Shop Fire Incident: ਦੁਕਾਨ ’ਚ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

Shop Fire Incident
ਦਿੜ੍ਹਬਾ ਵਿਖੇ ਦੁਕਾਨ ’ਚ ਲੱਗੀ ਅੱਗ ’ਤੇ ਕਾਬੂ ਪਾ ਰਹੇ ਡੇਰਾ ਪ੍ਰੇਮੀ

Shop Fire Incident: ਦਿੜ੍ਹਬਾ ਮੰਡੀ (ਪਰਵੀਨ ਗਰਗ)। ਸਵੇਰੇ ਦਿੜ੍ਹਬਾ ਦੇ ਕਾਂਸਲ ਗਾਰਮੈਂਟਸ ਦੀ ਦੁਕਾਨ ’ਤੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਦੁਕਾਨ ਵਿੱਚ ਰੱਖੇ ਕੱਪੜੇ ਅਤੇ ਸਮਾਨ ਸੜ ਕੇ ਸੁਆਹ ਹੋਇਆ। ਸਵੇਰੇ ਪਤਾ ਲੱਗਣ ’ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਮਾਲੀ ਮੱਦਦ ਵੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਾਂਸਲ ਗਾਰਮੈਂਟਸ ਦਿੜਬਾ ਦੀ ਦੁਕਾਨ ’ਤੇ ਅੱਗ ਲੱਗ ਗਈ ਜਿਸ ਦੀ ਸੂਚਨਾ ਕਿਸੇ ਭੈਣ ਵੱਲੋਂ ਮੋਬਾਇਲ ਫੋਨ ਰਾਹੀਂ ਡੇਰਾ ਸ਼ਰਧਾਲੂ ਭੈਣ ਚੰਚਲ ਇੰਸਾ ਨੂੰ ਦਿੱਤੀ ਗਈ। ਉਨਾਂ ਵੱਲੋਂ ਮੌਕੇ ’ਤੇ ਹੀ ਦਿੜਬਾ ਦੀ ਸਾਧ-ਸੰਗਤ ਨੂੰ ਫੋਨ ਕਰਕੇ ਸੁਨੇਹੇ ਲਗਾਏ ਗਏ ਜਿਸ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੌਕੇ ’ਤੇ ਹੀ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਪੂਰੀ ਮਾਰਕੀਟ ਨੂੰ ਸੜਨ ਤੋਂ ਬਚਾ ਲਿਆ ਗਿਆ।

ਇਹ ਵੀ ਪੜ੍ਹੋ: Delhi CM Rekha Gupta: ਦਿੱਲੀ ਦੀ CM ਰੇਖਾ ਗੁਪਤਾ ਨਾਲ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ

ਦੁਕਾਨ ਮਾਲਕ ਰੋਹਿਤ ਕਾਂਸਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਨੂੰ ਸਵੇਰੇ ਕਿਸੇ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਉਸ ਦੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਹ ਦੁਕਾਨ ’ਤੇ ਪਹੁੰਚਿਆ ਤਾਂ ਉਸਨੇ ਸ਼ਟਰ ਚੁੱਕ ਕੇ ਵੇਖਿਆ ਤਾਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਦੁਕਾਨ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਹਨਾਂ ਦੱਸਿਆ ਕਿ ਦੁਕਾਨ ਮਾਲ ਨਾਲ ਭਰੀ ਹੋਈ ਸੀ। ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨ ਦੀ ਫਿਟਿੰਗ ਸਮੇਤ ਸਮਾਨ, ਕੱਪੜਾ ਸੜਕੇ ਸੁਆਹ ਹੋ ਗਿਆ। ਉਹਨਾਂ ਕੋਲ ਹੁਣ ਕੁਝ ਵੀ ਨਹੀਂ ਰਿਹਾ।

ਉਹਨਾਂ ਦੱਸਿਆ ਕਿ ਮੌਕੇ ’ਤੇ ਪਹੁੰਚੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾਇਆ ਜਿਸ ਦੇ ਕਾਰਨ ਪੂਰੀ ਮਾਰਕੀਟ ਸੜਨ ਤੋਂ ਬਚ ਗਈ। ਉਹਨਾਂ ਉਹਨਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ ਜਿੱਥੇ ਮੇਰੀ ਦੁਕਾਨ ਦੀ ਅੱਗ ਬੁਝਾਈ ਉੱਥੇ ਹੀ 31 ਹਜ਼ਾਰ ਰੁਪਏ ਦੀ ਸਹਾਇਤਾ ਦੇ ਕੇ ਮੇਰੀ ਮਾਲੀ ਮੱਦਦ ਵੀ ਕੀਤੀ। ਜਿਸ ਨੂੰ ਦੇਖ ਕੇ ਹੋਰ ਵੀ ਲੋਕ ਅਤੇ ਸੰਸਥਾਵਾਂ ਮੱਦਦ ਲਈ ਅੱਗੇ ਆ ਗਈਆਂ। ਉਹਨਾਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਅਹਿਸਾਨਮੰਦ ਰਹਿਣਗੇ।

ਬਲਾਕ ਦਿੜਬਾ ਦੇ 15 ਮੈਂਬਰ ਸਤੀਸ਼ ਕੁਮਾਰ ਇੰਸਾਂ ਅਤੇ ਰਜੇਸ਼ ਕੁਮਾਰ ਗੱਗੀ ਨੇ ਇਸ ਸਬੰਧੀ ਜਾਣਕਾਰੀ ਦੱਸਿਆ ਕਿ ਉਹਨਾਂ ਨੂੰ ਸਵੇਰੇ ਸੁਨੇਹਾ ਲੱਗਿਆ ਸੀ ਤੇ ਉਹ ਨਾਲ ਦੀ ਨਾਲ ਹੀ ਉੱਥੇ ਬਾਲਟੀਆਂ ਲੈ ਕੇ ਪਹੁੰਚ ਗਏ। ਉਹਨਾਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾ ਲਿਆ। ਤੇਜ਼ ਅੱਗ ਨਾਲ ਦੁਕਾਨ ਤਾਂ ਭਾਵੇਂ ਪੂਰੀ ਸੜ ਗਈ ਪਰ ਬਾਕੀ ਦੀ ਮਾਰਕੀਟ ਨੂੰ ਬਚਾ ਲਿਆ ਗਿਆ।

ਡੇਰਾ ਪ੍ਰੇਮੀਆਂ ਦੀ ਕੀਤੀ ਸ਼ਲਾਘਾ | Shop Fire Incident

ਇਸ ਮੌਕੇ ’ਤੇ ਪਹੁੰਚੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਬਿੱਟੂ ਖਾਨ ਅਤੇ ਪਰਗਟ ਸਿੰਘ ਘੁਮਾਨ ਨੇ ਦੱਸਿਆ ਕਿ ਅੱਜ ਜੇਕਰ ਡੇਰਾ ਪ੍ਰੇਮੀ ਨਾ ਪਹੁੰਚਦੇ ਤਾਂ ਪੂਰੀ ਦੀ ਪੂਰੀ ਮਾਰਕੀਟ ਸੜ ਕੇ ਸਵਾਹ ਹੋ ਜਾਣੀ ਸੀ। ਉਹਨਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਜਾਨ ਦੀ ਪਰਵਾਹ ਨਾ ਕਰਦਿਆਂ ਅੱਗ ’ਤੇ ਕਾਬੂ ਪਾਇਆ ਗਿਆ, ਜੋ ਬਹੁਤ ਹੀ ਸ਼ਲਾਘਯੋਗ ਹੈ। ਇਸ ਮੌਕੇ ਪ੍ਰੇਮੀ ਹਰਬੰਸ ਸਿੰਘ ਜੰਡੂ,ਵਿਨੋਦ ਕੁਮਾਰ ਇੰਸਾ, ਬਲਵਿੰਦਰ ਸਿੰਘ ਫੌਜੀ, ਜਗਤਾਰ ਸਿੰਘ ਇੰਸਾ, ਪ੍ਰੇਮੀ ਸੇਵਕ ਸੰਮੀ ਇੰਸਾਂ, ਸਤੀਸ਼ ਕੁਮਾਰ, ਹਰਭਜਨ ਸਿੰਘ ਮਿੱਠਾ, ਕ੍ਰਿਸ਼ਨ ਕੁਮਾਰ ਕਾਲਾ, ਰਜੇਸ਼ ਕੁਮਾਰ ਗੱਗੀ,ਗੋਪਾਲ ਇੰਸਾਂ, ਸੁਰੇਸ਼ ਕੁਮਾਰ, ਅਜੇ ਸਿੰਗਲਾ, ਚਰਨ ਦਾਸ ਟੋਨੀ ਕਮਾਲਪੁਰ ਵਾਲੇ,ਧਰਮਪਾਲ ਕਾਕਾ, ਅੰਮ੍ਰਿਤ ਇੰਸਾਂ,ਹਰਦੇਵ ਸਿੰਘ ਇੰਸਾ ਅਤੇ ਭੈਣ ਰੈਪਸੀ ਆਦਿ ਸੇਵਾਦਾਰਾਂ ਨੇ ਅੱਗ ਬੁਝਾਉਣ ਵਿੱਚ ਮੱਦਦ ਕੀਤੀ।

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪਹਿਲਾਂ ਵੀ ਦਿੜਬਾ ਵਿਖੇ ਕਈ ਅੱਗ ਦੀਆਂ ਘਟਨਾਵਾਂ ਦੇ ਕਾਬੂ ਪਾ ਚੁੱਕੀ ਹੈ ਜਿਸ ਦੀ ਪੂਰੇ ਇਲਾਕੇ ਵਿੱਚ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤ੍ਰਿਪਿੰਦਰ ਸਿੰਘ ਸੋਹੀ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧਿਮਾਨ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

ਦੁਕਾਨਦਾਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ

Shop Fire Incident
ਦਿੜ੍ਹਬਾ ਵਿਖੇ ਦੁਕਾਨ ’ਚ ਲੱਗੀ ਅੱਗ ’ਤੇ ਕਾਬੂ ਪਾ ਰਹੇ ਡੇਰਾ ਪ੍ਰੇਮੀ ਅਤੇ ਜਾਣਕਾਰੀ ਦਿੰਦਾ ਹੋਇਆ ਦੁਕਾਨ ਮਾਲਕ ਰੋਹਿਤ ਕੰਸਲ।

ਅੱਗ ਲੱਗਣ ਕਾਰਨ ਭੜਕੇ ਦੁਕਾਨਦਾਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰ ਅੰਦਰ ਵਾਪਰ ਰਹੀਆਂ ਅੱਗ ਦੀਆਂ ਘਟਨਾਵਾਂ ਨੂੰ ਲੈ ਕੇ ਦਿੜਬਾ ਵਿੱਚ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਸੀਗਾ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਹੈ ਉਦੋਂ ਤੱਕ ਦੁਕਾਨਾਂ ਸੜਕੇ ਸੁਆਹ ਹੋ ਜਾਂਦੀਆਂ ਹਨ। ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਦਿੜਬਾ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ। ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਦਿੜਬਾ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਗੱਡੀ ਦਾ ਇੰਤਜ਼ਾਮ ਕਰਵਾਇਆ ਜਾਵੇਗਾ। Shop Fire Incident-