Ahmedabad Plane Crash: ਬੋਇੰਗ ਕੰਪਨੀ ਇੱਕ ਵਾਰ ਫਿਰ ਗਲੋਬਲ ਜਹਾਜ਼ਾਂ ਦੀ ਸੁਰੱਖਿਆ ਸਬੰਧੀ ਕਟਹਿਰੇ ਵਿੱਚ ਹੈ। ਅਹਿਮਦਾਬਾਦ ਜਹਾਜ਼ ਹਾਦਸੇ ਦੀ ਮੁਢਲੀ ਜਾਂਚ ਰਿਪੋਰਟ ਤੋਂ ਜਿਹੜੇ ਤੱਥ ਸਾਹਮਣੇ ਆਏ ਹਨ, ਉਹ ਸਿਰਫ਼ ਕਿਸੇ ਤਕਨੀਕੀ ਗੜਬੜੀ ਦੀ ਕਹਾਣੀ ਨਹੀਂ ਕਹਿੰਦੇ, ਸਗੋਂ ਇਹ ਮਾਮਲਾ ਇੱਕ ਵੱਡੀ ਪ੍ਰਣਾਲੀਗਤ ਅਸਫਲਤਾ ਦਾ ਪ੍ਰਤੀਕ ਬਣ ਚੁੱਕਾ ਹੈ। ਏਅਰ ਇੰਡੀਆ ਦਾ ਡਰੀਮਲਾਈਨਰ ਜ਼ਹਾਜ ਜਿਸ ਨੇ 12 ਜੂਨ ਨੂੰ ਅਹਿਮਾਦਾਬਾਦ ਤੋਂ ਉਡਾਣ ਭਰੀ ਸੀ, ਕੁਝ ਹੀ ਪਲਾਂ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਇਸ ਭਿਆਨਕ ਹਾਦਸੇ ਵਿੱਚ 260 ਮੁਸਾਫਰਾਂ ਦੀ ਜਾਨ ਚਲੀ ਗਈ ਮੁਢਲੀ ਜਾਂਚ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਕਿ ਦੋਵੇਂ ਇੰਜਣ ਅਚਾਨਕ ਬੰਦ ਹੋ ਗਏ ਸਨ। Ahmedabad Plane Crash
ਇਹ ਖਬਰ ਵੀ ਪੜ੍ਹੋ : Bhagwant Mann News: ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ ਮੁੱਖ ਮੰਤਰੀ ਮਾਨ, ਪੜ੍ਹੋ ਤੇ ਜਾਣੋ
ਜਦੋਂ ਕਿ ਜਹਾਜ਼ ਦਾ ਥਰਾਟਲ ਕੰਟਰੋਲ ਯੰਤਰ ਦੋ ਵਾਰ ਬੋਇੰਗ ਦੇ ਨਿਰਦੇਸ਼ ਅਨੁਸਾਰ ਬਦਲਿਆ ਜਾ ਚੁੱਕਾ ਸੀ ਇਸ ਤੱਥ ਦੇ ਬਾਵਜੂਦ ਇੰਜਣ ਦਾ ਅਚਾਨਕ ਬੰਦ ਹੋ ਜਾਣਾ ਨਾ ਸਿਰਫ਼ ਤਕਨੀਕੀ ਸ਼ੱਕ ਨੂੰ ਜਨਮ ਦਿੰਦਾ ਹੈ, ਸਗੋਂ ਬੋਇੰਗ ਦੀ ਨਿਰਮਾਣਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਖੜੇ੍ਹ ਕਰਦਾ ਹੈ ਥਰਾਟਲ ਕੰਟਰੋਲ ਯੰਤਰ ਜਹਾਜ਼ ਦੇ ਬਾਲਣ ਸਪਲਾਈ ਤੇ ਇੰਜਣ ਸੰਚਾਲਨ ਵਿੱਚ ਸਭ ਤੋਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਪ੍ਰਣਾਲੀ ਕਿਸੇ ਵੀ ਸਥਿਤੀ ਵਿੱਚ ਭਰੋਸੇਯੋਗ ਅਤੇ ਨੁਕਸ ਰਹਿਤ ਹੋਣੀ ਚਾਹੀਦੀ, ਕਿਉਂਕਿ ਪਾਇਲਟ ਵੱਲੋਂ ਦਿੱਤੇ ਗਏ ਸਿਗਨਲ ਇਸ ਯੰਤਰ ਰਾਹੀਂ ਇੰਜਣ ਤੱਕ ਪਹੁੰਚਦੇ ਹਨ।
ਜੇਕਰ ਇਹ ਯੰਤਰ ਖਰਾਬ ਹੋ ਜਾਵੇ, ਤਾਂ ਜਹਾਜ਼ ਦਾ ਸੰਤੁਲਨ ਤੇ ਕੰਟਰੋਲ ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ ਅਹਿਮਦਾਬਾਦ ਹਾਦਸੇ ਮਾਮਲੇ ਵਿੱਚ ਜ਼ਹਾਜ ਨੇ ਉਡਾਣ ਭਰਨ ਦੇ ਕੁਝ ਹੀ ਪਲਾਂ ਬਾਅਦ ਦੋਵੇਂ ਇੰਜਣ ਖ੍ਹੋ ਦਿੱਤੇ ਤੇ ਫਿਰ ਈਂਧਨ ਕੰਟਰੋਲ ਸਵਿੱਚ ‘ਰਨ’ ਸਥਿਤੀ ਤੋਂ ‘ਕੱਟ ਆਫ’ ਦੀ ਦਿਸ਼ਾ ਵਿੱਚ ਚਲੇ ਗਏ ਬਾਅਦ ਵਿੱਚ ਯੰਤਰ ਨੇ ਸਵੈਸੰਚਾਲਿਤ ਰੂਪ ਨਾਲ ਉਨ੍ਹਾਂ ਨੂੰ ‘ਰਨ’ ਸਥਿਤੀ ਵੱਚ ਵਾਪਸ ਕਰ ਦਿੱਤਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੱਕੀ ਸੀ ਇਸ ਪ੍ਰਕਿਰਿਆ ਵਿੱਚ ਮਨੁੱਖੀ ਗਲਤੀ ਦੀ ਕੋਈ ਭੁਮਿਕਾ ਨਹੀਂ ਸੀ, ਕਿਉਂਕਿ ਕਾਕਪਿਟ ਆਵਾਜ ਰਿਕਾਰਡਿੰਗ ’ਚ ਪਾਇਲਟਾਂ ਦੀ ਉਲਝਣ ਸਪੱਸ਼ਟ ਸੁਣਾਈ ਦਿੰਦਾ ਹੈ ਕਿ ਉਹ ਇੰਜਣ ਫੇਲੀਅਰ ਨੂੰ ਸਮਝ ਹੀ ਨਹੀਂ ਪਾ ਰਹੇ ਸਨ ਬੋਇੰਗ ਕੰਪਨੀ ਦੀ ਇਹ ਕੋੲ ਪਹਿਲੀ ਘਟਨਾ ਨਹੀਂ ਹੈ। Ahmedabad Plane Crash
ਜਿੱਥੇ ਉਸ ਦੀ ਪ੍ਰਣਾਲੀਗਤ ਲਾਪਰਵਾਹੀ ਕਾਰਨ ਸੈਂਕੜੇ ਜਾਨਾਂ ਗਈਆਂ ਹਨ ਇਸ ਤੋਂ ਪਹਿਲਾਂ 2018 ਤੇ 2019 ਵਿੱਚ ਬੋਇੰਗ ਦੇ ਹੀ 737 ਮੈਕਸ ਮਾਡਲਾਂ ਦੇ ਦੋ ਜਹਾਜ਼ ਲਾਇਨ ਏਅਰ ਅਤੇ ਇਥੋਪੀਅਨ ਏਅਰਲਾਈਨਜ਼ ਦੇ ਦਰਘਟਨਾਗ੍ਰਸਤ ਹੋਣ ਨਾਲ 346 ਵਿਅਕਤੀਆਂ ਦੀ ਮੌਤ ਹੋ ਗਈ ਸੀ ਉਨ੍ਹਾਂ ਦੋਵਾਂ ਦੁਰਘਟਨਾਂ ਕਾਰਨ ਇੱਕ ਸਾਫਟਵੇਅਰ ਸਿਸਟਮ ਵਿੱਚ ਡਿਜਾਈਨ ਦੀ ਖਾਮੀ ਸੀ, ਜਿਸ ਨਾਲ ਬੋਇੰਗ ਨੇ ਸਾਲਾਂ ਤੱਕ ਛੁਪਾ ਰੱਖਿਆ ਸੀ ਇਨ੍ਹਾਂ ਹਾਦਸਿਆਂ ਤੋਂ ਬਾਅਦ ਵਿਸ਼ਵ ਭਰ ਵਿੱਚ ਬੋਇੰਗ ਦੀ ਸਾਖ ਨੂੰ ਗੰਭੀਰ ਝਟਕਾ ਪਹੁੰਚਿਆ ਤੇ ਜਹਾਜ਼ਾਂ ਨਿਯਾਮਕਾਂ ਨੇ ਉਸ ਦੇ ਮਾਡਲਾਂ ਦੀ ਉਡਾਣ ’ਤੇ ਰੋਕ ਲਾ ਦਿੱਤੀ ਸੀ ਬਾਵਜੂਦ ਇਸ ਦੇ ਕੰਪਨੀ ਨੇ ਆਪਣੀ ਅੰਦਰੂਨੀ ਕਾਰਜਪ੍ਰਣਾਲੀ ਤੇ ਸੁਰੱਖਿਆ ਦ੍ਰਿਸਟੀਕੋਣ ਵਿੱਚ ਕੋਈ ਠੋਸ ਸੁਧਾਰ ਨਹੀਂ ਕੀਤਾ ਇਹ ਦਰਸਾਉਂਦਾ ਹੈ।
ਕਿ ਵਪਾਰਕ ਲਾਭ ਤੇ ਸਮੇਂ ਸਿਰ ਉਤਪਾਦਨ ਨੂੰ ਬੋਇੰਗ ਵੱਲੋਂ ਸੁਰੱਖਿਅਤ ਤੇ ਗੁਣਵਤਾ ਤੋਂ ਉੱਪਰ ਰੱਖਿਆ ਹੈ ਅਹਿਮਦਾਬਾਦ ਹਾਦਸ਼ੇ ਵਿੱਚ ਬੋਇੰਗ ਨੇ ਇਹ ਸਵਿਕਾਰ ਕੀਤਾ ਸੀ ਕਿ ਥਰਾਟਲ ਕੰਟਰੋਲ ਯੰਤਰ ਨੂੰ ਹਰ 24000 ਉਡਾਣ ਘੰਟਿਆਂ ਤੋਂ ਬਾਅਦ ਬਦਲਿਆ ਜਾਣਾ ਚਾਹੀਦਾ ਤੇ ਏਅਰ ਇੰਡੀਆ ਨੇ ਇਸ ਨਿਯਮ ਦੀ ਪਾਲਣਾ ਕਰਦੇ ਹੋਏ ਯੰਤਰ ਨੂੰ ਦੋ ਵਾਰ ਬਦਲਿਆ ਸੀ। ਪਰ ਸਵਾਲ ਇਹ ਹੈ ਕਿ ਜੇਕਰ ਯੰਤਰ ਨੂੰ ਸਮੇਂ ਸਿਰ ਬਦਲਿਆ ਗਿਆ ਸੀ, ਤਾਂ ਇਹ ਅਸਫਲ ਕਿਉਂ ਹੋਇਆ? ਇੱਥੇ ਇਹ ਸੰਭਵ ਹੈ ਕਿ ਯੰਤਰ ਖੁਦ ਖਰਾਬ ਹੋ ਗਿਆ ਜਾਂ ਇਸ ਵਿੱਚ ਵਰਤਿਆ ਜਾਣ ਵਾਲਾ ਲਾਕਿੰਗ ਸਿਸਟਮ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ। Ahmedabad Plane Crash
2018 ਵਿੱਚ ਅਮਰੀਕਾ ਜਹਾਜ਼ ਨਿਯਾਮਕ ਸੰਸਥਾ ਨੇ ਇੱਕ ਚਿਤਾਵਨੀ ਜਾਰੀ ਕੀਤੀ ਸੀ ਜਿਸ ਵਿੱਚ ਇਹਨਾਂ ਸਵਿੱਚਾਂ ਦੇ ਲਾਕਿੰਗ ਸਿਸਟਮ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਸੀ, ਪਰ ਬਦਕਿਸਮਤੀ ਨਾਲ ਇਹ ਚਿਤਾਵਨੀ ਮੰਨਣੀ ਲਾਜ਼ਮੀ ਨਹੀਂ ਸੀ। ਨਾ ਤਾਂ ਬੋਇੰਗ ਨੇ ਇਸ ਨੂੰ ਗੰਭੀਰਤਾ ਨਾਲ ਲਿਆ, ਨਾ ਹੀ ਏਅਰਲਾਈਨਾਂ ਨੇ ਇਸ ਦੀ ਪਾਲਣਾ ਕੀਤੀ। ਇਹ ਮਾਮਲਾ ਸਪੱਸ਼ਟ ਰੂਪ ਵਿੱਚ ਇਹ ਦਰਸਾਉਂਦਾ ਹੈ ਕਿ ਜਿੰਨਾ ਚਿਰ ਸੁਰੱਖਿਆ ਚੇਤਾਵਨੀਆਂ ਸਲਾਹ ਦੇਣ ਵਾਲੀਆਂ ਰਹਿਣਗੀਆਂ, ਵਪਾਰਕ ਦਬਾਅ ਹੇਠ ਉਹਨਾਂ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਜਾਂਦਾ ਰਹੇਗਾ। ਜੇਕਰ ਬੋਇੰਗ ਅਤੇ ਏਅਰਲਾਈਨਾਂ ਨੇ ਉਸ ਸਮੇਂ ਲਾਕਿੰਗ ਸਿਸਟਮ ਦੀ ਸਮੀਖਿਆ ਕੀਤੀ ਹੁੰਦੀ, ਤਾਂ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਯਤਰਾਂ ਨੂੰ ਬਦਲਣਾ ਕਾਫ਼ੀ ਨਹੀਂ ਹੈ। Ahmedabad Plane Crash
ਜਦੋਂ ਤੱਕ ਉਹਨਾਂ ਦੀ ਗੁਣਵੱਤਾ, ਫਿਟਿੰਗ ਤੇ ਡਿਜ਼ਾਈਨ ਦੀ ਜਾਂਚ ਨਹੀਂ ਕੀਤੀ ਜਾਂਦੀ। ਪਹਿਲਾਂ ਵੀ ਬੋਇੰਗ ਜਹਾਜ਼ਾਂ ਵਿੱਚ ਡੋਰ ਪਲੱਗ ਟੁੱਟਣ, ਰੂਡਰ ਸਿਸਟਮ ਫੇਲ੍ਹ ਹੋਣ ਅਤੇ ਬੈਟਰੀ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ ਮੁਰੰਮਤ ਪ੍ਰਕਿਰਿਆ ਵਿੱਚ ਦੇਰੀ ਜਾਂ ਅਧੂਰੀ ਸੀ। ਬੋਇੰਗ ਵਰਗੀ ਬਹੁ-ਰਾਸ਼ਟਰੀ ਕੰਪਨੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਉਹ ਤਕਨਾਲੋਜੀ ਅਤੇ ਗੁਣਵੱਤਾ ਦੇ ਖੇਤਰ ਵਿੱਚ ਮੋਹਰੀ ਬਣੇ ਨਾ ਕਿ ਲਾਪਰਵਾਹੀ ਅਤੇ ਵਪਾਰਕ ਹੰਕਾਰ ਦਾ ਪ੍ਰਤੀਕ। ਅੱਜ, ਜਦੋਂ ਹਵਾਬਾਜ਼ੀ ਸੁਰੱਖਿਆ ’ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਬੋਇੰਗ ਵਰਗੇ ਨਿਰਮਾਤਾ ਵੱਲੋਂ ਅਜਿਹੀ ਲਾਪਰਵਾਹੀ ਪੂਰੇ ਉਦਯੋਗ ਪ੍ਰਤੀ ਅਵਿਸ਼ਵਾਸ ਨੂੰ ਜਨਮ ਦਿੰਦੀ ਹੈ। ਯਾਤਰੀਆਂ ਦੇ ਮਨ ਵਿੱਚ ਇਹ ਸਵਾਲ ਕੁਦਰਤੀ ਤੌਰ ’ਤੇ ਉੱਠਦਾ ਹੈ।
ਕਿ ਕੀ ਉਹ ਆਪਣੀ ਜਾਨ ਇੱਕ ਅਜਿਹੇ ਜਹਾਜ਼ ਨੂੰ ਸੌਂਪ ਸਕਦੇ ਹਨ ਜਿਸਦੇ ਤਕਨੀਕੀ ਸਿਸਟਮ ਅਪਾਰਦਰਸ਼ੀ, ਗੁੰਝਲਦਾਰ ਅਤੇ ਅਸੁਰੱਖਿਅਤ ਹਨ? ਅਜਿਹੇ ਹਾਦਸੇ ਸਿਰਫ਼ ਇੱਕ ਦੇਸ਼ ਦਾ ਦੁੱਖ ਨਹੀਂ ਹਨ, ਇਹ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਹਨ। ਇਸ ਲਈ, ਅੰਤਰਰਾਸ਼ਟਰੀ ਪੱਧਰ ’ਤੇ ਜਹਾਜ ਦੀ ਸੁਰੱਖਿਆ ਮਾਪਦੰਡਾਂ ਨੂੰ ਹੋਰ ਸਖ਼ਤ ਬਣਾਉਣ ਦੀ ਜ਼ਰੂਰਤ ਹੈ। ਤਕਨੀਕੀ ਚੇਤਾਵਨੀਆਂ ਨੂੰ ਸਿਰਫ਼ ਸਲਾਹ ਦੇ ਰੂਪ ਵਿੱਚ ਹੀ ਨਹੀਂ, ਸਗੋਂ ਲਾਜ਼ਮੀ ਮਾਪਦੰਡਾਂ ਵਜੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ, ਯਾਤਰੀਆਂ ਨੂੰ ਇਹ ਵੀ ਜਾਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਜਿਸ ਜਹਾਜ਼ ਵਿੱਚ ਯਾਤਰਾ ਕਰ ਰਹੇ ਹਨ, ਉਸ ਵਿੱਚ ਵਰਤੇ ਗਏ ਯੰਤਰਾਂ ਦੀ ਸਥਿਤੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਸਥਿਤੀ ਕੀ ਹੈ।
ਬੋਇੰਗ ਲਈ, ਇਹ ਸਿਰਫ਼ ਇੱਕ ਤਕਨੀਕੀ ਗਲਤੀ ਨਹੀਂ ਹੈ, ਸਗੋਂ ਨੈਤਿਕ ਜ਼ਿੰਮੇਵਾਰੀ ਦੀ ਪ੍ਰੀਖਿਆ ਹੈ। ਕੀ ਕੰਪਨੀ ਹੁਣ ਵੀ ਉਹੀ ਰਸਤਾ ਚੁਣੇਗੀ ਜੋ ਮੁਨਾਫ਼ੇ ਅਤੇ ਤੁਰੰਤ ਹੱਲ ਵੱਲ ਲੈ ਜਾਂਦਾ ਹੈ, ਜਾਂ ਕੀ ਇਹ ਇਸ ਹਾਦਸੇ ਨੂੰ ਇੱਕ ਚੇਤਾਵਨੀ ਸਮਝੇਗੀ ਅਤੇ ਆਪਣੇ ਸਿਸਟਮ ਨੂੰ ਜੜ੍ਹ ਤੋਂ ਸੁਧਾਰਨ ਦੀ ਕੋਸ਼ਿਸ਼ ਕਰੇਗੀ? ਇਹ ਫੈਸਲਾ ਨਾ ਸਿਰਫ਼ ਕੰਪਨੀ ਦੇ ਭਵਿੱਖ ਨੂੰ ਨਿਰਧਾਰਤ ਕਰੇਗਾ, ਸਗੋਂ ਦੁਨੀਆ ਭਰ ਦੇ ਹਵਾਈ ਯਾਤਰੀਆਂ ਦੇ ਵਿਸ਼ਵਾਸ ਨੂੰ ਬਹਾਲ ਜਾਂ ਨਸ਼ਟ ਵੀ ਕਰੇਗਾ। ਸਮਾਂ ਆ ਗਿਆ ਹੈ ਜਦੋਂ ਜ਼ਹਾਜੀ ਕੰਪਨੀਆਂ ਨੂੰ ਇਹ ਸਮਝਣਾ ਪਵੇਗਾ ਕਿ ਤਕਨੀਕੀ ਨਵੀਨਤਾ ਸਿਰਫ਼ ਉਦੋਂ ਹੀ ਅਰਥਪੂਰਨ ਹੈ ਜਦੋਂ ਇਹ ਸੁਰੱਖਿਅਤ, ਪਾਰਦਰਸ਼ੀ ਅਤੇ ਜ਼ਿੰਮੇਵਾਰ ਹੋਵੇ। ਨਹੀਂ ਤਾਂ, ਅਸਮਾਨ ਦੀਆਂ ਉਚਾਈਆਂ ਸਿਰਫ਼ ਇੱਕ ਦਿਖਾਵਾ ਹੀ ਰਹਿਣਗੀਆਂ, ਅਤੇ ਯਾਤਰਾ ਮੌਤ ਦੇ ਪਰਛਾਵੇਂ ਵਿੱਚ ਘੁੰਮਦੀ ਰਹੇਗੀ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਅਵਨੀਸ਼ ਗੁਪਤਾ