Welfare Work: ਡੇਰਾ ਸੱਚਾ ਸੌਦਾ ਨੇ ਗੁਰੂ ਪੁੰਨਿਆ ਮੌਕੇ ਕੀਤੇ ਭਲਾਈ ਕਾਰਜ

Welfare Work
Welfare Work: ਡੇਰਾ ਸੱਚਾ ਸੌਦਾ ਨੇ ਗੁਰੂ ਪੁੰਨਿਆ ਮੌਕੇ ਕੀਤੇ ਭਲਾਈ ਕਾਰਜ

Welfare Work: ਸਰਸਾ (ਸੱਚ ਕਹੂੰ ਬਿਊਰੋ)। ਡੇਰਾ ਸੱਚਾ ਸੌਦਾ ’ਚ ਵੀਰਵਾਰ ਨੂੰ ਗੁਰੂ-ਪੁੰਨਿਆ ਤਿਉਹਾਰ ਸ਼ਰਧਾਭਾਵਨਾ ਨਾਲ ਮਨਾਇਆ ਗਿਆ। ਇਸ ਸ਼ੁੱਭ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਨਾਮ ਚਰਚਾ ਸਤਿਸੰਗ ਕੀਤੀ ਗਈ। ਇਸ ਮੌਕੇ ਕਵੀਰਾਜਾਂ ਨੇ ਸ਼ਬਦ-ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸਮੂਹ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਦੇ ਰੂਪ ’ਚ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰੂ ਪੁੰਨਿਆ ਤਿਉਹਾਰ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਇੱਕਚਿਤ ਹੋ ਕੇ ਸਰਵਣ ਕੀਤਾ।

ਇਸ ਸ਼ੁੱਭ ਮੌਕੇ ’ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਸਤਿਸੰਗ ’ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ। ਅੱਜ ਘੋਰ ਕਲਿਯੁੱਗ ਦਾ ਸਮਾਂ ਹੈ ਅਤੇ ਇਸ ਸਮੇਂ ’ਚ ਰਾਮ-ਨਾਮ ’ਚ ਬੈਠਣਾ ਬੇਮਿਸਾਲ ਗੱਲ ਹੈ, ਬਹੁਤ ਵੱਡੀ ਗੱਲ ਹੈ। ਭਾਗਾਂ ਵਾਲੇ, ਨਸੀਬਾਂ ਵਾਲੇ ਹੀ ਸਤਿਸੰਗ ’ਚ ਚੱਲ ਕੇ ਆਉਂਦੇ ਹਨ ਅਤੇ ਸਤਿਸੰਗ ’ਚ ਸੰਤ, ਪੀਰ-ਫ਼ਕੀਰ, ਗੁਰੂ ਕੀ ਦੱਸਦੇ ਹਨ, ਕੀ ਸਿਖਾਉਂਦੇ ਹਨ ਅਤੇ ਸਤਿਸੰਗ ਸੱਚਾ ਕਿਹੜਾ ਹੁੰਦਾ ਹੈ?

Welfare Work

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੁਰੂ ਭਾਵ ਸੰਤ, ਪੀਰ-ਫ਼ਕੀਰ ਉਸ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਾਉਂਦੇ ਹਨ। ਗੁਰੂ ਕੌਣ ਹੁੰਦਾ ਹੈ? ਕਿਵੇਂ ਬਣਦਾ ਹੈ? ਗੁਰੂ ਕਿਹਾ ਕਿਸ ਨੂੰ ਜਾਂਦਾ ਹੈ? ‘ਗੁ’ ਸ਼ਬਦ ਦਾ ਮਤਲਬ ਹੈ ਅੰਧਕਾਰ ਅਤੇ ‘ਰੂ’ ਦਾ ਮਤਲਬ ਹੈ ਪ੍ਰਕਾਸ਼ ਭਾਵ ਗੁਰੂ ਦਾ ਮਤਲਬ ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਵਾ ਜਗ੍ਹਾ ਦੇਵੇ। ਹੁਣ ਗੁਰੂ ਤਾਂ ਬਹੁਤ ਹਨ, ਮਾਂ ਗੁਰੂ ਹੈ ਪਹਿਲਾ, ਪਾਪਾ ਹੈ, ਭੈਣ-ਭਰਾ ਹਨ ਜਿਨ੍ਹਾਂ ਤੋਂ ਬੰਦਾ ਸਿੱਖਦਾ ਹੈ, ਬਹੁਤ ਸਾਰਾ ਗਿਆਨ ਲੈਂਦਾ ਹੈ।

ਫਿਰ ਟੀਚਰ, ਮਾਸਟਰ, ਲੈਕਚਰਾਰ ਇਸ ਲੜੀ ’ਚ ਆ ਜਾਂਦੇ ਹਨ। ਪਰ ਗੁਰੂ ਸ਼ਬਦ ਜੋ ਪੁਰਾਤਨ ਸਮੇਂ ਤੋਂ ਬਣਿਆ ਸੀ, ਉਸ ਦਾ ਮਤਲਬ ਸੀ ਕਿ ਉਹ ਦੁਨੀਆਵੀ ਗਿਆਨ ਵੀ ਦੇਵੇ ਅਤੇ ਰੂਹਾਨੀ ਗਿਆਨ ਦਾ ਖ਼ਜਾਨਾ ਹੋਵੇ। ਕਿਵੇਂ ਤੁਸੀਂ ਜਿਉਣਾ ਹੈ? ਜਿਉਂਦੇ ਜੀ ਕਿਵੇਂ ਖੁਸ਼ੀਆਂ ਹਾਸਲ ਕਰ ਸਕਦੇ ਹੋ? ਕਿਸ ਤਰ੍ਹਾਂ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ? ਅਤੇ ਕਿਵੇਂ ਮਰਨ ਮਗਰੋਂ ਮੋਕਸ਼ ਮਿਲਦਾ ਹੈ, ਮੁਕਤੀ ਮਿਲਦੀ ਹੈ? ਤਾਂ ਇਹ ਗੱਲਾਂ ਜੋ ਦੱਸ ਦੇਵੇ, ਪੁਰਾਤਨ ਸਮੇਂ ’ਚ ਉਸ ਨੂੰ ਹੀ ਗੁਰੂ ਕਿਹਾ ਜਾਂਦਾ ਸੀ। ਦੋਵਾਂ ਜਹਾਨ ਦਾ ਗਿਆਨ ਦੇਣ ਵਾਲਾ ਹੀ ਸੱਚਾ ਗੁਰੂ ਹੁੰਦਾ ਹੈ।

Welfare Work

ਬਦਲੇ ’ਚ ਕਿਸੇ ਤੋਂ ਕੁਝ ਨਾ ਲਵੇ, ਨਾ ਧਰਮ ਛੁਡਵਾਵੇ, ਨਾ ਜਾਤ-ਮਜ਼ਹਬ, ਨਾ ਕੰਮ-ਧੰਦਾ ਛੁਡਵਾਵੇ। ਗੁਰੂ ਦਾ ਕੰਮ ਹਰ ਖੇਤਰ ’ਚ ਰਹਿਣ ਵਾਲੇ ਲਈ ਗੱਲ ਦੱਸਣਾ ਹੁੰਦਾ ਹੈ। ਇਹ ਨਹੀਂ ਕਿ ਤੁਸੀਂ ਆਪਣਾ ਕੰਮ-ਧੰਦਾ ਛੱਡੋ, ਘਰ ਗ੍ਰਹਿਸਥ ਤਿਆਗ ਦਿਓ। ਤਿਆਗਣਾ ਬੇਇੰਤਹਾ ਮੁਸ਼ਕਲ ਹੈ, ਪਰ ਜੋ ਸੱਚਾ ਤਿਆਗ ਕਰ ਦਿੰਦੇ ਹਨ, ਸੱਚਾ ਤਿਆਗ ਭਾਵ ਜੇਕਰ ਘਰ-ਪਰਿਵਾਰ ਛੱਡਿਆ ਹੈ ਤਾਂ ਛੱਡਿਆ ਹੈ। ਤਿਆਗੀ ਹੈ, ਤਾਂ ਹੈ ਅਤੇ ਫਿਰ ਆਪਣੀ ਜ਼ਿੰਦਗੀ ਸਾਰੇ ਸਮਾਜ ਲਈ, ਪਰਮ ਪਿਤਾ ਪਰਮਾਤਮਾ ਲਈ ਲਾਉਣਾ ਇਸ ਦਾ ਨਾਂਅ ਤਿਆਗੀ ਹੈ, ਇਸ ਦਾ ਨਾਂਅ ਬ੍ਰਹਮਚਰਜ ਹੈ। ਇਹ ਬਹੁਤ ਮੁਸ਼ਕਲ ਕੰਮ ਹੈ। ਕਹਿਣਾ ਬਹੁਤ ਆਸਾਨ ਅਤੇ ਕਰਨਾ ਬਹੁਤ ਮੁਸ਼ਕਲ ਹੈ। ਗੁਰੂ ਦਾ ਕੰਮ ਭਾਵੇਂ ਕੋਈ ਘਰ-ਗ੍ਰਹਿਸਥ ’ਚ ਰਹਿੰਦਾ ਹੈ, ਭਾਵੇ ਕੋਈ ਤਿਆਗੀ ਹੈ, ਸਭ ਦਾ ਮਾਰਗ ਦਰਸ਼ਨ ਕਰਨਾ ਹੈ। ਸਭ ਨੂੰ ਰਸਤਾ ਦਿਖਾਉਣਾ ਹੈ।

Welfare Work

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਵੇਂ ਅੰਧਕਾਰ ਹੁੰਦਾ ਹੈ, ਤੁਸੀਂ ਕਿਸੇ ਜਗ੍ਹਾ ’ਤੇ ਹੋ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਕਿ ਰਸਤਾ ਕਿਸ ਜਗ੍ਹਾ ’ਤੇ ਹੈ। ਅਚਾਨਕ ਕੋਈ ਟਾਰਚ ਲੈ ਕੇ ਆ ਜਾਵੇ ਅਤੇ ਉਹ ਰਸਤਾ ਦਿਖਾ ਦੇਵੇ ਤਾਂ ਕਿੰਨਾ ਚੰਗਾ ਲੱਗਦਾ ਹੈ, ਕਿੰਨਾ ਸੁਕੂਨ ਮਿੱਲਦਾ ਹੈ, ਸਾਰੀ ਟੈਨਸ਼ਨ ਚਲੀ ਜਾਂਦੀ ਹੈ। ਉਸੇ ਤਰ੍ਹਾਂ ਇਹ ਸੰਸਾਰ ਇੱਕ ਅੰਧਕਾਰ ਦੀ ਤਰ੍ਹਾਂ ਹੈ ਜਦੋਂ ਤੱਕ ਗਿਆਨ ਦਾ ਦੀਵਾ ਕੋਈ ਜਗਾਉਂਦਾ ਨਹੀਂ, ਰਸਤਾ ਨਜ਼ਰ ਆਵੇਗਾ ਨਹੀਂ। ਤਾਂ ਵੱਖ-ਵੱਖ ਟੀਚਰ, ਮਾਸਟਰ, ਉਸਤਾਦ ਗਿਆਨ ਦਾ ਦੀਵਾ ਜਗਾਉਂਦੇ ਹਨ।

Welfare Work

ਮਾਂ, ਖਾਣਾ-ਪੀਣਾ, ਰਹਿਣਾ, ਬੋਲਣਾ ਸਭ ਸਿਖਾਉਂਦੀ ਹੈ। ਬਾਪ ਨਾਲ ਰਹਿੰਦਾ ਹੈ ਪਰਛਾਵੇਂ ਵਾਂਗ, ਰਸਤਾ ਦਿਖਾਉਂਦਾ ਹੈ, ਪੜ੍ਹਨ-ਲਿਖਣ ਦਾ ਇੰਤਜ਼ਾਮ ਕਰਨਾ, ਬੱਚਿਆਂ ਦੀ ਰੱਖਿਆ ਕਰਨਾ ਅਤੇ ਇਹੀ ਨਹੀਂ ਹਰ ਗੱਲ ਦੱਸਦਾ ਹੈ। ਫਿਰ ਦੂਸਰੇ ਟੀਚਰ ਆ ਜਾਂਦੇ ਹਨ। ਕੋਈ ਗੇਮ ਦਾ ਆ ਗਿਆ, ਕੋਈ ਸਟੱਡੀ ਕਰਵਾਉਣ ਵਾਲਾ ਆ ਗਿਆ, ਕੋਈ ਗਾਣਾ ਸਿਖਾਉਣ ਵਾਲਾ ਆ ਗਿਆ, ਕੋਈ ਸਾਜ਼ ਸਿਖਾਉਣ ਵਾਲਾ ਆ ਗਿਆ। ਤਾਂ ਇਹ ਗੁਰੂ, ਉਸਤਾਦ, ਮਾਸਟਰ, ਟੀਚਰ ਉਸ ਲੜੀ ’ਚ ਆ ਗਏ।

ਪਰ ਜ਼ਿੰਦਗੀ ਕਿਵੇਂ ਜਿਉਂਈ ਜਾਵੇ? ਤੁਹਾਨੂੰ ਮਿਲ ਜਾਣਗੇ ਇਸ ਦੇ ਬਹੁਤ ਸਾਰੇ ਟੀਚਰ। ਇਹ ਤੁਸੀਂ ਕੋਰਸ ਕਰ ਲਵੋ, ਜ਼ਿੰਦਗੀ ਸਫ਼ਲ ਹੋ ਜਾਵੇਗੀ, ਇਹ ਕਰ ਲਵੋ, ਇਹ ਹੋ ਜਾਵੇਗਾ। ਪਰਮਾਤਮਾ ਦੀ ਵੀ ਗੱਲ ਦੱਸਣ ਵਾਲੇ, ਤੁਹਾਡਾ ਭਵਿੱਖ ਦੱਸਣ ਵਾਲੇ ਬਹੁਤ ਮਿਲ ਜਾਣਗੇ ਅਤੇ ਬਹੁਤ ਫਿਸਲਦੇ ਦੇਖੇ ਹਨ ਅਸੀਂ। ਇਸ ਦਾ ਮੱਥਾ ਇਹ ਕਹਿ ਰਿਹਾ ਹੈ, ਇਸ ਦਾ ਹੱਥ ਇਹ ਕਹਿ ਰਿਹਾ ਹੈ, ਮੇਰਾ ਤੋਤਾ ਇਹ ਬੋਲਿਆ, ਉਸ ਦਾ ਤੋਤਾ ਉਹ ਬੋਲਿਆ। ਮਤਲਬ ਤੁਹਾਡੀ ਜ਼ੇਬ੍ਹ ਤੱਕ ਹੈ। ਤੁਹਾਡੀ ਜ਼ੇਬ੍ਹ ਤੋਂ ਪੈਸਾ ਨਿਕਲਿਆ ਤੇ ਤੋਤੇ ਤੋਂ ਜੋ ਮਰਜ਼ੀ ਬੁਲਵਾ ਲਵੋ, ਤਾਂ ਇਹ ਸਾਰਾ ਸਿਸਟਮ ਹੈ ਦੁਨੀਆ ’ਚ ਤੇ ਦੁਨੀਆ ਉਸ ਵਿੱਚ ਲੱਗੀ ਹੋਈ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰੂਹਾਨੀਅਤ, ਸੂਫ਼ੀਅਤ ਅਤੇ ਸਾਡੇ ਧਰਮਾਂ ਅਨੁਸਾਰ ਸੱਚਾ ਗੁਰੂ ਉਹ ਹੁੰਦਾ ਹੈ ਜੋ ਧਰਮ ਦਾ ਰਸਤਾ ਦੱਸੇ, ਕਰਮ ਦਾ ਰਸਤਾ ਦੱਸੇ, ਗਿਆਨ ਦਾ ਰਸਤਾ ਦੱਸੇ ਅਤੇ ਆਤਮਾ ਦਾ ਪਰਮਾਤਮਾ ਤੱਕ ਜਾਨ ਦਾ ਰਸਤਾ ਦੱਸੇ। ਬਦਲੇ ’ਚ ਕਿਸੇ ਤੋਂ ਵੀ ਕੁਝ ਨਾ ਲਵੇ। ਗੁਰੂ ਆਪਣੀ ਪਦਵੀ ’ਤੇ ਹੁੰਦਾ ਹੈ ਜਿਵੇਂ ਸੱਚੇ ਸੌਦੇ ਦੀ ਰੀਤ ਹੈ। ਤਾਂ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਆਏ ਤਾਂ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਹੋਰ ਕੋਈ ਗੁਰੂ ਨਹੀਂ। ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ ਰਹਿਬਰ ਉਸ ਬਾਡੀ ’ਚ ਆਏ ਤਾਂ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ। ਸੱਚੇ ਸੌਦੇ ’ਚ ਕੋਈ ਦੂਜਾ ਗੁਰੂ ਨਹੀਂ ਹੁੰਦਾ।

Welfare Work

ਅਜਿਹਾ ਹੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ। ਹੁਣ ਕਿਉਂਕਿ ਪੂਜਨੀਕ ਪਰਮ ਪਿਤਾ ਜੀ ਨੇ ਉਸ ਚੀਜ਼ ਨੂੰ ਬਦਲ ਦਿੱਤਾ ਹੈ। ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ। ਤਾਂ ਹੁਣ ਤੁਹਾਡੇ ਸਾਹਮਣੇ ਜੋ ਇਹ ਬਾਡੀ, ਸਰੀਰ ਬੈਠਾ ਹੈ, ਅਸੀਂ ਉਸ ਰੂਪ ’ਚ ਬੋਲੀਏ, ਜਿਸ ਵਿੱਚ ਇਹ ਸਰੀਰ ਆਇਆ, ਇਸ ਦਾ ਜੋ ਨਾਂਅ ਰੱਖਿਆ ਗਿਆ, ਅਸੀਂ ਤਾਂ ਖਾਕ ਸਾਰ ਹਾਂ, ਚੌਂਕੀਦਾਰ ਹਾਂ, ਉਹ ਰਹਿਣਗੇ ਹਮੇਸ਼ਾ ਅਤੇ ਬੋਲਦੇ ਵੀ ਰਹਿਣਗੇ, ਕਿਉਂਕਿ ਤਿੰਨਾਂ ਬਾਡੀਆਂ ਨੇ ਆਖਿਆ ਹੈ। ਪਰ ਦੂਜੇ ਸ਼ਬਦਾਂ ’ਚ ਆਖੀਏ ਤਾਂ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਅਤੇ ਇਹ ਮੀਤ ਦੇ ਰੂਪ ’ਚ ਤੁਹਾਡੇ ਸਾਹਮਣੇ ਜੋ ਬੈਠਾ ਹੈ। ਸੋ ਤੁਹਾਨੂੰ ਪਹਿਲਾਂ ਵੀ ਬੋਲਿਆ, ਅਸੀਂ ਗੁਰੂ ਸਾਂ, ਹਾਂ ਅਤੇ ਅਸੀਂ ਹੀ ਰਹਾਂਗੇ ਅਤੇ ਅੱਗੇ ਵੀ ਅਸੀਂ ਹਾਂ। ਭਾਵ ਭਰਮ ਦਾ ਕੋਈ ਚੱਕਰ ਹੀ ਨਹੀਂ ਹੈ।

ਗੁਰੂ ਮਹਿਮਾ ਨੂੰ ਦਰਸਾਉਂਦੀ ਡਾਕਿਊਮੈਂਟ੍ਰੀ ਵਿਖਾਈ

ਗੁਰੂ ਮਹਿਮਾ ਨੂੰ ਦਰਸਾਉਂਦੀ ਇੱਕ ਡਾਕਿਊਮੈਂਟ੍ਰੀ ਵੀ ਵਿਖਾਈ ਗਈ, ਜਿਸ ਵਿੱਚ ਸਮਾਜ ਕਲਿਆਣ ’ਚ ਗੁਰੂ ਦੇ ਮਹੱਤਵ ਨੂੰ ਦਰਸਾਇਆ ਗਿਆ। ਇਸ ਦੌਰਾਨ ਨਸ਼ਿਆਂ ਖਿਲਾਫ਼ ਅਲਖ ਜਗਾਉਂਦੇ ਪੂਜਨੀਕ ਗੁਰੂ ਜੀ ਦੇ ਦੋ ਗੀਤ ‘ਜਾਗੋ ਦੁਨੀਆ ਦੇ ਲੋਕੋ’ ਤੇ ਅਸ਼ੀਰਵਾਦ ਮਾਂਓ ਕਾ’ ਵੀ ਚਲਾਏ ਗਏ। ਇਸ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਪ੍ਰਸ਼ਾਦ ਵੰਡਿਆ ਗਿਆ ਅਤੇ ਲੰਗਰ ਛਕਾਇਆ ਗਿਆ।