Welfare Work: ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਕੇ ਉਸਦੇ ਪਰਿਵਾਰ ਨਾਲ ਮਿਲਵਾਇਆ

Welfare Work
ਘੱਗਾ: ਦਿਮਾਗੀ ਤੌਰ ’ਤੇ ਪਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਦੇ ਹੋਏ ਸੇਵਾਦਾਰ। ਤਸਵੀਰ : ਮਨੋਜ ਗੋਇਲ

Welfare Work: (ਮਨੋਜ ਗੋਇਲ),ਘੱਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਦਿਮਾਗੀ ਤੌਰ ’ਤੇ ਪਰੇਸ਼ਾਨ ਇੱਕ ਔਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਇਆ। ਜਾਣਕਾਰੀ ਅਨੁਸਾਰ 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਅਤੇ 85 ਮੈਂਬਰ ਹਰਮੇਲ ਸਿੰਘ ਘੱਗਾ ਨੇ ਦੱਸਿਆ ਕਿ ਇੱਕ ਔਰਤ ਬੀਤੇ ਦਿਨੀਂ ਸ਼ਾਮ ਦੇ ਸਮੇਂ ਸੜਕ ’ਤੇ ਘੁੰਮਦੀ ਨਜ਼ਰ ਆਈ।

ਨੇੜੇ ਹੀ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਮੌਜੂਦ 15 ਮੈਂਬਰ ਗੁਰਸੇਵਕ ਸਿੰਘ ਅਤਾਲਾ ਨੇ ਇਸ ਔਰਤ ਨੂੰ ਬੇਹਾਲ ਘੁੰਮਦੇ ਹੋਏ ਦੇਖਿਆ ਤਾਂ ਉਸ ਨੂੰ ਡੇਰੇ ਵਿੱਚ ਲਿਆਂਦਾ ਅਤੇ ਡੇਰੇ ਵਿੱਚ ਕੁਝ ਸੇਵਾਦਾਰ ਨੇ ਇਸ ਭੈਣ ਦੀ ਸਾਂਭ-ਸੰਭਾਲ ਕੀਤੀ ਅਤੇ ਇਸ ਨੂੰ ਬਿਠਾਇਆ ਤੇ ਖਾਣਾ ਵੀ ਖੁਆਇਆ। ਇਸ ਤੋਂ ਬਾਅਦ ਉਸ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਸ ਔਰਤ ਨੇ ਆਪਣਾ ਨਾਂਅ ਪੂਜਾ ਰਾਣੀ ਦੱਸਿਆ ਜਿਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਹੈ। ਇਹ ਪਾਤੜਾਂ ਦੇ ਨਜ਼ਦੀਕ ਪਿੰਡ ਦਿਓਗੜ ਵਿਖੇ ਕਿਰਾਏ ’ਤੇ ਆਪਣੇ ਇੱਕ ਬੱਚੇ ਅਤੇ ਮਾਂ ਨਾਲ ਰਹਿੰਦੀ ਹੈ।

ਇਹ ਵੀ ਪੜ੍ਹੋ: Sunam Heavy Rain: ਸੁਨਾਮ ‘ਚ ਭਰਵਾਂ ਮੀਂਹ, ਕਈ ਜਗ੍ਹਾ ’ਤੇ ਨੱਕੋ-ਨੱਕ ਭਰਿਆ ਪਾਣੀ

ਉਸਨੇ ਦੱਸਿਆ ਕਿ ਉਸ ਦਾ ਵਿਆਹ ਏਲਾਨਾਬਾਦ ਹਰਿਆਣਾ ਵਿਖੇ ਹੋਇਆ ਹੈ ਪ੍ਰੰਤੂ ਉਸਦੇ ਪਤੀ ਨੇ ਉਸ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਉਸ ਦਾ ਇੱਕ ਬੱਚਾ ਬੱਚਾ ਉਸ ਦੇ ਪਤੀ ਕੋਲ ਹੈ ਅਤੇ ਦੂਜਾ ਬੱਚਾ ਉਸ ਕੋਲ ਰਹਿੰਦਾ ਹੈ। ਜਿਸ ਤੋਂ ਬਾਅਦ ਸੇਵਾਦਾਰਾਂ ਨੇ ਪਹਿਲ ਕਦਮੀ ਕਰਦਿਆਂ ਇਸ ਦੇ ਪਰਿਵਾਰਿਕ ਮੈਂਬਰਾਂ ਤੱਕ ਪਹੁੰਚ ਕੀਤੀ ਅਤੇ ਇਸ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾਇਆ। ਪਰਿਵਾਰਿਕ ਮੈਂਬਰਾਂ ਵੱਲੋਂ ਇਨ੍ਹਾਂ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਦਿਮਾਗੀ ਤੌਰ ’ਤੇ ਪਰੇਸ਼ਾਨ ਹੋਣ ਕਾਰਨ ਇਹ ਅਕਸਰ ਇਸ ਤਰ੍ਹਾਂ ਘਰੋਂ ਚਲੀ ਜਾਂਦੀ ਹੈ। ਇਸ ਮੌਕੇ ਹਾਕਮ ਸਿੰਘ ਬੂਟਾ ਸਿੰਘ ਵਾਲਾ 15 ਮੈਂਬਰ, ਪਿਆਰਾ ਸਿੰਘ ਦਫਤਰੀ ਵਾਲਾ 15 ਮੈਂਬਰ, ਮਨਪ੍ਰੀਤ ਸਿੰਘ ਦਫਤਰੀ ਵਾਲਾ 15 ਮੈਂਬਰ, ਕਮਲ ਇੰਸਾਂ ਘੱਗਾ 15 ਮੈਂਬਰ, ਗੁਰਮੇਲ ਸਿੰਘ ਦੇਧਨਾ 15 ਮੈਂਬਰ ਅਤੇ ਭੈਣ ਪਰਮੇਸ਼ਰੀ ਦੇਵੀ ਵੀ ਇਸ ਸਮੇਂ ਮੌਜ਼ੂਦ ਸਨ। Welfare Work