FATF Report on Pakistan: ਵਿਸ਼ਵ ਅੱਤਵਾਦ ’ਤੇ ਨਜ਼ਰ ਰੱਖਣ ਵਾਲੀ ਸੰਸਥਾ, ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ 7 ਜੁਲਾਈ 2025 ਨੂੰ ਆਪਣੀ ਨਵੀਂ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਅੱਤਵਾਦ ਦੇ ਵਿੱਤੀ ਮੱਦਦ ਦੇ ਬਦਲਦੇ ਸਵਰੂਪ ’ਤੇ ਗੰਭੀਰ ਚਿੰਤਾ ਜਤਾਈ ਹੈ ਇਸ ਰਿਪੋਰਟ ਨੇ ਡਿਜ਼ੀਟਲ ਯੁੱਗ ਵਿੱਚ ਅੱਤਵਾਦ ਦੇ ਨਵੇਂ ਪਹਿਲੂਆਂ ਨੂੰ ਉਜ਼ਾਗਰ ਕੀਤਾ ਹੈ ਜੋ ਨਾ ਸਿਰਫ਼ ਵਿਸ਼ਵ ਸੁਰੱਖਿਆ ਲਈ ਖਤਰਾ ਹੈ, ਸਗੋਂ ਤਕਨੀਕੀ ਤਰੱਕੀ ਦੀ ਦੁਰਵਰਤੋਂ ਨੂੰ ਵੀ ਰੇਖਾਂਕਿਤ ਕਰਦਾ ਹੈ ਇਹ ਭਾਰਤ ਤੇ ਵਿਸ਼ਵ ਭਾਈਚਾਰੇ ਲਈ ਖਤਰੇ ਪ੍ਰਤੀ ਚੌਕਸ ਤੇ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦਾ ਹੈ ਅੱਤਵਾਦੀ ਸੰਗਠਨ ਹੁਣ ਈ-ਕਾਮਰਸ ਪਲੇਟਫਾਰਮ।
ਇਹ ਖਬਰ ਵੀ ਪੜ੍ਹੋ : IND vs ENG: ਜਡੇਜਾ ਦੀ ਮਿਹਨਤ ‘ਤੇ ਫਿਰਿਆ ਪਾਣੀ, ਲਾਰਡਜ਼ ਟੈਸਟ ਹਾਰਿਆ ਭਾਰਤ, ਅੰਗਰੇਜ਼ ਸੀਰੀਜ਼ ‘ਚ ਅੱਗੇ
ਜਿਵੇਂ ਕਿ ਐਮਾਜ਼ੋਨ ਅਤੇ ਸੋਸ਼ਲ ਮੀਡੀਆ ਰਾਹੀਂ ਧਮਾਕਾਖੇਜ ਸਮੱਗਰੀ ਅਤੇ ਹਥਿਆਰ ਖਰੀਦ ਰਹੇ ਹਨ। ਆਨਲਾਈਨ ਭੁਗਤਾਨ ਪ੍ਰਣਾਲੀਆਂ ਜਿਵੇਂ ਪੇਪਾਲ ਦੀ ਵਰਤੋਂ ਕਰਕੇ ਅੱਤਵਾਦੀ ਗਤੀਵਿਧੀਆਂ ਲਈ ਧਨ ਜੁਟਾਇਆ ਜਾ ਰਿਹਾ ਹੈ ਵਿਸ਼ੇਸ਼ ਰੂਪ ਵਿੱਚ 2019 ਦੇ ਪੁਲਵਾਮਾ ਹਮਲੇ ਵਿੱਚ ਜਿਸ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋਏ ਸਨ, ਅੱਤਵਾਦੀਆਂ ਨੇ ਈ-ਕਾਮਰਸ ਮੰਚਾਂ ਰਾਹੀਂ ਧਮਾਕਾਖੇਜ ਸਮੱਗਰੀ ਪ੍ਰਾਪਤ ਕੀਤੀ ਸੀ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ ਤੇ ਐੱਫਏਟੀਐੱਫ ਰਿਪੋਰਟ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ। FATF Report on Pakistan
ਇਸ ਤਰ੍ਹਾਂ 2022 ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਨਾਥ ਮੰਦਿਰ ’ਤੇ ਹੋਏ ਹਮਲੇ ਵਿੱਚ ਅੱਤਵਾਦੀਆਂ ਨੂੰ ਪੇਪਾਲ ਦੇ ਜ਼ਰੀਏ ਧਨ ਪ੍ਰਾਪਤ ਹੋਇਆ ਸੀ ਇਹ ਉਦਾਹਰਨ ਦਰਸਾਉਂਦੀ ਹੈ ਕਿ ਡਿਜ਼ੀਟਲ ਮੰਚ, ਜੋ ਸੁਵਿਧਾ ਤੇ ਵਪਾਰ ਲਈ ਬਣਾਏ ਗਏ ਸਨ, ਹੁਣ ਅੱਤਵਾਦ ਦੇ ਵਿੱਤੀ ਪੋਸ਼ਣ ਦਾ ਜ਼ਰੀਆ ਬਣ ਰਹੇ ਹਨ ਇਹ ਸਥਿਤੀ ਨਾ ਸਿਰਫ਼ ਤਕਨੀਕੀ ਕੰਪਨੀਆਂ ਲਈ, ਸਗੋਂ ਵਿਸ਼ਵ ਰੈਗੂਲੇਟਰੀ ਸੰਥਥਾਵਾਂ ਲਈ ਵੀ ਇੱਕ ਗੰਭੀਰ ਚੁੁਣੌਤੀ ਹੈ ਐੱਫਏਟੀਐੱਫ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਰੂਪ ਵਿੱਚ ਉਨ੍ਹਾਂ ਦੇਸ਼ਾਂ ਵੱਲ ਇਸ਼ਾਰਾ ਕੀਤਾ ਹੈ ਜੋ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਤੇ ਵਸੀਲਿਆਂ ਵਜੋਂ ਸਹਾਇਤਾ ਪ੍ਰਦਾਨ ਕਰਦੇ ਹਨ। FATF Report on Pakistan
ਖਾਸ ਤੌਰ ’ਤੇ ਪਾਕਿਸਤਾਨ ਦਾ ਨਾਂਅ ਇਸ ਸੰਦਰਭ ਵਿੱਚ ਵਾਰ-ਵਾਰ ਸਾਹਮਣੇ ਆਇਆ ਹੈ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸੰਗਠਨ ਕਥਿਤ ਤੌਰ ’ਤੇ ਪਾਕਿਸਤਾਨ ਤੋਂ ਵਿੱਤੀ ਅਤੇ ਫੌਜੀ ਸਹਾਇਤਾ ਮਿਲ ਰਹੀ ਹੈ ਮਸੂਦ ਅਜ਼ਹਰ, ਹਾਫਿਜ਼ ਸਈਦ ਤੇ ਸਾਜਿਦ ਮੀਰ ਵਰਗੇ ਅੱਤਵਾਦੀਆਂ ਵਿਰੁੱਧ ਕਾਰਵਾਈ ਨਾ ਕਰਕੇ ਐੱਫਏਟੀਐੱਫ ਨੇ ਪਾਕਿਸਤਾਨ ਪ੍ਰਤੀ ਨਰਾਜ਼ਗੀ ਪ੍ਰਗਟ ਕੀਤੀ ਹੈ ਰਿਪੋਰਟ ਵਿੱਚ ਇਹ ਵੀ ਉਜਾਗਰ ਹੋਇਆ ਹੈ ਕਿ ਨਕਲੀ ਗੈਰ-ਲਾਭਕਾਰੀ ਸੰਗਠਨ ਜਿਵੇਂ ਅਲ ਰਸ਼ੀਦ ਟਰੱਸਟ ਤੇ ਅਲ-ਫੁਰਕਾਨ ਫਾਊਂਡੇਸ਼ਨ, ਪਰਉਪਕਾਰੀ ਗਤੀਵਿਧੀਆਂ ਦੀ ਆੜ ਵਿੱਚ ਅੱਤਵਾਦ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ।
ਇਹ ਸੰਗਠਨ ਮਾਨਵਤਾਵਾਦੀ ਸਹਾਇਤਾ ਦੇ ਨਾਂਅ ’ਤੇ ਧਨ ਇਕੱਠਾ ਕਰਦੇ ਹਨ ਤੇ ਇਸ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਮੋੜ ਦਿੰਦੇ ਹਨ ਇਹ ਇੱਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ, ਜਿਸ ਵਿੱਚ ਡਿਜ਼ੀਟਲ ਮੰਚਾਂ ’ਤੇ ਗੁੰਝਲਦਾਰ ਵਿੱਤੀ ਲੈਣ-ਦੇਣ ਦੀ ਵਰਤੋਂ ਕਰਕੇ ਖੁਫੀਆ ਏਜੰਸੀਆਂ ਦੀਆਂ ਨਜ਼ਰਾਂ ਤੋਂ ਬਚਿਆ ਜਾਂਦਾ ਹੈ ਐਫਏਟੀਐਫ ਨੇ ‘ਵਪਾਰ-ਅਧਾਰਿਤ ਮਨੀ ਲਾਂਡ੍ਰਿੰਗ’ ਦੀ ਇੱਕ ਨਵੀਂ ਤਕਨੀਕ ’ਤੇ ਚਾਨਣਾ ਪਾਇਆ ਹੈ, ਜਿਸ ਵਿੱਚ ਅੱਤਵਾਦੀ ਈ-ਕਾਮੱਰਸ ਮੰਚਾਂ ’ਤੇ ਸਸਤੇ ਉਤਪਾਦਾਂ ਨੂੰ ਉੱਚ ਕੀਮਤ ’ਤੇ ਵੇਚ ਕੇ ਧਨ ਜੁਟਾਉਂਦੇ ਹਨ ਉਦਾਹਰਨ ਲਈ ਇੱਕ ਅੱਤਵਾਦੀ ਨੈੱਟਵਰਕ ਦਾ ਮੈਂਬਰ ਕਿਸੇ ਉਤਪਾਦ ਨੂੰ ਖਰੀਦਦਾ ਹੈ ਤੇ ਉਸ ਨੂੰ ਆਪਣੇ ਸਹਿਯੋਗੀ ਨੂੰ ਭੇਜਦਾ ਹੈ ਜੋ ਇਸ ਨੂੰ ਦੂਸਰੇ ਦੇਸ਼ ਵਿੱਚ ਵੇਚ ਕੇ ਧਨ ਇਕੱਠਾ ਕਰਦਾ ਹੈ ਇਹ ਧਨ ਅੱਤਵਾਦੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ।
ਕਿਉਂਕਿ ਇਹ ਲੈਣ-ਦੇਣ ਕਾਨੂੰਨੀ ਵਪਾਰ ਵਾਂਗ ਜਾਪਦਾ ਹੈ, ਇਹ ਖੁਫੀਆ ਏਜੰਸੀਆਂ ਦੀਆਂ ਨਜ਼ਰਾਂ ਤੋਂ ਬਚ ਜਾਂਦਾ ਹੈ। ਹਥਿਆਰਾਂ, ਰਸਾਇਣਾਂ ਤੇ 3ਡੀ ਪ੍ਰਿੰਟਿੰਗ ਸਮੱਗਰੀ ਵਰਗੇ ਉਤਪਾਦਾਂ ਦੀ ਖਰੀਦ ਵਿੱਚ ਵੀ ਇਸ ਤਕਨੀਕ ਦੀ ਵਰਤੋਂ ਹੋ ਰਹੀ ਹੈ ਭਾਰਤ ਲੰਮੇ ਸਮੇਂ ਤੋਂ ਪਾਕਿਸਤਾਨ ’ਤੇ ਰਾਜ-ਪ੍ਰਾਯੋਜਿਤ ਅੱਤਵਾਦ ਦਾ ਦੋਸ਼ ਲਾਇਆ ਹੈ ਤੇ ਐੱਫਏਟੀਐੱਫ ਰਿਪੋਰਟ ਭਾਰਤ ਦੇ ਦਾਅਵਿਆਂ ਨੂੰ ਮਜ਼ਬੂਤ ਕਰਦੀ ਹੈ ਭਾਰਤ ਨੇ ਵਾਰ-ਵਾਰ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਐੱਫਏਟੀਐੱਫ ਦੀ ‘ਗ੍ਰੇ ਲਿਸਟ’ ਤੋਂ ‘ਬਲੈਕ ਲਿਸਟ’ ਵਿੱਚ ਤਬਦੀਲ ਕੀਤਾ ਜਾਵੇ, ਕਿਉਕਿ ਇਹ ਦੇਸ਼ ਅੱਤਵਾਦੀਆਂ ਨੂੰ ਨਾ ਸਿਰਫ ਪਨਾਹ ਦਿੰਦਾ ਹੈ, ਸਗੋਂ ਉਨ੍ਹਾਂ ਦੀ ਵਿੱਤੀ ਤੇ ਫੌਜੀ ਸਹਾਇਤਾ ਕਰਦਾ ਹੈ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਬਿਆਨਾਂ ਨੇ ਵੀ ਇਸ ਤੱਥ ਨੂੰ ਸਪੱਸ਼ਟ ਕੀਤਾ ਹੈ। FATF Report on Pakistan
ਕਿ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਵਰਗੇ ਅੱਤਵਾਦੀ ਪਾਕਿਸਤਾਨ ਵਿੱਚ ਮੌਜੂਦ ਹਨ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਕ੍ਰਿਪਟੋਕਰੰਸੀ, ਸੈਟੇਲਾਈਟ ਫੋਨਸ ਅਤੇ ਡਾਰਕਨੈੱਟ ਦੀ ਵਰਤੋਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਰਾਮੇਸ਼ਵਰਮ ਕੈਫੇ ਧਮਾਕਾ (2024) ਅਤੇ ਬਿਹਾਰ-ਨੇਪਾਲ ਸਰਹੱਦ ’ਤੇ ਨਕਲੀ ਨੋਟਾਂ ਦੀ ਬਰਾਮਦਗੀ ਵਰਗੇ ਮਾਮਲਿਆਂ ਵਿੱਚ ਡਿਜ਼ੀਟਲ ਮੰਚਾਂ ਦੀ ਦੁਰਵਰਤੋਂ ਦੇ ਸਬੂਤ ਮਿਲੇ ਹਨ। ਅੱਤਵਾਦ ਦਾ ਇਹ ਨਵਾਂ ਚਿਹਰਾ ਸਿਰਫ਼ ਭਾਰਤ ਦੀ ਸਮੱਸਿਆ ਨਹੀਂ ਹੈ ਸਗੋਂ ਇਹ ਵਿਸ਼ਵ ਸੁਰੱਖਿਆ ਲਈ ਖ਼ਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਅਤੇ ਵੱਖ-ਵੱਖ ਦੇਸ਼ਾਂ ਦੇ ਦੌਰਿਆਂ ਦੌਰਾਨ ਅੱਤਵਾਦ ਖਿਲਾਫ ਵਿਸ਼ਵ-ਵਿਆਪੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। FATF Report on Pakistan
ਬ੍ਰਿਕਸ ਦੇਸ਼ਾਂ ਨੇ ਪਹਿਲਗਾਮ ਕਤਲੇਆਮ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ ਹੈ, ਜੋ ਇਸ ਮੁੱਦੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਅੱਤਵਾਦ ਨੂੰ ਸਿਰਫ਼ ਹਮਲਾਵਰਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ, ਇਸ ਨੂੰ ਵਿੱਤ ਪੋਸ਼ਣ ਕਰਨ ਵਾਲੇ ਤੇ ਪਨਾਹ ਦੇਣ ਵਾਲੇ ਦੇਸ਼ ਵੀ ਉਨੇ ਹੀ ਜ਼ਿੰਮੇਵਾਰ ਹਨ। ਐੱਫਏਟੀਐੱਫ ਦੀ ਇਹ ਰਿਪੋਰਟ ਇੱਕ ਚੇਤਾਵਨੀ ਹੈ ਕਿ ਅੱਤਵਾਦ ਦਾ ਰੂਪ ਬਦਲ ਰਿਹਾ ਹੈ ਤੇ ਡਿਜ਼ੀਟਲ ਮੰਚਾਂ ਦੀ ਦੁਰਵਰਤੋਂ ਇਸ ਨੂੰ ਹੋਰ ਗੁੰਲਝਣਦਾਰ ਬਣਾ ਰਹੀ ਹੈ ਭਾਰਤ ਤੇ ਵਿਸ਼ਵ ਭਾਈਚਾਰੇ ਨੂੰ ਮਿਲ ਕੇ ਇਸ ਖਤਰੇ ਦਾ ਸਾਹਮਣਾ ਕਰਨਾ ਹੋਵੇਗਾ ਈ-ਕਮੱਰਸ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੀਆਂ ਨਿਗਰਾਨੀ ਪ੍ਰਣਾਲੀਆਂ ਮਜ਼ਬੂਤ ਕਰਨੀਆਂ ਹੋਣਗੀਆਂ।
ਤਾਂ ਕਿ ਉਨ੍ਹਾਂ ਦੇ ਮੰਚ ਅੱਤਵਾਦੀ ਗਤੀਵਿਧੀਆਂ ਲਈ ਵਰਤੇ ਨਾ ਜਾ ਸਕਣ ਨਾਲ ਹੀ ਅੱਤਰਰਾਸ਼ਟਰੀ ਭਾਈਚਾਰੇ ਨੂੰ ਊਨ੍ਹਾਂ ਦੇਸ਼ਾਂ ਖਿਲਾਫ਼ ਸਖਤ ਕਾਰਵਾਈ ਕਰਨੀ ਹੋਵੇਗੀ ਜੋ ਅੱਤਵਾਦ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਮੱਰਥਨ ਦੇ ਰਹੇ ਹਨ ਭਾਰਤ ਨੇ ਫੂਡ ਸੇਫਟੀ ਰੈਗੂਲੇਟਰ ਰਾਹੀਂ ਈ-ਕਾਮਰਸ ਮੰਚਾਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਚਿਤਾਵਨੀ ਦਿੱਤੀ ਹੈ, ਨਹੀਂ ਤਾਂ ਸਖ਼ਤ ਕਾਰਵਾਈ ਹੋਵੇਗੀ। ਇਹ ਇੱਕ ਸਕਾਰਾਤਮਕ ਕਦਮ ਹੈ, ਪਰ ਇਸ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਦੀ ਲੋੜ ਹੈ। ਅੱਤਵਾਦ ਦੀ ਇਹ ਚਲਾਕ ਖੇਡ ਹੁਣ ਸਾਹਮਣੇ ਆ ਗਈ ਹੈ, ਅਤੇ ਇਸ ਨੂੰ ਇੱਥੇ ਦਬਾ ਦੇਣਾ ਪਵੇਗਾ। FATF Report on Pakistan
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਤਾਰਕੇਸ਼ਵਰ ਮਿਸ਼ਰ