ਜ਼ਖਮੀ ਪੰਤ ਦੀ ਜਗ੍ਹਾ ਧਰੁਵ ਜੁਰੇਲ ਕਰਨਗੇ ਵਿਕਟਕੀਪਿੰਗ
- ਪਹਿਲੇ ਦਿਨ ਨੀਤੀਸ਼ ਕੁਮਾਰ ਰੈੱਡੀ ਨੂੰ 2 ਤੇ ਬੁਮਰਾਹ ਤੇ ਜਡੇਜਾ ਨੂੰ ਮਿਲੀ 1-1 ਵਿਕਟ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਮੈਚ ਲੰਡਨ ਦੇ ਲਾਰਡਸ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ ਤੇ ਪਹਿਲੇ ਸੈਸ਼ਨ ਦੀ ਖੇਡ ਜਾਰੀ ਹੈ। ਇੰਗਲੈਂਡ ਨੇ ਪਹਿਲੀ ਪਾਰੀ ’ਚ 5 ਵਿਕਟਾਂ ਗੁਆਕੇ 261 ਦੌੜਾਂ ਬਣਾ ਲਈਆਂ ਹਨ। ਜੋ ਰੂਟ ਕ੍ਰੀਜ ’ਤੇ ਨਾਬਾਦ ਹਨ। ਅੰਗਰੇਜ਼ਾ ਦੀ ਟੀਮ ਨੇ 251/4 ਦੇ ਸਕੋਰ ਨਾਲ ਦਿਨ ਦੇ ਖੇਡ ਦੀ ਸ਼ੁਰੂਆਤ ਕੀਤੀ ਸੀ।

ਇਹ ਖਬਰ ਵੀ ਪੜ੍ਹੋ : Radhika Yadav Murder: ਪਿਤਾ ਨੇ ਕਿਉਂ ਕੀਤਾ ਰਾਧਿਕਾ ਦਾ ਕਤਲ? ਜਾਂਚ ’ਚ ਸਾਹਮਣੇ ਆਇਆ ਵੱਡਾ ਕਾਰਨ, ਜਾਣੋ
ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਲੋਕੇਸ਼ ਰਾਹੁਲ, ਕਰੁਣ ਨਾਇਰ, ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਰਵਿੰਦਰ ਜਡੇਜਾ, ਨੀਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ਼।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚ ਤੇ ਸ਼ੋਏਬ ਬਸ਼ੀਰ।