀਆ ਟੀਕੇ ਦੀ ਖੋਜ ਪੂਰੀ ਕਰ ਲਈ ਹੈ। ਇਸ ਦਾ ਨਾਂਅ ਹੁਣ ਲਈ ਐਡਫਾਲਸੀਵੈਕਸ ਰੱਖਿਆ ਗਿਆ ਹੈ, ਜੋ ਕਿ ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਫਾਲਸੀਪੈਰਮ ਦੇ ਵਿਰੁੱਧ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਪਾਇਆ ਗਿਆ ਹੈ।