Bomb Threat: ਬੰਬੇ ਸਟਾਕ ਐਕਸਚੇਂਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Bomb Threat
Bomb Threat: ਬੰਬੇ ਸਟਾਕ ਐਕਸਚੇਂਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਈਮੇਲ ’ਚ ਲਿਖਿਆ, ਇਮਾਰਤ ’ਚ ਆਈਡੀ ਤੇ ਆਰਡੀਐਕਸ

ਮੁੰਬਈ (ਏਜੰਸੀ)। Bomb Threat: ਬੰਬੇ ਸਟਾਕ ਐਕਸਚੇਂਜ (ਬੀਏਐੱਸਈ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਕਾਮਰੇਡ ਪਿਨਾਰਾਈ ਵਿਜਯਨ ਦੇ ਨਾਮ ਵਾਲੀ ਇੱਕ ਆਈਡੀ ਤੋਂ ਇੱਕ ਈਮੇਲ ਭੇਜਿਆ ਗਿਆ। ਇਸ ’ਚ ਲਿਖਿਆ ਸੀ ਕਿ ਇਮਾਰਤ ਵਿੱਚ ਚਾਰ ਆਈਈਡੀ ਤੇ ਆਰਡੀਐਕਸ ਲਾਏ ਗਏ ਹਨ। ਇਮਾਰਤ ’ਚ ਲਗਭਗ ਤਿੰਨ ਵਜੇ ਧਮਾਕਾ ਹੋਵੇਗਾ। ਸੂਚਨਾ ਮਿਲਣ ’ਤੇ, ਪੁਲਿਸ ਤੇ ਬੰਬ ਸਕੁਐਡ ਬੰਬੇ ਸਟਾਕ ਐਕਸਚੇਂਜ ਪਹੁੰਚੇ ਤੇ ਜਾਂਚ ਕੀਤੀ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਇਹ ਖਬਰ ਵੀ ਪੜ੍ਹੋ : Tesla India Launch: ਟੇਸਲਾ ਦੀ ਭਾਰਤ ’ਚ ਐਂਟਰੀ… ਕਿੰਨੀ ਹੋਵੇਗੀ ਇਸ ਕਾਰ ਦੀ ਕੀਮਤ, ਕਿੰਨਾ ਦੇਣਾ ਪਵੇਗਾ ਟੈਕਸ…

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਬਈ ਪੁਲਿਸ ਨੇ ਕਿਹਾ ਕਿ ਮੰਗਲਵਾਰ ਨੂੰ ਬੰਬੇ ਸਟਾਕ ਐਕਸਚੇਂਜ ਨੂੰ ਇੱਕ ਈਮੇਲ ਭੇਜਿਆ ਗਿਆ ਸੀ। ਕਾਮਰੇਡ ਪਿਨਾਰਾਈ ਵਿਜਯਨ ਦੇ ਨਾਂਅ ਵਾਲੀ ਇੱਕ ਆਈਡੀ ਤੋਂ ਈਮੇਲ ’ਚ ਦਾਅਵਾ ਕੀਤਾ ਗਿਆ ਸੀ ਕਿ ਦੁਪਹਿਰ ਤਿੰਨ ਵਜੇ ਵਿਸਫੋਟ ਕਰਨ ਲਈ ਇਮਾਰਤ ’ਚ ਚਾਰ ਆਰਡੀਐਕਸ ਤੇ ਆਈਈਡੀ ਲਾਏ ਗਏ ਹਨ। ਇਸ ਤੋਂ ਬਾਅਦ, ਬੰਬ ਸਕੁਐਡ ਤੇ ਪੁਲਿਸ ਨੇ ਇਮਾਰਤ ਦੀ ਤਲਾਸ਼ੀ ਲਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਐੱਮਆਰਏ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਬੀਏਐੱਨਏਐੱਸ ਮਾਰਗ ਪੁਲਿਸ ਸਟੇਸ਼ਨ ’ਚ ਮਾਮਲਾ ਦਰਜ਼ੀ ਕੀਤਾ ਗਿਆ ਹੈ। Bomb Threat