ਮੁਲਾਜ਼ਮਾਂ ਵੱਲੋਂ ਜਲ ਸਰੋਤ ਮੰਤਰੀ ਦੇ ਵਿਧਾਨ ਸਭਾ ਹਲਕੇ ’ਚ ਰੈਲੀ ਕਰਨ ਦਾ ਐਲਾਨ
Departmental Transfer News: (ਸੱਚ ਕਹੂੰ ਨਿਊਜ਼) ਪਟਿਆਲਾ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਨਹਿਰੀ ਵਿਭਾਗ ਦੇ ਮੁੱਖ ਇੰਜੀਨੀਅਰ ਵੱਲੋਂ ਜਾਰੀ ਹੁਕਮਾਂ ’ਤੇ ਖੇਤਰੀ ਦਫਤਰ ਵਿਚਲੇ ਚੌਥਾ ਦਰਜਾ ਬੇਲਦਾਰਾਂ ਦੀਆਂ ਥੋਕ ਗਿਣਤੀ ਵਿੱਚ ਬਦਲੀਆਂ ਦੂਰ-ਦੁਰਾਡੇ ਸਰਕਲ–ਮੰਡਲਾਂ ਵਿੱਚ ਕੀਤੀਆਂ ਜਾਣ ਦਾ ਨੋਟਿਸ ਲਿਆ ਗਿਆ ਹੈ। ਇਨ੍ਹਾਂ ਬਦਲੀਆਂ ਵਿੱਚੋਂ ਅੰਤਰ ਰਾਸ਼ਟਰੀ ਨਹਿਰਾਂ ਭਾਖੜਾ ਮੇਨ ਲਾਈਨ ਸਰਕਲ ਵਿੱਚੋਂ ਤਬਦੀਲ 72 ਬੇਲਦਾਰਾਂ ਨੂੰ ਇੱਥੋਂ ਬਦਲ ਕੇ ਮਾਨਸਾ, ਬਠਿੰਡਾ, ਬਰਨਾਲਾ, ਰੋਪੜ, ਲੁਧਿਆਣਾ ਵਿਖੇ ਤਇਨਾਤ ਕਰਨ ਦੇ ਆਦੇਸ਼ ਹਨ।
ਇਸ ਮੌਕੇ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਰਾਣਵਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਨਾਰੰਗ ਸਿੰਘ , ਕੁਲਦੀਪ ਸਿੰਘ ਰਾਈਏਵਾਲ, ਗੁਰਦਰਸ਼ਨ ਸਿੰਘ, ਸੂਰਜਪਾਲ ਯਾਦਵ, ਬਲਬੀਰ ਸਿੰਘ, ਰਾਮ ਲਾਲ ਰਾਮਾ, ਹਰੀ ਬਿੱਟੂ, ਸ਼ਿਵ ਚਰਨ, ਹਰੀ ਰਾਮ ਨਿੱਕਾ, ਬਲਜੀਤ ਸਿੰਘ ਬੱਲੀ, ਵੇਦ ਪ੍ਰਕਾਸ਼, ਇੰਦਰਪਾਲ ਵਾਲਿਆ, ਹਰੀ ਬਹਾਦਰ ਬਿੱਟੂ, ਮੋਦਨਾਥ, ਦਯਾ ਸ਼ੰਕਰ, ਸਤਿਨਰਾਇਣ ਗੋਨੀ, ਪ੍ਰਕਾਸ਼ ਲੁਬਾਣਾ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਕੀਤੀਆਂ ਬਦਲੀਆਂ ਦੇ ਰੋਸ ਵਜੋਂ 20 ਅਗਸਤ ਨੂੰ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵਿਚਲੇ ਸਭਾ ਹਲਕਾ ਲਹਿਰਾਗਾਗਾ ਵਿਖੇ ਰੈਲੀ ਕੀਤੀ ਜਾਵੇਗੀ ਤੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ’ਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 10 ਪਿਸਤੌਲਾਂ ਸਮੇਤ ਇੱਕ ਕਾ…
ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਨੇ ਕਿਹਾ ਕਿ ਕਲਾਸ ਫੋਰਥ ਸੇਵਾ ਨਿਯਮ 1963 ਵਿੱਚ ਸਪੱਸ਼ਟ ਹੈ ਕਿ ਚੌਥਾ ਦਰਜਾ ਕਰਮਚਾਰੀਆਂ ਦੀ ਬਦਲੀ ਉਸ ਦੇ ਨਿਯੁਕਤੀ ਵਿਭਾਗ ਦੇ ਅਧਾਕਰ ਖੇਤਰ ਵਿੱਚ ਉਸ ਦੇ ਦਸਤਖਤਾਂ ਨਾਲ ਹੀ ਕੀਤੀ ਜਾ ਸਕਦੀ ਹੈ। ਪ੍ਰੰਤੂ ਆਪ ਸਰਕਾਰ ਨੇ ਸਾਰੇ ਰੂਲ ਨੂੰ ਛਿਕੇ ਟੰਗ ਕੇ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਦੇ ਇਨ੍ਹਾਂ ਬਿਆਨਾਂ ਦਾ ਸਖਤ ਨੋਟਿਸ ਲਿਆ ਕਿ ਨਹਿਰੀ ਥਲ ਖਾਲੀ ਕਰ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਲ ਸਰੋਤ ਵਿਭਾਗ ਦੇ ਕਈ ਦਫਤਰਾਂ ਨੂੰ ਬੰਦ ਕਰਕੇ ਇਨ੍ਹਾਂ ਵਿਚਲੇ ਮੁਲਾਜ਼ਮਾਂ ਨੂੰ ਹੋਰ ਵਿਭਾਗਾਂ ਵਿੱਚ ਤਬਦੀਲ ਕੀਤਾ ਜਾਵੇਗਾ, ਇਹ ਬਿਆਨ ਮੰਦਭਾਗਾ ਹੈ। ਬਦਲੀਆਂ ਕਰਨ ਸਮੇਂ ਸੇਵਾ ਨਿਵਰਤੀ ਦੇ ਨੇੜੇ ਬੈਠੇ ਤੇ ਅੰਗਹੀਣ ਕਰਮਚਾਰੀ ਨੂੰ ਵੀ ਨਹੀਂ ਵਿਚਾਰਿਆ। Departmental Transfer News